December 22, 2024

Loading

ਲੁਧਿਆਣਾ, 19 ਜੂਨ ( ਸਤ ਪਾਲ ਸੋਨੀ ) :  ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਕਿਹਾ ਹੈ ਕਿ ਰਾਜ ਦੇ ਸਾਰੇ ਫੋਕਲ ਪੁਆਇੰਟਾਂ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਦੇ ਨਾਲਨਾਲ ਸੁੰਦਰ ਬਣਾਇਆ ਜਾਵੇਗਾ ਅਤੇ ਇਸ ਪ੍ਰਾਜੈਕਟ ਲਈ 400 ਕਰੋੜ ਰੁਪਏ ਦੀ ਰਾਸ਼ੀ ਖਰਚ ਕੀਤੀ ਜਾਵੇਗੀ ਇਹ ਗੱਲ ਉਨਾਂ ਅੱਜ ਫੋਕਲ ਪੁਆਇੰਟ ਖੰਨਾ ਦੇ ਅਪਗ੍ਰੇਡੇਸ਼ਨ ਅਤੇ ਸੁੰਦਰੀਕਰਨ ਦੇ ਕੰਮ ਦਾ ਨੀਂਹ ਪੱਥਰ ਰੱਖਣ ਮੌਕੇ ਕਹੀ ਇਸ ਮੌਕੇ ਉਨਾਂ ਦੇ ਨਾਲ ਫਤਹਿਗੜ ਸਾਹਿਬ ਦੇ ਸੰਸਦ ਮੈਂਬਰ ਡਾ: ਅਮਰ ਸਿੰਘ, ਖੰਨਾ ਦੇ ਵਿਧਾਇਕ ਸ੍ਰੀ ਗੁਰਕੀਰਤ ਸਿੰਘ ਕੋਟਲੀ, ਪਾਇਲ ਤੋਂ ਵਿਧਾਇਕ ਸ੍ਰੀ ਲਖਬੀਰ ਸਿੰਘ ਲੱਖਾ, ਬੱਸੀ ਪਠਾਣਾ ਦੇ ਵਿਧਾਇਕ ਸ੍ਰੀ ਗੁਰਪ੍ਰੀਤ ਸਿੰਘ ਜੀਪੀ ਤੋਂ ਇਲਾਵਾ ਕਈ ਹੋਰ ਹਾਜ਼ਰ ਸਨ ਇੰਡਸਟਰੀਅਲ ਫੋਕਲ ਪੁਆਇੰਟ ਵੈਲਫੇਅਰ ਐਸੋਸੀਏਸ਼ਨ, ਖੰਨਾ ਵੱਲੋਂ ਆਯੋਜਿਤ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪਿਛਲੇ 30 ਸਾਲਾਂ ਤੋਂ ਖੰਨਾ ਦਾ ਫੋਕਲ ਪੁਆਇੰਟ ਖਸਤਾ ਹਾਲਤ ਵਿਚ ਸੀ ਉਨਾਂ ਕਿਹਾ ਕਿ ਸਨਅੱਤਕਾਰਾਂ ਦੀ ਇਹ ਲੰਬੇ ਸਮੇਂ ਤੋਂ ਲਟਕ ਰਹੀ ਮੰਗ ਸੀ ਕਿ ਫੋਕਲ ਪੁਆਇੰਟ ਖੰਨਾ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕੀਤਾ ਜਾਵੇਉਨਾਂ ਕਿਹਾ ਕਿ ਫੋਕਲ ਪੁਆਇੰਟ ਖੰਨਾ ਦੇ ਬੁਨਿਆਦੀ ਢਾਂਚੇ, ਜਿਵੇਂ ਕਿ ਸੜਕਾਂ, ਸਟ੍ਰੀਟ ਲਾਈਟਾਂ, ਸੀਵਰੇਜ ਆਦਿ ਨੂੰ 10.65 ਕਰੋੜ ਰੁਪਏ ਦੀ ਲਾਗਤ ਨਾਲ ਅਪਗ੍ਰੇਡ ਕੀਤਾ ਜਾਵੇਗਾ ਉਨਾਂ ਕਿਹਾ ਕਿ ਉਦਯੋਗਪਤੀਆਂ ਦੇ  ਹਿੱਸੇ 2.65ਕਰੋੜ ਰੁਪਏ (ਪ੍ਰਾਜੈਕਟ ਦੀ ਕੁਲ ਲਾਗਤ ਵਿਚੋਂ) ਦਾ ਭੁਗਤਾਨ ਵੀ  ਪੀਐਸਆਈਈਸੀ ਦੁਆਰਾ ਕੀਤਾ ਜਾਵੇਗਾ ਉਨਾਂ ਕਿਹਾ ਕਿ ਫੋਕਲ ਪੁਆਇੰਟ ਖੰਨਾ ਅਜਿਹਾ ਪਹਿਲਾ ਸਥਾਨ ਹੈ ਜਿਥੇ ਇਹ ਕੰਮ ਸ਼ੁਰੂ ਹੋਇਆ ਹੈ ਅਤੇ ਜਲਦੀ ਹੀ ਰਾਜ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਕੰਮ ਸ਼ੁਰੂ ਹੋ ਜਾਵੇਗਾ ਉਨਾਂ ਭਰੋਸਾ ਦਿੱਤਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਨੂੰ ਸਨਅਤੀ ਅਤੇ ਕਾਰੋਬਾਰੀ ਕੇਂਦਰ ਵਜੋਂ ਉਤਸ਼ਾਹਤ ਕਰਨ ਲਈ ਵਚਨਬੱਧ ਹੈ

ਉਨਾਂ ਕਿਹਾ ਕਿ ਉਦਯੋਗ ਸਾਡੀ ਆਰਥਿਕਤਾ ਲਈ ਰੀੜ ਦੀ ਹੱਡੀ ਹੈ ਉਨਾਂ ਦੱਸਿਆ ਕਿ ਪੰਜਾਬ ਵਿਚ ਤਕਰੀਬਨ 2.55 ਲੱਖ ਉਦਯੋਗ ਹਨ, ਜਿਨਾਂ ਵਿਚੋਂ 2.32ਲੱਖ ਉਦਯੋਗਾਂ ਨੂੰ ਤਾਲਾਬੰਦੀ ਦੌਰਾਨ ਚਲਾਉਣ ਦੀ ਛੋਟ ਦਿੱਤੀ ਗਈ ਸੀ ਉਨਾਂ ਕਿਹਾ ਕਿ ਚੰਗੀ ਗੱਲ ਹੈ ਕਿ ਇਹ ਸਾਰੇ ਉਦਯੋਗ ਸਰਕਾਰੀ ਨਿਰਦੇਸ਼ਾਂ ਅਤੇ ਪ੍ਰੋਟੋਕੋਲ ਦੀ ਪਾਲਣਾ ਕਰ ਰਹੇ ਹਨ ਅਤੇ ਇਸੇ ਕਰਕੇ ਉਦਯੋਗਾਂ ਵੱਲੋਂ ਕੋਈ ਪਾਜ਼ੇਟਿਵ ਕੇਸ ਸਾਹਮਣੇ ਨਹੀਂ ਆਇਆ ਹੈ ਉਨਾਂ ਕਿਹਾ ਕਿ ਕਣਕ ਦੇ ਖਰੀਦ ਸੀਜ਼ਨ ਦੌਰਾਨ ਵੀ, ਪੰਜਾਬ ਸਰਕਾਰ ਨੇ ਇਹ ਯਕੀਨੀ ਬਣਾਉਣ ਲਈ ਵਿਸਤ੍ਰਿਤ ਪ੍ਰਬੰਧ ਕੀਤੇ ਸਨ ਕਿ ਮੰਡੀਆਂ ਵਿਚ ਆਉਣ ਵਾਲੇ ਕਿਸੇ ਵੀ ਵਿਅਕਤੀ ਤੋਂ ਕੋਈ ਹੋਰ ਕੋਵਿਡ 19ਦਾ ਸ਼ਿਕਾਰ ਨਾ ਬਣ ਜਾਵੇ ਉਨਾਂ ਦੱਸਿਆ ਕਿ 27 