Share on Google+
Share on Tumblr
Share on Pinterest
Share on LinkedIn
Share on Reddit
Share on XING
Share on WhatsApp
Share on Hacker News
Share on VK
Share on Telegram
April 4, 2025

Loading

ਲੁਧਿਆਣਾ, 19 ਅਪ੍ਰੈੱਲ ( ਸਤਪਾਲ ਸੋਨੀ ) : ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਬਿਮਾਰੀ ਦੇ ਖਾਤਮੇ ਲਈ ਕੀਤੇ ਜਾ ਰਹੇ ਨਿਰੰਤਰ ਯਤਨਾਂ ਨੂੰ ਉਸ ਵੇਲੇ ਹੋਰ ਬਲ ਮਿਲਿਆ ਜਦੋਂ ਯੂਨਾਈਟਿਡ ਪ੍ਰੈੱਸ ਕਲੱਬ ਵੱਲੋਂ ਸ਼ਹਿਰ ਨੂੰ ਸਵੱਛ ਬਣਾਉਣ ਲਈ ਉੱਚ ਤਕਨੀਕੀ ਜਾਪਾਨੀ ਮਸ਼ੀਨਾਂ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਸੌਂਪੀਆਂ ਗਈਆਂ ਹਨ।ਇਸ ਮੌਕੇ ਕਲੱਬ ਦੇ ਨੁਮਾਇੰਦੇ ਵੀ ਹਾਜ਼ਰ ਸਨ।ਅੱਜ ਭਾਰਤ ਭੂਸ਼ਣ ਆਸ਼ੂ ਨੇ ਨਗਰ ਨਿਗਮ ਲੁਧਿਆਣਾ ਦੇ ਮੇਅਰ ਮੇਅਰ ਬਲਕਾਰ ਸਿੰਘ ਸੰਧੂ ਅਤੇ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਦੀ ਹਾਜ਼ਰੀ ਵਿੱਚ ਸ਼ਹਿਰ ਨੂੰ ਸਵੱਛ ਬਣਾਉਣ ਲਈ ਪੀ.ਆਈ. ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ ਦੇ ਸਹਿਯੋਗ ਨਾਲ ਕੋਚਰ ਮਾਰਕੀਟ ਚੌਕ ਤੋਂ ਦੋ ਹਾਈਟੈਕ ਜਾਪਾਨੀ ਮਸ਼ੀਨਾਂ ਦੀ ਸ਼ੁਰੂਆਤ ਕਰਵਾਈ। ਉਨਾਂ ਦੱਸਿਆ ਕਿ ਇਹ ਮਸ਼ੀਨਾਂ ਪੂਰੇ ਸ਼ਹਿਰ ਵਿਚ ਘੁੰਮਣਗੀਆਂ ਅਤੇ ਘਰਾਂ, ਗਲੀਆਂ, ਸਬਜ਼ੀਆਂ ਦੇ ਬਾਜ਼ਾਰਾਂ ਅਤੇ ਇਲਾਕਿਆਂ ਦੇ ਬਾਹਰ ਸੜਕ ਨੂੰ ਸਵੱਛ ਬਣਾਉਣਗੀਆਂ। ਇਸ ਦੇ ਨਾਲ ਹੀ ਸ਼ਹਿਰ ਵਿੱਚ  ਮੁਲਾਜ਼ਮਾਂ ਦੇ ਕੱਪੜੇ ਵੀ ਪੂਰੀ ਤਰਾਂ ਸਾਫ (ਸੈਨੀਟਾਈਜ਼) ਕੀਤੇ ਜਾਣਗੇ, ਤਾਂ ਜੋ ਕੋਰੋਨਾ ਨੂੰ ਜੜ ਤੋਂ ਖਤਮ ਕੀਤਾ ਜਾ ਸਕੇ।

