December 23, 2024

Loading

ਚੜ੍ਹਤ ਪੰਜਾਬ ਦੀ

ਸਤ ਪਾਲ ਸੋਨੀ

ਲੁਧਿਆਣਾ ,  ( ਵਤਨਪ੍ਰੀਤ ਬੋਪਾਰਾਏ  ) – ਸੰਤ ਵਰਿਆਮ ਦਾਸ ਜੀ ਦੇ ਡੇਰੇ ਤੇ ਵਿਸ਼ਾਲ ਭਗਵਤੀ ਜਾਗਰਣ ਪਿੰਡ ਗੋਪਾਲਪੁਰ ਰੰਗੀਆ ਵਿਖੇ ਸਮੂਹ ਇਲਾਕਾ ਨਿਵਾਸੀ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਕਰਵਾਇਆ ਗਿਆ ।  ਇਸ ਜਾਗਰਣ ਵਿੱਚ ਸੰਤ ਲਸਮਣ ਦਾਸ ਮੂਸੇ ਵਾਲੇ ਵਿਸ਼ੇਸ਼  ਸੰਤ ਰਾਜਾ ਨਾਥ ਅਤੇ ਬਾਬਾ ਰਾਮ ਸਿੰਘ ਨੇ ਦੱਸਿਆ ਕੀ ਪੰਜ ਅਗਸਤ ਤੋਂ 13 ਅਗਸਤ ਤੱਕ ਸ੍ਰੀ ਅਨੰਦਪੁਰ ਸਾਹਿਬ ਤੋਂ ਕੌਲਾਂ ਵਾਲੇ ਟੋਬੇ ਨਹਿਰ ਟੱਪ ਸਰਕਾਰੀ ਡਿਸਪੈਂਸਰੀ ਦੇ ਨਾਲ ਸੰਗਤਾਂ ਲਈ ਲੰਗਰ ਲਗਾਇਆ ਜਾਵੇਗਾ ।

ਜਾਗਰਨ ਦੌਰਾਨ ਅਨੇਕਾਂ ਕਲਾਕਾਰਾਂ ਵੱਲੋਂ ਮਾਤਾ ਦੇ ਗੁਣ ਗਾਣ ਕੀਤੇ ਗਏ ।  ਸਮਾਗਮ ਉਪਰੰਤ ਛੋਲੇ ਪੂੜੀਆਂ ਦਾ ਲੰਗਰ ਵੀ ਲਗਾਇਆ ਗਿਆ ।  ਇਸ ਮੌਕੇ ਹੋਰਨਾਂ ਤੋਂ ਇਲਾਵਾ ਸੈਕਟਰੀ ਜਗਰੂਪ ਸਿੰਘ, ਭਰਦਾਸ ਰਾਣਾ ,ਰਮਨਦੀਪ ਸਿੰਘ, ਗੁਰਵਿੰਦਰ ਸਿੰਘ, ਤਰਲੋਕ ਸਿੰਘ ,ਪੰਡਿਤ ਗੁਰਬਖਸ਼ ਸਿੰਘ, ਬਾਬਾ ਰਾਮ ਦਾਸ , ਸ਼ਿੰਗਾਰਾ ਜਗੇੜੇਵਾਲਾ, ਗੁਰਪ੍ਰੀਤ ਜਗੇੜੇ ਵਾਲੇ ਵੀ ਹਾਜ਼ਰ ਸਨ ।

Kindly like,share and subscribe our youtube channel CPD NEWS.Contact for News and advertisement at 9803-4506-01

165620cookie-checkਸੰਤ ਲਛਮਣ ਦਾਸ  ਜੀ ਦੀ ਅਗਵਾਈ ਵਿੱਚ ਪਿੰਡ ਗੋਪਾਲਪੁਰ ਵਿਖੇ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਗਿਆ
error: Content is protected !!