ਲੱਖ ਦੇ ਕਰੀਬ ਕਿਸਾਨ ਕਣਕ ਦੇ ਖਰੀਦ ਸੀਜ਼ਨ ਦੌਰਾਨ ਮੰਡੀਆਂ ਵਿਚ ਜਾ ਚੁੱਕੇ ਹਨ, ਪਰ ਇਕ ਵੀ ਟੈਸਟ ਪਾਜ਼ੇਟਿਵ ਨਹੀਂ ਹੈ ਜੋ ਕਿ ਪੰਜਾਬ ਸਰਕਾਰ ਲਈ ਇਕ ਪ੍ਰਾਪਤੀ ਹੈਮੰਤਰੀ ਨੇ ਦੱਸਿਆ ਕਿ ਉਨਾਂ ਕੇਂਦਰੀ ਰੇਲ ਮੰਤਰੀ ਨੂੰ ਪੱਤਰ ਲਿਖਿਆ ਹੈ ਕਿ ਉਹ ਪਰਵਾਸੀ ਕਾਮਿਆਂ ਨੂੰ ਲਿਆਉਣ ਲਈ ਰੇਲ ਗੱਡੀਆਂ ਦਾ ਪ੍ਰਬੰਧ ਕਰਨ ਜੋ ਕਿ ਕੰਮ ਕਰਨ ਲਈ ਆਪਣੇ ਗ੍ਰਹਿ ਰਾਜਾਂ ਤੋਂ ਵਾਪਸ ਆਉਣਾ ਚਾਹੁੰਦੇ ਹਨ ਉਨਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਮਜ਼ਦੂਰਾਂ ਨੂੰ ਵਾਪਸ ਪੰਜਾਬ ਲਿਆਉਣ ਲਈ ਬੱਸਾਂ ਭੇਜੀਆਂ ਸਨ

ਪੀਪੀਈਜ਼ ਦੇ ਨਿਰਮਾਣ ਵਿੱਚ ਪੰਜਾਬ ਦੀ ਸਮਰੱਥਾ ਨੂੰ ਪੂਰਨ ਰੂਪ ਵਿੱਚ ਵਰਤਣ ਦੇ ਮੱਦੇਨਜ਼ਰ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਉਨਾਂ ਨੇ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਨੂੰ ਪੱਤਰ ਲਿਖਿਆ ਹੈ ਕਿ ਲੋੜ ਅਨੁਸਾਰ ਦੂਜੇ ਦੇਸ਼ਾਂ ਨੂੰ ਇਸ ਦੇ ਨਿਰਯਾਤ ਦੀ ਆਗਿਆ ਦੇਣ ਬਾਰੇ ਵਿਚਾਰ ਕੀਤਾ ਜਾਵੇ ਉਨਾਂ ਦੱਸਿਆ ਕਿ ਇਸ ਵੇਲੇ ਰਾਜ ਵਿੱਚ ਪੀਪੀਈ ਕਿੱਟਾਂ ਅਤੇ ਮਾਸਕ ਨੂੰ ਮਨਜ਼ੂਰੀ ਦੇਣ ਵਾਲੀਆਂ 131 ਯੂਨਿਟਾਂ ਵਿੱਚੋਂ  121 ਇਕੱਲੇ ਲੁਧਿਆਣਾ ਨਾਲ ਸਬੰਧਤ  ਹਨ ਉਨਾਂ ਕਿਹਾ ਕਿ ਲੋੜ ਦੀ ਇਸ ਘੜੀ ਵਿਚ ਉਦਯੋਗ ਦੀ ਸਹਾਇਤਾ ਲਈ, ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਇਹ ਵੀ ਲਿਖਿਆ ਹੈ ਕਿ ਉਹ ਇਕ ਹੋਰ ਕਰਜ਼ੇ ਦੀ ਬਜਾਏ, ਘੱਟੋਘੱਟ ਛੇ ਮਹੀਨਿਆਂ ਲਈ ਉਦਯੋਗਪਤੀਆਂ ਦੁਆਰਾ ਲਏ ਗਏ ਮੌਜੂਦਾ ਕਰਜ਼ਿਆਂ ਦਾ ਬੈਂਕ ਵਿਆਜ ਮੁਆਫ ਕਰ ਦਿੱਤਾ ਜਾਵੇਉਨਾਂ ਦੱਸਿਆ ਕਿ ਉਦਯੋਗ ਜਗਤ ਦੇ ਲਾਭ ਲਈ 135 ਏਕੜ ਵਿਚ ਮੰਡੀ ਗੋਬਿੰਦਗੜ ਨੇੜੇ ਪਿੰਡ ਵਜ਼ੀਰਾਬਾਦ ਵਿਖੇ 1100 ਏਕੜ ਵਿਚ ਮੱਤੇਵਾੜਾ (ਲੁਧਿਆਣਾ), ਰਾਜਪੁਰਾ (ਪਟਿਆਲਾ), ਮੁਹਾਲੀ ਅਤੇ ਬਠਿੰਡਾ ਨੇੜੇ ਨਵੇਂ ਸਨਅਤੀ ਪਾਰਕ ਸਥਾਪਤ ਕੀਤੇ ਜਾ ਰਹੇ ਹਨ

 

ਸੰਸਦ ਮੈਂਬਰ ਡਾ: ਅਮਰ ਸਿੰਘ ਨੇ ਕਿਹਾ ਕਿ ਉਦਯੋਗਿਕ ਫੋਕਲ ਪੁਆਇੰਟ ਵੈਲਫੇਅਰ ਐਸੋਸੀਏਸ਼ਨ ਖੰਨਾ ਦੀਆਂ ਮੰਗਾਂਤੇ ਕੰਮ ਕਰਦਿਆਂ ਉਨਾਂ ਨੇ ਇਹ ਮੁੱਦਾ ਐਮਐਸਐਮਈ ਮੰਤਰੀ ਨਿਤਿਨ ਗਡਕਰੀ ਅਤੇ ਸੱਕਤਰ ਐਮਐਸਐਮਈ ਭਾਰਤ ਸਰਕਾਰ ਕੋਲ ਉਠਾਇਆ ਸੀਐਸੋਸੀਏਸ਼ਨ ਨੇ ਉਦਯੋਗਿਕ ਫੋਕਲ ਪੁਆਇੰਟ ਖੰਨਾ ਵਿਖੇ ਸੜਕਾਂ ਅਤੇ ਹੋਰ ਬੁਨਿਆਦੀ ਢਾਂਚੇ ਦੀ ਬੇਹੱਦ ਮਾੜੀ ਸਥਿਤੀ ਬਾਰੇ ਚਾਨਣਾ ਪਾਇਆ ਨਿਤਿਨ ਗਡਕਰੀ ਨੇ 9 ਮਾਰਚ 2020 ਨੂੰ ਲਿਖੇ ਇੱਕ ਪੱਤਰ ਵਿੱਚ ਉਦਯੋਗਿਕ ਫੋਕਲ ਪੁਆਇੰਟ ਖੰਨਾ ਦੇ ਨਵੀਨੀਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਉਨਾਂ ਕਿਹਾ ਕਿ ਉਦਯੋਗਿਕ ਫੋਕਲ ਪੁਆਇੰਟ ਖੰਨਾ ਨੂੰ ਐਮਐਸਐਮਈ ਮੰਤਰਾਲੇ ਦੇ ਕਲੱਸਟਰ ਡਿਵੈਲਪਮੈਂਟ ਪ੍ਰੋਗਰਾਮ ਅਧੀਨ ਫੰਡ ਪ੍ਰਾਪਤ ਹੋਣਗੇ ਡਾ: ਅਮਰ ਸਿੰਘ ਨੇ ਸਨਅਤਕਾਰਾਂ ਨੂੰ ਭਰੋਸਾ ਦਿੱਤਾ ਕਿ ਉਨਾਂ ਦੇ ਸਾਰੇ ਮੁੱਦੇ ਸਮੇਂ ਸਮੇਂ ਤੇ ਉੱਚ ਅਧਿਕਾਰੀਆਂ ਕੋਲ ਚੁੱਕੇ ਜਾਣਗੇਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਖੰਨਾ ਹਲਕੇ ਦਾ ਵਿਕਾਸ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਹੋ ਰਿਹਾ ਹੈ ਉਨਾਂ ਕਿਹਾ ਕਿ ਖੰਨਾ ਹਲਕੇ ਦੇ ਵਿਕਾਸ ਲਈ ਮੁੱਖ ਮੰਤਰੀ ਵੱਲੋਂ 35 ਕਰੋੜ ਰੁਪਏ ਦੀ ਰਾਸ਼ੀ ਨੂੰ ਮਨਜ਼ੂਰੀ ਦਿੱਤੀ ਗਈ ਹੈ ਉਨਾਂ ਕਿਹਾ ਕਿ ਖੰਨਾ ਵਿਚ ਸੀਵਰੇਜ ਪਾਉਣ ਲਈ 200 ਕਰੋੜ ਰੁਪਏ ਦੇ ਪ੍ਰਾਜੈਕਟ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ ਉਨਾਂ ਭਰੋਸਾ ਦਿੱਤਾ ਕਿ ਜਦੋਂ ਖੰਨਾ ਦੇ ਸਰਵਪੱਖੀ ਵਿਕਾਸ ਨੂੰ ਲਿਆਉਣ ਦੀ ਗੱਲ ਆਉਂਦੀ ਹੈ ਤਾਂ ਸੂਬਾ ਸਰਕਾਰ ਕੋਲ ਫੰਡਾਂ ਦੀ ਘਾਟ ਨਹੀਂ ਹੈਇਸ ਮੌਕੇ ਮੌਜੂਦ ਸਨਅਤਕਾਰਾਂ ਨੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ, ਸੰਸਦ ਮੈਂਬਰ ਡਾ: ਅਮਰ ਸਿੰਘ, ਵਿਧਾਇਕ ਗੁਰਕੀਰਤ ਸਿੰਘ ਕੋਟਲੀ ਅਤੇ ਵਧੀਕ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੂੰ ਇਸ ਪ੍ਰਾਜੈਕਟ ਨੂੰ ਪਹਿਲ ਦੇ ਅਧਾਰਤੇ ਮਨਜ਼ੂਰੀ ਦੇਣ ਲਈ ਧੰਨਵਾਦ ਕੀਤਾਇਸ ਮੌਕੇ ਪ੍ਰਮੁੱਖ ਪਤਵੰਤਿਆਂ ਵਿੱਚ ਪੀਐਸਆਈਈਸੀ ਦੇ ਐਮ.ਡੀ ਸੁਮਿਤ ਜਾਰੰਗਲ, ਪੀਐਸਆਈਈਸੀ ਦੇ ਚੀਫ ਇੰਜੀਨੀਅਰ ਆਰ.ਐਸ ਬੈਂਸ, ਜੀਐਮਡੀਆਈਸੀ (ਲੁਧਿਆਣਾ) ਮਹੇਸ਼ ਖੰਨਾ, ਡਾ ਵਾਸੂ ਬੱਤਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਨਅਤਕਾਰ ਸ਼ਾਮਲ ਸਨ

60280cookie-checkਪੰਜਾਬ ਸਰਕਾਰ ਸੂਬੇ ਵਿਚ ਫੋਕਲ ਪੁਆਇੰਟਜ਼ ਦੇ ਬੁਨਿਆਦੀ ਢਾਂਚੇ ਨੂੰ ਕੀਤਾ ਜਾਵੇਗਾ ਅਪਗ੍ਰੇਡ:ਸੁੰਦਰ ਸ਼ਾਮ ਅਰੋੜਾ
error: Content is protected !!