November 21, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 11 ਦਸੰਬਰ (ਕੁਲਜੀਤ ਸਿੰਘ ਢੀਂਗਰਾ/ਪਰਦੀਪ ਸ਼ਰਮਾ): ਮੁਲਾਜ਼ਮ ਵਿੰਗ ਨੇ ਸਥਾਨਕ ਪਾਵਰਕੌਮ ਦੇ ਦਫਤਰ ਵਿਖੇ ਮੀਟਿੰਗ ਕੀਤੀ। ਵਿੰਗ ਪੰਜਾਬ ਦੇ ਜਨਰਲ ਸਕੱਤਰ ਜਗਦੀਸ ਰਾਮਪੁਰਾ ਨੇ ਪੰਜਾਬ ਸਰਕਾਰ ਤੇ ਬੋਲਦਿਆਂ ਕਿਹਾ ਕਿ ਮਾਨਸਾ, ਅਨੰਦਪੁਰ ਸਾਹਿਬ, ਅਤੇ ਰੋਪੜ ਜ਼ਿਲ੍ਹੇ ਵਿਚ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਨੌਕਰੀ ਲਈ ਮੰਗ ਕਰਨਾ ਕਿੰਨਾ ਭਾਰੀ ਪਿਆ ਅਤੇ ਆਪਣੇ ਹੱਕ ਮੰਗਣੇ ਮੌਜੂਦਾ ਸਰਕਾਰ ਤੋਂ ਜਰ ਨਹੀਂ ਹੋ ਰਹੇ। ਇਸ ਕਰਕੇ ਮੁੱਖ ਮੰਤਰੀ ਪੰਜਾਬ ਦੇ ਚਹੇਤੇ ਡੀ.ਐਸ.ਪੀ ਗੁਰਮੀਤ ਸਿੰਘ ਨੇ ਅਧਿਆਪਕਾਂ ਤੇ ਲਾਠੀਚਾਰਜ ਕਰਕੇ ਸਬੂਤ ਦਿੱਤਾ ਹੈ ਅਤੇ ਕਾਂਗਰਸ ਦੀ ਆਪਣੀ ਮਾਨਸਾ ਰੈਲੀ ਵਿਚ ਅੰਨੇਵਾਹ ਡਾਂਗਾਂ ਸੋਟਿਆਂ ਨਾਲ ਕੁੱਟਮਾਰ ਕੀਤੀ ਗਈ।
ਪੰਜਾਬ ਦਾ ਹਰ ਵਰਗ ਕਾਂਗਰਸ ਸਰਕਾਰ ਤੋਂ ਦੁਖੀ ਹੈ ਅਤੇ ਕਾਂਗਰਸ ਸਰਕਾਰ ਨੂੰ ਚਲਦਾ ਕਰਨ ਲਈ ਹਰ ਵਰਗ ਕਾਹਲਾ ਹੈ।  ਕਾਂਗਰਸ ਸਰਕਾਰ ਕੋਲ ਲਾਰਿਆਂ ਤੋਂ ਸਿਵਾਏ ਕੁਝ ਨਹੀਂ ਹੈ। ਮੁਲਾਜ਼ਮ ਵਿੰਗ ਪੰਜਾਬ ਅਧਿਆਪਕਾਂ ਤੇ ਕੀਤੇ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹੈ ਅਤੇ ਡੀ.ਐਸ.ਪੀ ਗੁਰਮੀਤ ਸਿੰਘ ਨੂੰ ਤੁਰੰਤ ਨੌਕਰੀ ਤੋਂ ਸਸਪੈਡ ਕੀਤਾ ਜਾਵੇ ਤਾਂ ਜੋਂ ਕੋਈ ਵੀ ਅਧਿਕਾਰੀ ਅੱਗੇ ਤੋਂ ਇਸ ਤਰ੍ਹਾਂ ਧੱਕੇਸ਼ਾਹੀ ਨਾ ਕਰੇ।ਇਸ ਮੌਕੇ ਹਾਜ਼ਰ ਕਰਮਜੀਤ ਸਿੰਘ ਸਿੱਧੂ, ਜਗਦੇਵ ਸਿੰਘ ਪਿੱਥੋ, ਹਰਜਸ ਮਹਿਰਾਜ, ਮੰਦਰ ਸਿੰਘ ਲਹਿਰਾ, ਨਰਿੰਦਰ ਪਾਲ ਸ਼ਰਮਾ, ਦਿਆ ਸਿੰਘ ਗਿੱਲ, ਹਰਦੀਪ ਸਿੰਘ ਕਾਨੇਕੇ, ਕਮਲਜੀਤ ਸਿੰਘ ਮੰਡੀਕਲਾਂ, ਸਤਨਾਮ ਸਿੰਘ ਬਠਿੰਡਾ ਆਦਿ ਹਾਜ਼ਰ ਸਨ।
94650cookie-checkਮੁਲਾਜ਼ਮ ਵਿੰਗ ਨੇ ਪਾਵਰਕਾਮ ਦੇ ਦਫਤਰ ਵਿਖੇ ਕੀਤੀ ਰੋਸ ਰੈਲੀ 
error: Content is protected !!