ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 23 ਦਸੰਬਰ(ਕੁਲਜੀਤ ਸਿੰਘ ਢੀਂਗਰਾ/ਪਰਦੀਪ ਸ਼ਰਮਾ): ਜਲ ਸਪਲਾਈ ਅਤੇ ਸੈਨੀਟੇਸ਼ਨ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਨੰਦਨ ਸਿੰਘ ਮਹਿਣੀਆਂ ਦੀ ਅਗਵਾਈ ਹੇਠ ਮਿਲੇ ਵਫਦ ਨਾਲ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਦੇ ਹੈਡ ਆਫਿਸ ਮੋਹਾਲੀ ਦੇ ਪ੍ਰਬੰਧਕੀ ਢਾਂਚੇ ਵੱਲੋਂ ਵਿਭਾਗ ਦੇ ਮੁੱਖੀ ਨਾਲ ਮੰਗਾਂ ਸਬੰਧੀ ਗੱਲਬਾਤ ਕਰਵਾਈ ਗਈ।
ਜਾਣਕਾਰੀ ਦਿੰਦਿਆਂ ਸੂਬੇ ਦੇ ਪ੍ਰੈਸ ਸਕੱਤਰ ਪਰਮਜੀਤ ਸਿੰਘ ਰਾਜਗੜ੍ਹ ਨੇ ਦੱਸਿਆ ਕਿ ਉਹਨਾਂ ਵੱਲੋਂ ਜਥੇਬੰਦੀ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਤੁਹਾਡੀਆਂ ਜਾਇਜ ਮੰਗਾਂ ਜਿਵੇ ਕਿ ਫ਼ੀਲਡ ਕਰਮੀਆਂ ਦੀਆਂ ਪ੍ਰੋਮੋਸ਼ਨਾਂ ਟਾਇਮ ਸ਼ਕੇਲ ਲਾਗੂ ਕ ਰਚਨਾ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਛੁੱਟੀਆਂ ਦੀ ਤੇਰਵੀਂ ਤਨਖਾਹ ਵਰਦੀਆਂ ਦੀ ਅਦਾਇਗੀ ਅਤੇ ਹੋਰ ਮੰਗਾਂ ਸਬੰਧੀ ਵਿਸ਼ਵਾਸ ਦਿਵਾਇਆ ਕਿ 27 ਤੇ 28 ਦਸੰਬਰ ਤੱਕ ਵਿਭਾਗ ਦੇ ਸਬੰਧਤ ਅਮਲੇ ਨੂੰ ਮੀਟਿੰਗ ਵਿੱਚ ਸ਼ਾਮਿਲ ਕਰਕੇ ਤੁਹਾਡੇ ਜੋ ਵੀ ਮਸਲੇ ਪਹਿਲ ਦੇ ਆਧਾਰ ਹੱਲ ਹੋਣ ਯੋਗ ਹੋਣਗੇ ਜਲਦੀ ਤੋਂ ਜਲਦੀ ਕੀਤੇ ਜਾਣਗੇ ਅਤੇ ਜੋ ਮਸਲੇ ਸਰਕਾਰ ਪੰਜਾਬ ਸਰਕਾਰ ਜਾਂ ਖਜ਼ਾਨੇ ਨਾਲ ਸਬੰਧਤ ਹਨ ਸ਼ਿਫਾਰਸ਼ ਹਿੱਤ ਭੇਜ ਕੇ ਜਲਦੀ ਹੱਲ ਕਰਵਾ ਲਿਆ ਜਾਵੇਗਾ ਜਿਸ ਤੇ ਸੂਬਾਈ ਕਮੇਟੀ ਅਤੇ ਸੂਬਾ ਪ੍ਰਧਾਨ ਸੁਖਨੰਦਨ ਸਿੰਘ ਮਹਿਣੀਆਂ ਵੱਲੋਂ ਤਸ਼ੱਲੀ ਪ੍ਰਗਟਾਈ।
ਇਸ ਮੌਕੇ ਮੁਕੇਸ਼ ਕੁਮਾਰ ਕੰਡਾ, ਹਿੰਮਤ ਸਿੰਘ ਮੋਹਾਲੀ, ਹਰਜੀਤ ਸਿੰਘ ਮੋਗਾ, ਰਾਜਪਾਲ ਸਿੰਘ ਪਟਿਆਲਾ, ਬਲਵੀਰ ਸਿੰਘ ਲੁਧਿਆਣਾ, ਸੰਜੀਵ ਕੁਮਾਰ ਜਲੰਧਰ, ਬਿਕਰਮਜੀਤ ਮਲੋਟ, ਗੁਰਬਖਸ ਸਿੰਘ ਬਠਿੰਡਾ, ਚੰਦ ਸਿੰਘ ਚਾਂਗਲੀ, ਸੰਗਰੂਰ ਪਾਲ ਸਿੰਘ ਮਾਨਸਾ, ਰਘੁਬੀਰ ਸਿੰਘ ਫਾਜਿਲਕਾ, ਕੁਲਵੰਤ ਸਿੰਘ ਬਠਿੰਡਾ, ਗੁਰਵਿੰਦਰ ਸਿੰਘ ਸੋਨਾ, ਗੁਰਦੇਵ ਸਿੰਘ ਝਲਕ, ਮਨਦੀਪ ਸਿੰਘ ਮੰਨਾ, ਰਾਜ ਸਿੰਘ ਹੱਸੂ, ਟੇਕ ਸਿੰਘ ਮੋਹਾਲੀ, ਪਰਮਜੀਤ ਸਿੰਘ ਰਾਜਗੜ, ਬਾਵਾ ਸਿੰਘ ਮੋਗਾ, ਚੰਦ ਸਿੰਘ ਰਸੂਲੜਾ, ਸੁਖਵਿੰਦਰ ਸਿੰਘ ਘਨੌਰ, ਨਜੀਬ ਸਿੰਘ ਸੰਧੂ ਅਬੋਹਰ, ਰਾਮਰੱਖਾ ਸਿੰਘ ਜੌੜਕੀਆਂ ਆਦਿ ਹਾਜ਼ਰ ਸਨ।
963400cookie-checkਜਲ ਸਪਲਾਈ ਅਤੇ ਸੈਨੀਟੇਸ਼ਨ ਇੰਪਲਾਈਜ਼ ਯੂਨੀਅਨ ਦਾ ਵਫਦ ਵਿਭਾਗ ਦੇ ਮੁੱਖੀ ਨੂੰ ਮਿਲਿਆ