December 22, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ ,21 ਅਕਤੂਬਰ ,(ਸਤਪਾਲ ਸੋਨੀ/ਰਵੀ ਵਰਮਾ):ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੀ ਸੁਚੱਜੀ ਅਗਵਾਈ ਹੇਠ ਸਮੁੱਚੇ ਭਾਰਤ ਵਿੱਚ 100 ਕਰੋੜ ਨਾਗਰਿਕਾਂ ਨੂੰ ਕੋਰੋਨਾ ਟੀਕਾਕਰਨ ਕੀਤਾ ਜਾ ਚੁੱਕਾ ਹੈ ਜੋ ਕਿ ਭਾਰਤ ਵਰਗੇ ਬਹੁ -ਜਨ ਸੰਖਿਅਕ ਦੇਸ਼ ਲਈ ਵੱਡੀ ਉਪਲੱਬਧੀ ਹੈ ਅਤੇ ਇਸ ਲਈ ਦੇਸ਼ ਦੇ ਪ੍ਰਧਾਨਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਅਤੇ ਉਹਨਾਂ ਦੀ ਟੀਮ ਵਧਾਈ ਦੀ ਪਾਤਰ ਹੈ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਐਡਵੋਕੇਟ ਬਿਕਰਮ ਸਿੰਘ ਸਿੱਧੂ ਮੈਂਬਰ ਕਾਰਜਕਰਨੀ ਕਮੇਟੀ ਭਾਰਤੀ ਜਨਤਾ ਪਾਰਟੀ ਪੰਜਾਬ ਪ੍ਰਦੇਸ਼ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ ।ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਕਿਹਾ ਕਿ ਕੇਂਦਰੀ ਸਿਹਤ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਦੇ ਸਿਹਤ ਯੋਧਿਆਂ ਨੇ ਇਸ ਮੁਹਿੰਮ ਨੂੰ ਪੂਰਾ ਕਰਨ ਵਿੱਚ ਦਿਨ ਰਾਤ ਮਿਹਨਤ ਕੀਤੀ ਅਤੇ ਆਪਣੇ ਸੂਬੇ ਦੇ ਲੋਕਾਂ ਨੂੰ ਜਾਗਰਿਤ ਕਰਕੇ ਕੋਰੋਨਾ ਵੈਕਸੀਨ ਲਗਾਉਣ ਲਈ ਪ੍ਰੇਰਿਤ ਕੀਤਾ ਅਤੇ ਮਿਥਿਆ ਟੀਚਾ ਪੂਰਾ ਕੀਤਾ ਜਿਸ ਲਈ ਸਿਹਤ ਕਾਮੇ ਵੀ ਵਧਾਈ ਦੇ ਪਾਤਰ ਹਨ ।
ਲੁਧਿਆਣਾ ਦੇ ਪਿੰਡ ਸੁਨੇਤ ਵਿਖੇ ਸਰਕਾਰੀ ਸਿਹਤ ਮਹਿਕਮੇ ਦੇ ਡਾਕਟਰਾਂ , ਨਰਸਾਂ ਤੇ ਸਮੁੱਚੇ ਸਿਹਤ ਕਾਮਿਆਂ ਨੂੰ ਸਨਮਾਨਿਤ ਕਰਦਿਆਂ ਤੇ ਸ਼ੁਭਕਾਮਨਾਵਾਂ ਦਿੰਦਿਆਂ ਐਡਵੋਕੇਟ ਸਿੱਧੂ ਨੇ ਕਿਹਾ ਕਿ ਸਮੁੱਚੀ ਸਿਹਤ ਮਹਿਕਮੇ ਦੀ ਟੀਮ ਨੇ ਯੁੱਧ ਸਤਰ ਤੇ ਕੰਮ ਕਰਦਿਆਂ ਇਸ ਬਿਮਾਰੀ ਨਾਲ ਨਜਿੱਠਣ ਲਈ ਆਪਣੀਆਂ ਜਾਨਾਂ ਦੀ ਕੁਰਬਾਨੀ ਦੇ ਕੇ ਕੋਰੋੜਾਂ ਲੋਕਾਂ ਦੀ ਜਾਨ ਬਚਾਈ ਜਿਸ ਲਈ ਦੇਸ਼ ਸਿਹਤ ਕਾਮਿਆਂ ਦੀ ਇਸ ਕਾਰਗੁਜ਼ਾਰੀ ਲਈ ਹਮੇਸ਼ਾ ਰਿਣੀ ਰਹੇਗਾ ।
ਅੱਜ ਦੇ ਵਿਸ਼ੇਸ਼ ਦਿਨ ਤੇ ਸੌ ਕਰੋੜ ਲੋਕਾਂ ਨੂੰ ਵੈਕਸੀਨ ਲਗਾਉਣ ਲਈ ਦੇਸ਼ ਭਰ ਦੇ ਸਿਹਤ ਮੁਲਾਜ਼ਮਾਂ ਨੂੰ ਸਨਮਾਨ ਦਿੱਤਾ ਗਿਆ ਅਤੇ ਇਸ ਖਾਸ ਦਿਨ ਤੇ ਸੁਨੇਤ ਟੀਮ ਦੇ ਸਮੁੱਚੇ ਸਟਾਫ ਨੂੰ ਸਨਮਾਨਿਤ ਕੀਤਾ ਜਿਸ ਵਿੱਚ ਡਾਂ ਰਮਨਪ੍ਰੀਤ ਕੌਰ ਇੰਚਾਰਜ ਸੁਨੇਤ ਸਿਹਤ ਡਿਸਪੈਂਸਰੀ , ਅਸਿਸਟੈਂਟ ਰਾਜਵੰਤ ਕੌਰ ਤੇ ਬਾਕੀ ਸਮੂਹ ਸਟਾਫ ਸ਼ਾਮਿਲ ਹੈ । ਇਸ ਮੌਕੇ ਖਾਸ ਤੌਰ ਤੇ ਅਗਰ ਨਗਰ ਮੰਡਲ ਦੇ ਪ੍ਰਧਾਨ ਸੰਜੀਵ ਸ਼ੇਰੂ ਸੱਚਦੇਵਾ , ਜ. ਸਕੱਤਰ ਨੀਰਜ ਜੈਨ , ਦਿਨੇਸ਼ ਗੁਪਤਾ , ਅਸ਼ੀਸ਼ ਕੱਲ੍ਹਨ , ਚੰਦਰ ਕਾਂਤ ਗੋਗਨਾ ,ਮਨੋਜ ਮੌਂਟੀ , ਰੀਟਾ ਅਰੋੜਾ , ਜੋਗਿੰਦਰ ਗਰੋਵਰ ਅਤੇ ਬੌਬੀ ਮਹਾਜਨ , ਯਸ਼ ਸ਼ਰਮਾ ਤੇ ਦੀਪਕ ਯਾਦਵ ਵੀ ਮੌਜੂਦ ਸਨ ।
87850cookie-checkਕੇਂਦਰ ਸਰਕਾਰ ਵਲੋੰ 100 ਕਰੋੜ ਕੋਰੋਨਾ ਟੀਕਾਕਰਨ ਕਰਨਾ ਦੇਸ਼ ਦੀ ਵੱਡੀ ਉਪਲੱਬਧੀ : ਐਡਵੋਕੇਟ ਬਿਕਰਮ ਸਿੰਘ ਸਿੱਧੂ
error: Content is protected !!