December 21, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ, (ਸਤ ਪਾਲ ਸੋਨੀ ) – ਪੁਲਿਸ ਕਮਿਸ਼ਨਰ ਕੋਸਤੁਭ  ਸ਼ਰਮਾ ਲੁਧਿਆਣਾ ਵਲੋਂ ਨਸ਼ਿਆਂ ਨੂੰ ਠੱਲ ਪਾਉਣ ਲਈ ਚਲਾਈ ਗਈ ਮੁਹਿੰਮ ਦੌਰਾਨ ਅੱਜ ਥਾਨਾ ਹੈਬੋਵਾਲ ਅਧੀਨ ਜਗਤਪੁਰੀ ਚੌਂਕੀ ਇੰਚਾਰਜ ਮਨਜੀਤ ਸਿੰਘ ਥਾਨੇਦਾਰ ਗੁਰਮੇਲ ਸਿੰਘ ਅਤੇ ਸਾਥੀਆਂ ਦੀ ਮੱਦਦ ਦੇ ਨਾਲ ਨੇੜੇ ਸ਼ਿਵ ਵਿਹਾਰ ਕਲੋਨੀ, ਬਾਜਵੇ ਦੀਆਂ ਝੁਗੀਆਂ,ਜਸੀਆਂ ਰੋਡ,ਹੈਬੋਵਾਲ ਕਲਾਂ ਦੌਰਾਨੇ ਗਸ਼ਤ ਇਕ ਔਰਤ ਨੂੰ ਸਾਥੀਆਂ ਦੀ ਮੱਦਦ ਨਾਲ ਕਾਬੂ ਕਰਕੇ ਤਲਾਸ਼ੀ ਲੈਣ ‘ਤੇ ਉਸ ਔਰਤ ਦੇ ਕਬਜੇ ਵਿੱਚੋਂ ਇਕ ਮੋਮੀ ਲਿਫਾਫੇ ਵਿੱਚੋਂ 260 ਗਰਾਮ ਗਾਂਜਾ ਬਰਾਮਦ ਕੀਤਾ ਗਿਆ। ਸਖਤੀ ਨਾਲ ਪੁੱਛਗਿਛ ਦੌਰਾਨ ਉਸਨੇ ਆਪਣਾ ਨਾਮ ਮਮਤਾ ਕੁਮਾਰੀ ਪਤਨੀ ਸੁਰੇਸ਼ ਕੁਮਾਰ ਸ਼ਾਹ ਵਾਸੀ ਸ਼ਿਵ ਵਿਹਾਰ ਕਲੋਨੀ, ਬਾਜਵੇ ਦੀਆਂ ਝੁਗੀਆਂ,ਜਸੀਆਂ ਰੋਡ,ਹੈਬੋਵਾਲ ਕਲਾਂ,ਲੁਧਿਆਣਾ ਦਸਿਆ ।
ਜਗਤਪੁਰੀ ਚੌਂਕੀ ਇੰਚਾਰਜ ਮਨਜੀਤ ਸਿੰਘ ਨੇ ਦਸਿਆ ਕਿ ਮਮਤਾ ਕੁਮਾਰੀ ਦਾ ਪਤੀ ਬੇਰੁਜ਼ਗਾਰ ਹੈ ਅਤੇ ਉਸ ਦੇ ਦੋ ਬੱਚੇ ਹਨ। ਜਗਤਪੁਰੀ ਚੌਂਕੀ ਇੰਚਾਰਜ ਮਨਜੀਤ ਸਿੰਘ ਨੇ ਦਸਿਆ ਕਿ ਮਮਤਾ ਕੁਮਾਰੀ ਪਿਛਲੇ ਕਾਫ਼ੀ ਸਮੇਂ ਤੋਂ ਨਸ਼ਾ ਵੇਚ ਰਹੀ ਸੀ ਅਤੇ ਉਸ ਦੇ ਖਿਲਾਫ ਪਹਿਲਾਂ ਵੀ ਮੁਕਦਮੇ ਦਰਜ ਹਨ। ਮਮਤਾ ਕੁਮਾਰੀ ਦੇ ਖਿਲਾਫ ਐਨਡੀਪੀਐਸ ਐਕਟ ਦੇ ਅਧੀਨ ਮੁਕਦਮਾ ਥਾਨਾ ਹੈਬੋਵਾਲ ਵਿਖੇ ਦਰਜ ਕੀਤਾ ਗਿਆ ਹੈ।ਮਮਤਾ ਕੁਮਾਰੀ ਨੂੰ ਅਦਾਲਤ ਵਿਚ ਪੇਸ਼ ਕਰਕੇ ਉਸ ਦਾ ਪੁਲਿਸ ਰਿਮਾਂਡ ਹਾਸਿਲ ਕਰ ਲਿਆ ਹੈ । ਪੁੱਛਗਿਛ ਕਰਕੇ ਪਤਾ ਲਗਾਇਆ ਜਾਵੇਗਾ ਕਿ ਉਹ ਗਾਂਜਾ ਕਿਥੋਂ ਖਰੀਦਦੀ ਹੈ ਅਤੇ ਇਸ ਧੰਦੇ ਵਿਚ ਉਸ ਨਾਲ ਹੋਰ ਕੌਣ ਕੌਣ ਸ਼ਾਮਿਲ ਹੈ।
#For any kind of News and advertisement contact us on   980-345-0601 

 

117720cookie-check260 ਗਰਾਮ ਗਾਂਜੇ ਸਮੇਤ ਔਰਤ ਕਾਬੂ
error: Content is protected !!