ਸ੍ਰੀ ਆਸ਼ੂ ਨੇ ਕਿਹਾ ਕਿ ਭਿਆਨਕ ਬਿਮਾਰੀ ਤੋਂ ਸ਼ਹਿਰ ਵਾਸੀਆਂ ਨੂੰ ਬਚਾਅ ਕੇ ਰੱਖਣ ਲਈ ਜ਼ਰੂਰਤ ਹੈ ਕਿ ਪੂਰੇ ਸ਼ਹਿਰ ਨੂੰ ਹਾਈ-ਟੈੱਕ ਮਸ਼ੀਨਾਂ ਨਾਲ ਸਵੱਛ ਬਣਾਇਆ ਜਾਵੇ। ਲੁਧਿਆਣਾ ਵਰਗੇ ਲੱਖਾਂ ਦੀ ਆਬਾਦੀ ਵਾਲੇ ਸ਼ਹਿਰ ਵਿੱਚ ਅਜਿਹੀਆਂ ਮਸ਼ੀਨਾਂ ਦੀ ਬਹੁਤ ਲੋੜ ਸੀ। ਉਨਾਂ ਦੱਸਿਆ ਕਿ ਇਹ ਦੋਵੇਂ ਮਸ਼ੀਨਾਂ ਯੂਨਾਈਟਿਡ ਪ੍ਰੈੱਸ ਕਲੱਬ ਨੇ ਦਿੱਤੀਆਂ ਹਨ।ਇਸ ਮਸ਼ੀਨ ਦਾ ਫਾਇਦਾ ਇਹ ਹੈ ਕਿ ਇਹ ਗਲੀਆਂ ਵਿੱਚ ਜਾ ਕੇ ਵੀ ਘਰਾਂ ਦੇ ਦਰਵਾਜ਼ਿਆਂ ਅਤੇ ਗਲੀਆਂ ਨੂੰ ਸਾਫ਼ ਕਰ ਸਕਦੀ ਹੈ ਅਤੇ ਇਸ ਨੂੰ 53 ਫੁੱਟ ਚੌੜਾ ਕਰਕੇ ਸਭ ਤੋਂ ਵੱਡੀ ਸੜਕ ਨੂੰ ਵੀ ਆਸਾਨੀ ਨਾਲ ਸੈਨੀਟਾਈਜ਼ ਕੀਤਾ ਜਾ ਸਕਦਾ ਹੈ। ਇਸ ਦੀ ਟੈਂਕੀ ਵਿੱਚ ਲਗਭਗ 600 ਲੀਟਰ ਸੈਨੀਟਾਈਜ਼ਰ ਭਰਿਆ ਜਾ ਸਕਦਾ ਹੈ।

ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਹ ਮਸ਼ੀਨ ਹਰੇਕ ਵਿਧਾਨ ਸਭਾ ਹਲਕੇ ਵਿੱਚ ਤਿੰਨ-ਤਿੰਨ ਦਿਨ ਚੱਲੇਗੀ ਤਾਂ ਜੋ ਪੂਰੇ ਸ਼ਹਿਰ ਨੂੰ ਰੋਗਾਣੂ ਮੁਕਤ ਬਣਾਇਆ ਜਾ ਸਕੇ। ਸ੍ਰੀ ਆਸ਼ੂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਆਪਣੇ ਘਰਾਂ ਦੇ ਅੰਦਰ ਹੀ ਰਹਿਣ। ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਉਨਾਂ ਦੀਆਂ ਘਰੇਲੂ ਲੋੜਾਂ ਵਾਲੀਆਂ ਵਸਤਾਂ ਦੀ ਹੋਮ ਡਲਿਵਰੀ ਕਰਵਾਈ ਜਾ ਰਹੀ ਹੈ।

57390cookie-checkਯੂਨਾਈਟਿਡ ਪ੍ਰੈੱਸ ਕਲੱਬ ਵੱਲੋਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ  ਦੋ ਹਾਈਟੈੱਕ ਜਾਪਾਨੀ ਮਸ਼ੀਨਾਂ ਸੌਂਪੀਆਂ ਗਈਆਂ
error: Content is protected !!