ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 31 ਜਨਵਰੀ (ਕੁਲਜੀਤ ਸਿੰਘ ਢੀਂਗਰਾ/ ਪ੍ਰਦੀਪ ਸ਼ਰਮਾ): ਕਰੋਨਾ ਮਹਾਂਮਾਰੀ ਨੂੰ ਮਾਤ ਦੇਣ ਅਤੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਹਿਲਾਂ ਪਿੰਡ ਪਿੰਡ ਜਾ ਕੇ ਕਰੋਨਾ ਵੈਕਸ਼ੀਨ ਲਾਉਣ ਦੀ ਵਿੱਢੀ ਮੁਹਿੰਮ ਤਹਿਤ ਡਾ. ਰਾਜਪਾਲ ਸਿੰਘ ਐਸ.ਐਮ.ਓ ਭਗਤਾ ਭਾਈਕਾ ਦੇ ਦਿਸ਼ਾ ਨਿਰਦੇਂਸ਼ਾ ਹੇਠ ਸਰਕਾਰੀ ਹਾਈ ਸਕੂਲ ਰਾਜਗੜ੍ਹ ਵਿਖੇ ਸੀ.ਡੀ.ਪੀ.ਓ ਊਸ਼ਾ ਦੇਵੀ ਫੂਲ ਐਟ ਭਗਤਾ ਭਾਈਕਾ ਦੀ ਨਿਗਰਾਨੀ ਹੇਠ ਲਗਾਏ ਗਏ ਇਸ ਕੈਂਪ ਵਿੱਚ ਲਗਭਗ 100 ਦੇ ਕਰੀਬ ਪਹਿਲੀ ਅਤੇ ਦੂਜੀ ਡੋਜ਼ ਲਗਾਈ ਗਈ।
ਇਸ ਮੌਕੇ ਸੀ. ਡੀ.ਪੀ.ਓ ਅਤੇ ਸਰਕਲ ਸੁਪਰਵਾਈਜ਼ਰ ਸਲਾਬਤਪੁਰਾ ਬਿੰਦਰ ਕੌਰ ਵੱਲੋਂ ਲੋਕਾਂ ਨੂੰ ਵੈਕਸ਼ੀਨ ਸਬੰਧੀ ਉਤਸ਼ਾਹਿਤ ਅਤੇ ਪ੍ਰਭਾਵਿਤ ਕੀਤਾ ਅਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਿਪਟੀ ਕਮਿਸ਼ਨਰ ਬਠਿੰਡਾ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਆਂਗਣਵਾੜੀ ਵਰਕਰਾਂ ਵੱਲੋਂ ਘਰ ਵੈਕਸੀਨ ਲਾਜਮੀ ਤੌਰ ਲਗਵਾਉਣ ਲਈ ਕੈਂਪਾਂ ਵਿੱਚ ਤਿਆਰ ਕਰ ਲਿਆਇਆ ਜਾ ਰਿਹਾ ਹੈ ਤਾਂ ਕਿ ਵੱਧ ਤੋਂ ਵੱਧ ਵੈਕਸ਼ੀਨ ਲਵਾਈ ਜਾਵੇ।
ਸਿਹਤ ਵਿਭਾਗ ਦੇ ਮੁਲਾਜ਼ਮ ਕੁਲਦੀਪ ਸਿੰਘ ਅਤੇ ਸ਼ੁਰੇਸ ਕੁਮਾਰ ਵੱਲੋਂ ਵੈਕਸ਼ੀਨੇਸ਼ਨ ਦੀ ਡਿਊਟੀ ਨਿਭਾਈ ਗਈ। ਇਸ ਮੌਕੇ ਹਾਜ਼ਰ ਆਂਗਣਵਾੜੀ ਵਰਕਰ ਸ਼ਿੰਦਰ ਕੌਰ ਰਾਜਗੜ੍ਹ, ਰਵਿੰਦਰ ਕੌਰ, ਆਸਾ ਵਰਕਰ ਚਰਨਜੀਤ ਕੌਰ, ਹੈਲਪਰ ਚਰਨੋ ਕੌਰ, ਸਰਬਜੀਤ ਕੌਰ ਹਾਜ਼ਰ ਸਨ।
1033700cookie-checkਕੋਰੋਨਾ ਮਹਾਂਮਾਰੀ ਨੂੰ ਮਾਤ ਦੇਣ ਲਈ ਵੈਕਸੀਨ ਜ਼ਰੂਰੀ- ਰਾਜਪਾਲ ਸਿੰਘ