December 22, 2024

Loading

ਕੁਲਵਿੰਦਰ ਸਿੰਘ

ਚੜ੍ਹਤ ਪੰਜਾਬ ਦੀ

ਸਰਦੂਲਗੜ੍ਹ, 24 ਮਾਰਚ- ਸਿਵਲ ਸਰਜਨ ਮਾਨਸਾ ਡਾ. ਅਸ਼ਵਨੀ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਵੇਦ ਪ੍ਰਕਾਸ਼ ਸੰਧੂ ਦੀ ਪ੍ਰਧਾਨਗੀ ਹੇਠ ਐਸ. ਡੀ. ਐਚ.ਸਰਦੂਲਗਡ਼੍ਹ ਵਿਖੇ ਵਿਸ਼ਵ ਟੀ.ਬੀ. ਦਿਵਸ ਮਨਾਇਆ ਗਿਆ। ਇਸ ਮੌਕੇ ਬੋਲਦਿਆਂ ਡਾ. ਸੰਧੂ ਨੇ ਕਿਹਾ ਕਿ ਭਾਰਤ ਨੂੰ 2025 ਤੱਕ ਟੀ.ਬੀ.ਮੁਕਤ ਕਰਨ ਦਾ ਟੀਚਾ ਮਿਥਿਆ ਗਿਆ ਹੈ, ਜਿਸ ਵਿੱਚ ਸਿਹਤ ਵਿਭਾਗ ਦੇ ਸਮੁੱਚੇ ਅਧਿਕਾਰੀਆਂ,ਕਰਮਚਾਰੀਆਂ ਅਤੇ ਆਸ਼ਾ ਵਰਕਰਾਂ ਦਾ ਵਿਸ਼ੇਸ਼ ਯੋਗਦਾਨ ਹੋਵੇਗਾ। ਉਹਨਾਂ ਨੇ ਬੋਲਦਿਆਂ ਕਿਹਾ ਕਿ ਆਸ਼ਾ ਨੂੰ ਆਪਣੇ ਏਰੀਏ ਵਿੱਚੋਂ ਵੱਧ ਤੋਂ ਵੱਧ ਟੀ ਬੀ ਦੇ ਲੱਛਣ ਵਾਲੇ ਕੇਸ ਲੱਭਕੇ ਟੈਸਟ ਕਰਵਾਉਣੇ ਚਾਹੀਦੇ ਹਨ ਤਾਂ ਕਿ ਸਮਾਂਬੱਧ ਇਸ ਟੀਚੇ ਦੀ ਪ੍ਰਾਪਤੀ ਕੀਤੀ ਜਾ ਸਕੇ।

ਇਸ ਮੌਕੇ ਬਲਾਕ ਐਜੂਕੇਟਰ ਤਿਰਲੋਕ ਸਿੰਘ ਨੇ ਅੱਜ ਵਿਸ਼ਵ ਟੀ ਬੀ ਦਿਵਸ ਮੌਕੇ ਜਾਣਕਾਰੀ ਦਿੰਦਿਆਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਪੰਦਰਾਂ ਦਿਨਾਂ ਤੋਂ ਵੱਧ ਖਾਂਸੀ ਹੈ ਤਾਂ ਉਸ ਨੂੰ ਹਸਪਤਾਲ ਵਿੱਚ ਆ ਕੇ ਸਪੂਟਮ(ਬਲਗਮ) ਟੈਸਟ ਕਰਵਾਉਣਾ ਚਾਹੀਦਾ ਹੈ, ਮਾਹਿਰ ਡਾਕਟਰ ਵੱਲੋਂ ਐਕਸਰੇ ਅਤੇ ਸੀ.ਬੀ.ਨੈਟ ਟੈਸਟ ਵੀ ਕਰਵਾਇਆ ਜਾਂਦਾ ਹੈ, ਜਿਸ ਨਾਲ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਇਹ ਟੀ ਬੀ ਕਿਸ ਪ੍ਰਕਾਰ ਦੀ ਹੈ। ਉਨ੍ਹਾਂ ਨੇ ਦੱਸਿਆ ਕਿ ਜ਼ਿਆਦਾਤਰ ਟੀ.ਬੀ ਫੇਫਡ਼ਿਆਂ ਦੀ ਹੁੰਦੀ ਹੈ ਪ੍ਰੰਤੂ ਕਿਸੇ ਹੋਰ ਅੰਗ ਦੀ ਬੀ ਟੀ.ਬੀ ਹੋ ਸਕਦੀ ਹੈ।

ਡਾਟ ਪਲੱਸ ਸੁਪਰਵਾਈਜਰ ਹਰਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਟੀ.ਬੀ ਦੇ ਮੁੱਖ ਲੱਛਣ ਸ਼ਾਮ ਸਮੇਂ ਬੁਖਾਰ ਆਉਣਾ ਭਾਰ ਘਟਣਾ ਅਤੇ ਮੱਥੇ ਤੇ ਪਸੀਨੇ ਦੀਆਂ ਤਰੇਲੀਆਂ ਆਉਣਾ ਆਦਿ ਹਨ। ਜਿਸ ਵਿਅਕਤੀ ਨੂੰ ਟੀ.ਬੀ ਹੁੰਦੀ ਹੈ ਉਸ ਦਾ ਇਲਾਜ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਦਵਾਈਆਂ ਰਾਹੀਂ ਕੀਤਾ ਜਾਂਦਾ ਹੈ। ਮਰੀਜ਼ ਨੂੰ ਰੋਜ਼ਾਨਾ ਡਾਕਟਰ ਦੇ ਦੱਸੇ ਅਨੁਸਾਰ ਦਵਾਈ ਖਾਣੀ ਚਾਹੀਦੀ ਹੈ ਅਤੇ ਪੌਸ਼ਟਿਕ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ। ਬੱਚਿਆਂ ਨੂੰ ਜਨਮ ਸਮੇਂ ਟੀ.ਬੀ ਤੋਂ ਬਚਾਅ ਲਈ ਬੀ.ਸੀ.ਜੀ ਦਾ ਟੀਕਾ ਮੁਫ਼ਤ ਲਗਾਇਆ ਜਾਂਦਾ ਹੈ ਜੋ ਕਿ ਸਾਰੇ ਮਾਤਾ ਪਿਤਾ ਵੱਲੋਂ ਇਹ ਟੀਕਾ ਜ਼ਰੂਰ ਲਗਵਾਉਣਾ ਚਾਹੀਦਾ ਹੈ। ਇਸ ਮੌਕੇ ਕਮਿਉਨਿਟੀ ਹੈਲਥ ਅਫਸਰ ਜਗਸੀਰ ਸਿੰਘ, ਐਮ.ਐਲ.ਟੀ ਕੁਲਦੀਪ ਸਿੰਘ ਆਦਿ ਹਾਜ਼ਰ ਸਨ।

 #For any kind of News and advertisment contact us on 9803 -450-601

#Kindly LIke, Share & Subscribe our News Portal://charhatpunjabdi.com

145620cookie-checkਵਿਸ਼ਵ ਟੀ.ਬੀ ਦਿਵਸ ਮਨਾਇਆ,ਦੇਸ਼ ਨੂੰ 2025 ਤੱਕ ਟੀ.ਬੀ. ਮੁਕਤ ਕਰਨ ਦਾ ਟੀਚਾ : ਡਾ ਵੇਦ ਪ੍ਰਕਾਸ਼ ਸੰਧੂ
error: Content is protected !!