
27 total views , 1 views today
ਰਾਮਾ ਮੰਡੀ ( ਭੀਮ ਚੰਦ ) : ਬੀ ਜੇ ਪੀ ਦੇ ਸੀਨੀਅਰ ਲੀਡਰ ਵਿਜੈ ਪਾਲ ਜੋ ਕੇ ਲੰਮੇ ਸਮੇਂ ਤੋ ਬੀ ਜੇ ਪੀ ਦੇ ਵਿੱਚ ਕੰਮ ਕਰਦੇ ਆ ਰਹੇ ਹਨ । ਵਿਜੈ ਪਾਲ ਵਾਰਡ ਦੇ ਕੰਮਾਂ ਲਈ ਹਰ ਮੌਕੇ ਤੱਤਪਰ ਰਹਿੰਦੇ ਹਨ ਤੇ ਵਾਰਡ ਦੇ ਕੰਮ ਪਹਿਲ ਦੇ ਆਧਾਰ ਤੇ ਕਰਵਾਉਂਨ ਦੇ ਲਈ ਕੋਸ਼ਿਸ਼ ਕਰਦੇ ਹਨ। ਆਪਣੇ ਵਾਰਡ ਵਿੱਚ ਵਿਜੈ ਪਾਲ ਇਹਨੇ ਹਰਮਨ ਪਿਆਰੇ ਹੋ ਗਏ ਹਨ ਕਿ ਉਨਾਂ ਦੇ ਮੁਕਾਬਲੇ ਵਿੱਚ ਕੋਈ ਵੀ ਲੀਡਰ ਐਮ.ਸੀ ਚੌਣ ਲੜਨ ਤੋ ਪਹਿਲਾਂ ਕਈ ਵਾਰ ਸੋਚਦੇ ਹਨ। ਵਿਜੈ ਪਾਲ ਨੂੰ ਜਦੋ ਮਰਜ਼ੀ ਰਾਤ ਵਕਤ ਵੀ ਵਾਰਡ ਵਾਸੀ ਜਦੋਂ ਕਿਸੇ ਮੁਸੀਬਤ ਵਿੱਚ ਹੋਣ ਤਾਂ ਉਹ ਉਨਾਂ ਦੇ ਨਾਲ ਜਾਕੇ ਖੜਦੇ ਹਨ । ਜਦੋ ਵਾਰਡ ਦੇ ਇੱਕ ਵੋਟਰ ਨਾਲ ਵਿਜੈ ਪਾਲ ਬਾਰੇ ਪੁੱਛਿਆ ਤਾਂ ਉਨਾਂ ਨੇ ਕਿਹਾ ਕਿ ਵਿਜੈ ਪਾਲ ਵਰਗਾ ਐੱਮ.ਸੀ ਕਿਸੇ ਵੀ ਵਾਰਡ ਵਿੱਚ ਨਹੀਂ ਹੈ । ਜਦੋ ਉਨਾਂ ਤੋ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ ਕੇ ਵਾਰਡ ਦੀਆਂ ਸਮੱਸਿਆ ਵਿਜੈ ਪਾਲ ਪਹਿਲ ਦੇ ਅਧਾਰ ਤੇ ਕਰਵਾਉਂਦੇ ਹਨ ਤੇ ਸਾਰੇ ਸੁਖ ਦੁੱਖ ਵਿੱਚ ਹਰ ਵੇਲੇ ਸਾਰੇ ਨਾਲ ਖੜਦੇ ਹਨ ।