November 21, 2024

Loading

ਚੜ੍ਹਤ ਪੰਜਾਬ ਦੀ
ਬਾਲਿਆਂਵਾਲੀ, 4 ਜਨਵਰੀ (ਪ੍ਰਦੀਪ ਸ਼ਰਮਾ):- ਸਿਵਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਢਿੱਲੋਂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫਸਰ ਡਾ. ਗੁਰਮੇਲ ਸਿੰਘ ਦੀ ਅਗਵਾਈ ਹੇਠ ਬਲਾਕ ਬਾਲਿਆਂਵਾਲੀ ਦੇ ਸਬ-ਸੈਂਟਰ ਅਤੇ ਹੈਲਥ ਵੈਲਨਸ ਸੈਂਟਰਾਂ ਤੇ ਬੱਚਿਆਂ ਨੂੰ ਐਮ.ਆਰ.ਫਸਟ ਡੋਜ਼ ਦੇ ਨਾਲ ਆਈ.ਪੀ.ਵੀ. ਦੀ ਤੀਸਰੀ ਡੋਜ਼ ਲਗਾਈ ਗਈ ਹੈ।
ਇਸ ਮੌਕੇ ਡਾ. ਗੁਰਮੇਲ ਸਿੰਘ ਨੇ ਦੱਸਿਆ ਕਿ ਇਸ  ਵੈਕਸੀਨ ਨਾਲ ਬੱਚਿਆਂ ਨੂੰ ਪੋਲੀਓ ਤੋਂ ਦੁੱਗਣੀ ਸੁਰੱਖਿਆ ਮਿਲੇਗੀ। ਉਹਨਾਂ ਦੱਸਿਆ ਕਿ ਇਹ ਆਈ.ਪੀ.ਵੀ. ਸਭ ਤੋਂ ਸੁਰੱਖਿਅਤ ਵੈਕਸੀਨਾਂ ਵਿੱਚੋਂ ਇੱਕ ਹੈ। ਇਹ ਨਿਆਣਿਆਂ ਦੀ ਪੋਲੀਓ ਵਿਸ਼ਾਨੂੰ ਦੀਆਂ ਤਿੰਨਾਂ ਕਿਸਮਾਂ ਤੋਂ ਰੱਖਿਆ ਕਰਦੀ ਹੈ ਤੇ ਬੱਚੇ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੈ। ਉਹਨਾਂ ਕਿਹਾ ਸਿਹਤ ਵਿਭਾਗ ਲੋਕਾਂ ਦੀ ਤੰਦਰੁਸਤੀ ਲਈ ਹਮੇਸ਼ਾ ਡਟਕੇ ਖੜ੍ਹਾ ਹੈ। ਇਹ ਸਿਹਤ ਵਿਭਾਗ ਦੀ ਵੱਡੀ ਕਾਮਯਾਬੀ ਹੈ ਕਿ ਪੋਲੀਓ ਦੀ ਬਿਮਾਰੀ ਨੂੰ ਜੜੋ ਹੀ ਪੁੱਟ ਦਿੱਤਾ ਗਿਆ।
ਡਾ. ਗੁਰਮੇਲ ਸਿੰਘ ਨੇ ਦੱਸਿਆ ਕਿ ਐੱਮ.ਆਰ. ਦਾ ਟੀਕਾ ਮੀਜਲ ਰੁਬੇਲਾ (ਖਸਰਾ/ਰੁਬੇਲਾ) ਦੀ ਬਿਮਾਰੀ ਤੋਂ ਬੱਚਿਆਂ ਨੂੰ ਸੁਰੱਖਿਅਤ ਰੱਖੇਗਾ। ਇਸ ਮੌਕੇ ਜਗਤਾਰ ਸਿੰਘ ਤੇ ਮਨਜੀਤ ਸਿੰਘ ਬੀ.ਈ.ਈ. ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਆਈ.ਪੀ.ਵੀ. ਵੈਕਸੀਨ ਦੇ ਨਾਲ ਐੱਮ.ਆਰ. ਦੀ ਵੈਕਸੀਨ ਵੀ ਬੱਚਿਆਂ ਨੂੰ ਲਗਾਈ ਗਈ ਹੈ। ਲੋਕਾਂ ਨੂੰ ਇਸ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਮਾਪੇ ਆਪਣੇ ਬੱਚਿਆਂ ਨੂੰ ਸਮੇਂ-ਸਮੇਂ ਸਿਰ ਟੀਕਾਕਰਨ ਕਰਵਾਉਣ ਤੇ ਕੋਈ ਵੀ ਬੱਚਾ ਟੀਕਾਕਰਨ ਤੋਂ ਵਾਝਾਂ ਨਾ ਰਹਿ ਜਾਵੇ।
 #For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
136740cookie-checkਵੈਕਸੀਨ ਨਾਲ ਬੱਚਿਆਂ ਨੂੰ ਪੋਲੀਓ ਤੋਂ ਮਿਲੇਗੀ ਸੁਰੱਖਿਆ- ਡਾ. ਗੁਰਮੇਲ ਸਿੰਘ
error: Content is protected !!