ਚੜ੍ਹਤ ਪੰਜਾਬ ਦੀ
ਬਠਿੰਡਾ/ਰਾਮਪੁਰਾ ਫੁਲ, (ਪ੍ਰਦੀਪ ਸ਼ਰਮਾ) – ਦਿਨੋ ਦਿਨ ਵੱਧ ਰਹੇ ਸੜਕ ਹਾਦਸੇ ਬੇਹੱਦ ਚਿੰਤਾਂ ਦਾ ਵਿਸ਼ਾ ਹੈ ਇਸ ਸੰਬੰਧੀ ਸਮਾਜ ਸੇਵੀ ਜਸਕਰਨ ਬਾਂਸਲ (ਜੱਸੀ ਬਾਬਾ) ਤੇ ਬੈਂਕਰਜ ਹੈਲਪਿੰਗ ਹੈਂਡਜ ਰਾਮਪੁਰਾ ਦੇ ਇੰਚਾਰਜ ਪ੍ਰਵੀਨ ਕੋਹਲੀ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿੰਦਗੀ ਬਹੁਤ ਕੀਮਤੀ ਹੈ ਅਸੀ ਹਰ ਰੋਜ਼ ਸੜਕਾਂ ਤੇ ਹੁੰਦੀਆਂ ਦੂਰਘਟਨਾਵਾਂ ਨੂੰ ਦੇਖਦੇ ਹਾਂ ਅਸਲ ਵਿਚ ਸੜਕ ਸੁਰੱਖਿਆਂ ਦੇ ਬਾਰੇ ਜਾਣਕਾਰੀ ਨਾ ਹੋਣ ਕਾਰਨ ਇਹ ਸਾਰੀਆਂ ਦੂਰਘਟਨਾਵਾਂ ਹੋ ਰਹੀਆਂ ਹਨ। ਇਸ ਲਈ ਇਹ ਬਹੁਤ ਮਹੱਤਵਪੂਰਨ ਹੈ ਕਿ ਅਸੀ ਸੜਕਾਂ ਨੂੰ ਕਈ ਢੰਗ ਨਾਲ ਅਤੇ ਸੁਰੱਖਿਅਤ ਢੰਗ ਨਾਲ ਵਰਤਨਾਂ ਸਿੱਖੀਏ ਸਭ ਤੋ ਪਹਿਲਾਂ ਦੋ ਪਹੀਆਂ ਵਾਹਨ ਜਿਵੇ ਸਕੂਟਰ, ਮੋਟਰਸਾਇਕਲ ਨੂੰ ਬਿਨ੍ਹਾਂ ਹੈਲਮਟ ਪਾਏ ਕਦੇ ਨਾ ਚਲਾਓ, ਸੜਕ ਤੇ ਚਲਦੇ ਹੋਏ ਮੋਬਾਇਲ ਫੋਨ ਦੀ ਵਰਤੋਂ ਨਾ ਕਰੋ ਕਿਉਕਿ ਇਸ ਨਾਲ ਤੁਸੀ ਆਪਣੇ ਆਪ ਦੇ ਨਾਲ ਨਾਲ ਦੂਸਰੇ ਨੂੰ ਵੀ ਖਤਰੇ ਵਿਚ ਪਾ ਸਕਦੇ ਹੋ ਉਨ੍ਹਾਂ ਕਿਹਾ ਕਿ ਇਨ੍ਹਾਂ ਸੜਕ ਹਾਦਸਿਆਂ ਤੇ ਵੱਖ ਵੱਖ ਸੰਸਥਾਵਾਂ ਵੱਲੋਂ ਕੀਤੇ ਗਏ ਹਨ।
ਸਰਵੇਖਣ ਦੌਰਾਨ ਸਾਹਮਣੇ ਆਇਆ ਹੈ ਕਿ ਸੜਕੀ ਹਾਦਸਿਆਂ ਦੇ ਕਈ ਕਾਰਨ ਹਨ ਜਿਸ ਵਿਚ ਸੜਕਾਂ ਚ ਟੋਏ, ਮੋੜਾ ਤੇ ਸੁਰੱਖਿਆਂ ਬੰਦੋਬਸਤ ਨਾ ਹੋੋਣਾ ਵੀ ਹਨ। ਇਸ ਦੇ ਨਾਲ ਹੀ ਵਾਹਨ ਚਾਲਕ ਦੀ ਲਾਹਪ੍ਰਵਾਹੀ, ਟ੍ਰੈਫਿਕ ਨਿਯਮਾ ਦੀ ਉਲੰਘਣਾ, ਤੇਜ ਰਫਤਾਰੀ, ਮੋਬਾਇਲ ਫੋਨ ਦੀ ਵਰਤੋ, ਸ਼ਰਾਬ ਦੇ ਸੇਵਨ ਤੋਂ ਇਲਾਵਾ ਕਈ ਹੋਰ ਕਾਰਨ ਜਿੰਨ੍ਹਾਂ ਕਰਕੇ ਸੜਕ ਹਾਦਸਿਆਂ ਚ ਵਾਧਾ ਹੋ ਰਿਹਾ ਹੈ। ਅਜਿਹੇ ਚ ਹੁਣ ਜਿਥੇ ਸਰਕਾਰਾਂ ਨੂੰ ਇਨ੍ਹਾਂ ਕਾਰਨਾਂ ਤੇ ਗੌਰ ਕਰਨਾ ਚਾਹੀਦਾ ਹੈ ਉਥੇ ਹੀ ਵਾਹਨ ਚਾਲਕ ਨੂੰ ਵੀ ਸਮਝਦਾਰੀ ਨਾਲ ਆਵਾਜਾਈ ਨਿਯਮਾਂ ਦਾ ਪਾਲਣ ਕਰਦਿਆਂ ਸਮਝਦਾਰੀ ਨਾਲ ਵਾਹਨ ਚਲਾਉਣ ਦੀ ਲੋੜ ਹੈ ਤਾਂ ਜੋ ਉਹ ਵੀ ਸਰੱਖਿਅਤ ਰਹਿਣ ਅਤੇ ਹੋਰ ਲੋਕਾਂ ਨੂੰ ਵੀ ਸੁਰੱਖਿਅਤ ਰੱਖ ਸਕਣ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
1410900cookie-checkਸੜਕ ਤੇ ਵਾਹਨ ਚਲਾਉਣ ਸਮੇਂ ਮੋਬਾਇਲ ਫੋਨ ਦੀ ਵਰਤੋਂ ਕਰਨਾ ਖਤਰਨਾਕ- ਜੱਸੀ ਬਾਬਾ, ਪ੍ਰਵੀਨ ਕੋਹਲੀ