ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 24 ਸਤੰਬਰ(ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਹਿਰਾ ਧੂਰਕੋਟ ਵਿਖੇ ਵਿਦਿਆਰਥੀਆਂ ਨੂੰ ਸਹਿ-ਵਿੱਦਿਅਕ ਗਤੀਵਿਧੀਆਂ ਨਾਲ ਜੋੜ ਕੇ ਰੱਖਣ ਦੇ ਮੰਤਵ ਨਾਲ ਚਿੱਤਰਕਲਾ ਅਤੇ ਹੋਰ ਗਤੀਵਿਧੀਆਂ ਦੇ ਲਗਾਏ ਕੈਂਪ ਵਿੱਚ ਪਹਿਲੇ ਤਿੰਨ-ਤਿੰਨ ਸਥਾਨ ਹਾਸਲ ਕਰਨ ਵਾਲ਼ੇ ਵਿਦਿਆਰਥੀਆਂ ਨੂੰ ਸਰਟੀਫ਼ਿਕੇਟ ਅਤੇ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਸਕੂਲ ਪ੍ਰਿੰਸੀਪਲ ਸੁਨੀਤਾ ਰਾਣੀ ਦੀ ਅਗਵਾਈ ਵਿੱਚ ਨੋਡਲ ਅਫ਼ਸਰ ਗੁਰਵਿੰਦਰ ਸਿੰਘ ਸਿੱਧੂ ਅਤੇ ਸੰਦੀਪ ਤਾਇਲ ਦੀ ਦੇਖ-ਰੇਖ ਅਧੀਨ ਦਸ ਦਿਨਾਂ ਦੇ ਕੈਂਪ ਵਿੱਚ ਪੇਂਟਿੰਗ, ਕਰਾਫ਼ਟ ਵਰਕ, ਪੋਸਟਰ ਮੇਕਿੰਗ, ਸੁੰਦਰ ਲਿਖਾਈ, ਦਸਤਾਰ ਸਜਾਉਣ, ਗੀਤ, ਲੋਕ ਖੇਡਾਂ, ਗਰੀਟਿੰਗ ਕਾਰਡ, ਪੌਦੇ ਲਗਾਉਣ, ਲੇਖ ਲਿਖਣ ਆਦਿ ਸਮੇਤ ਵੱਖ-ਵੱਖ ਗਤੀਵਿਧੀਆਂ ਦੇ ਮਿਡਲ ਅਤੇ ਸੈਕੰਡਰੀ ਦੋ ਵਰਗਾਂ ਦੇ ਹੋਏ ਮੁਕਾਬਲਿਆਂ ਵਿੱਚ ਲਗਭਗ ਪੰਜਾਹ ਤੋਂ ਵੱਧ ਵਿਦਿਆਰਥੀਆਂ ਨੂੰ ਵਾਟਰ ਕਲਰ, ਡਰਾਇੰਗ ਨੋਟ ਬੁਕਸ, ਕਰਿਓਨ ਕਲਰ ਆਦਿ ਇਨਾਮਾਂ ਨਾਲ਼ ਸਨਮਾਨਿਤ ਕੀਤਾ ਗਿਆ ਜਿਨਾਂ ਦੀ ਸੇਵਾ ਅਧਿਆਪਕ ਗੁਰਵਿੰਦਰ ਸਿੱਧੂ ਵੱਲੋਂ ਆਪਣੀ ਨੇਕ ਕਮਾਈ ਵਿੱਚੋਂ ਕੀਤੀ ਗਈ। ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਹਾਜਰ ਸੀ।
837100cookie-checkਲਹਿਰਾ ਧੂਰਕੋਟ ਸਕੂਲ ਵਿਖੇ ਜੇਤੂ ਵਿਦਿਆਰਥੀਆਂ ਦਾ ਸਨਮਾਨ