December 22, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 7 ਫਰਵਰੀ (ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਸਥਾਨਕ ਵਿਸ਼ਾਲ ਨਗਰ ਵਿਚ ਇਕ ਔਰਤ ਦੀ ਉਸ ਦੇ ਘਰ ਵਿਚ ਖੂਨ ਨਾਲ ਲੱਥਪੱਥ ਲਾਸ਼ ਮਿਲਣ ਨਾਲ ਇਲਾਕੇ ਅੰਦਰ ਦਹਿਸ਼ਤ ਫੈਲ ਗਈ। ਮਿ੍ਰਤਕਾ ਦੇ ਸਿਰ ਅਤੇ ਮੱਥੇ ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਨ ਦੇ ਨਿਸ਼ਾਨ ਮਿਲੇ ਹਨ। ਥਾਣਾ ਰਾਮਪੁਰਾ ਸਿਟੀ ਦੀ ਪੁਲਸ ਵੱਲੋਂ ਸਹਾਰਾ ਸਮਾਜ ਸੇਵਾ ਦੇ ਮੈਂਬਰਾਂ ਦੇ ਸਹਿਯੋਗ ਨਾਲ ਮਿ੍ਰਤਕਾਂ ਦੀ ਲਾਸ਼  ਨੂੰ ਪੋਸਟਮਾਰਟਮ ਲਈ ਸਥਾਨਕ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰੱਖ ਕੇ ਜਾਂਚ ਸੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਵਿਸ਼ਾਲ ਨਗਰ ਨਿਵਾਸੀ ਜਸਵਿੰਦਰ ਸਿੰਘ ਖਾਲਸਾ ਦੀ ਪਤਨੀ ਪ੍ਰੀਤਮ ਕੌਰ (32) ਦੀ ਐਤਵਾਰ ਦੇਰ ਸ਼ਾਮ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ।
ਸੂਤਰਾਂ ਮੁਤਾਬਕ ਘਟਨਾ ਸਮੇਂ ਔਰਤ ਘਰ ਵਿਚ ਇਕੱਲੀ ਸੀ। ਇਸ ਦੀ ਸੂਚਨਾ ਮਿਲਦੇ ਹੀ ਥਾਣਾ ਰਾਮਪੁਰਾ ਸਿਟੀ ਦੀ ਪੁਲਸ ਮੌਕੇ ਤੇ ਪਹੁੰਚੀ ਤੇ ਔਰਤ ਦੀ ਖ਼ੂਨ ਨਾਲ ਲੱਥਪੱਥ ਲਾਸ਼ ਘਰ ਦੇ ਬਰਾਂਡੇ ਵਿਚ ਪਈ ਮਿਲੀ। ਥਾਣਾ ਸਿਟੀ ਦੀ ਪੁਲਸ ਨੇ ਮਿ੍ਰਤਕਾ ਦੇ ਪਿਤਾ ਮਹਿੰਦਰ ਸਿੰਘ ਦੇ ਬਿਆਨਾਂ ਤੇ ਜਸਵਿੰਦਰ ਸਿੰਘ ਖਿਲਾਤਫ ਵੱਖ-ਵੱਖ ਧਰਾਂਵਾ ਅਧੀਨ ਮਾਮਲਾ ਦਰਜ ਕਰ ਲਿਆ ਹੈ। ਜਦਕਿ ਪੀੜਿਤ ਪਰਿਵਾਰ ਨੇ ਦੋਸ਼ ਲਾਇਆ ਕਿ ਇਸ ਘਟਨਾ ਵਿਚ ਜਸਵਿੰਦਰ ਸਿੰਘ ਦੇ ਭਰਾ ਕੁਲਵਿੰਦਰ ਸਿੰਘ ਵੀ ਸ਼ਾਮਲ ਹੈ।
ਪੀੜਿਤ ਪਰਿਵਾਰ ਵੱਲੋਂ ਬਠਿੰਡਾ-ਜੀਰਕਪੁਰ ਕੌਮੀ ਸ਼ਾਹ ਮਾਰਗ ਜਾਮ
ਪੁਲਸ ਨੂੰ ਵਾਰ-ਵਾਰ ਕਹਿਣ ਤੇ ਉਸ ਨੂੰ ਮਕੁੱਦਮੇ ਵਿਚ ਨਾਮਜਦ ਨਹੀ ਕੀਤਾ। ਜਿਸ ਦੇ ਰੋਸ ਵੱਜੋ ਪਰਿਵਾਰਿਕ ਮੈਂਬਰਾਂ ਤੇ ਪਿੰਡ ਦੇ ਲੋਕਾਂ ਨੇ ਬਠਿੰਡਾ-ਜੀਰਕਪੁਰ ਕੌਮੀ ਸ਼ਾਹ ਮਾਰਗ ਜਾਮ ਕਰ ਦਿੱਤਾ। ਮੌਕੇ ਤੇ ਪੁੱਜੇ ਡੀ.ਐਸ.ਪੀ ਫੂਲ ਸਤਨਾਮ ਸਿੰਘ ਤੇ ਥਾਂਣਾ ਮੁਖੀ ਬਿਕਰਮਜੀਤ ਚੌਹਾਨ ਨੇ ਪਰਿਵਾਰਿਕ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਇਸ ਮਾਮਲੇ ਜੋ ਵੀ ਦੋਸ਼ੀ ਹੋਇਆ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।
104740cookie-checkਤੇਜਧਾਰ ਹਥਿਆਰਾਂ ਨਾਲ ਔਰਤ ਦਾ ਕਤਲ
error: Content is protected !!