July 20, 2024

Loading

ਸਰਕਾਰ ਜਿੰਨਾਂ ਚਿਰ ਰਿਜਰਵੇਸ਼ਨ ਚੋਰਾਂ ਨੂੰ ਫੜ੍ਹ ਕੇ ਜੇਲ੍ਹਾਂ ’ਚ ਬੰਦ ਨਹੀ ਕਰਦੀ ਅਸੀ ਟਿਕ ਕੇ ਨਹੀ ਬੈਠਾਂਗੇ : ਜਸਵੀਰ ਪਮਾਲੀ
ਸਤ ਪਾਲ ਸੋਨੀ
ਚੜ੍ਹਤ ਪੰਜਾਬ ਦੀ
ਲੁਧਿਆਣਾ 29 ਮਈ -ਰਿਜਰਵੇਸ਼ਨ ਚੋਰ ਫੜ੍ਹੋ ਪੱਕਾ ਮੋਰਚਾ ਮੋਹਾਲੀ ਕਮੇਟੀ ਵੱਲੋਂ ਦਿੱਤੇ ਪ੍ਰੋਗਰਾਮ ਦੇ ਤਹਿਤ ਅੱਜ ਜਿਲ੍ਹਾ ਸਮਾਜਿਕ, ਨਿਆਂ ਅਤੇ ਘੱਟ ਗਿਣਤੀ ਅਫਸਰ (ਜਿਲ੍ਹਾ ਭਲਾਈ ਅਫਸਰ) ਲੁਧਿਆਣਾ ਦੇ ਦਫਤਰ ਦੇ ਬਾਹਰ ਸਵੇਰ 9 ਵਜੇ ਤੋ 2 ਵਜੇ ਤੱਕ ਲੁਧਿਆਣਾ ਜਿਲ੍ਹੇ ਨਾਲ ਸੰਬੰਧਿਤ ਦਲਿਤ ਆਗੂਆਂ ਰਤਨ ਸਿੰਘ ਕਮਾਲਪੁਰੀ, ਗੁਰਦੀਪ ਸਿੰਘ ਕਾਲੀ ਪਾਇਲ, ਅਮਰੀਕ ਸਿੰਘ ਨੂਰਪੁਰ ਬੇਟ, ਅਵਤਾਰ ਸਿੰਘ ਨੰਦਪੁਰ ਅਤੇ ਮਾਸਟਰ ਬੀਰ ਸਿੰਘ ਸੰਗੋਵਾਲ ਨੇ ਭੁੱਖ ਹੜ੍ਹਤਾਲ ਰੱਖ ਆਪਣੇ ਸਾਥੀਆਂ ਸਮੇਤ ਧਰਨਾ ਦਿੱਤਾ ।
ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਮੋਹਾਲੀ ਮੋਰਚੇ ਦੇ ਸੀਨੀਅਰ ਆਗੂ ਜਸਵੀਰ ਸਿੰਘ ਪਮਾਲੀ ਨੇ ਕਿਹਾ ਬੜ੍ਹੀ ਹੈਰਾਨੀ ਦੀ ਗੱਲ ਹੈ ਕਿ ਮੋਰਚੇ ਦੇ ਸੀਨੀਅਰ ਮੈਂਬਰਾਂ ਨੇ ਪੰਜਾਬ ਸਰਕਾਰ ਨੂੰ ਜੋ ਸਬੂਤਾਂ ਸਹਿਤ ਸਕਾਇਤਾਂ ਦਿੱਤੀਆਂ ਹੋਈਆਂ ਨੇ ਸਰਕਾਰ ਅਤੇ ਵਿਭਾਗ ਉਹਨਾਂ ਸਕਾਇਤਾਂ ਦੀਆਂ ਜਾਂਚਾਂ ਨੂੰ ਲਮਕਾ ਕੇ ਜਾਅਲੀ ਬਣੇ ਐਸ ਸੀ ਲੋਕਾਂ ਨੂੰ ਬਚਾਅ ਰਹੀ ਹੈ ਜਦਕਿ ਇੰੰਨਾਂ ਜਾਅਲੀ ਬਣੇ ਐਸ ਸੀ ਲੋਕਾਂ ਕਰਕੇ ਅਨੇਕਾਂ ਅਸਲ ਐਸ ਸੀ ਪਰਵਾਰ ਅੱਜ ਗੁਰਬਤ ਦੀ ਜਿੰਦਗੀ ਜਿਊਣ ਲਈ ਮਜਬੂਰ ਹਨ।
ਉਹਨਾਂ ਅੱਗੇ ਕਿਹਾ ਕਿ ਭਾਂਵੇ ਕਿ ਅੱਜ ਸਰਕਾਰ ਅਤੇ ਵਿਭਾਗ ਉਨ੍ਹਾਂ ਦੀ ਪੁਸਤਪਨਾਹੀ ਕਰ ਰਿਹਾ ਹੈ ਪਰ ਅਸੀ ਸਰਕਾਰ ਨੂੰ ਸਪੱਸਟ ਕਰ ਦੇਣਾ ਚਾਹੁੰਦੇ ਹਾਂ ਕਿ ਸਰਕਾਰ ਜਿੰਨਾਂ ਚਿਰ ਰਿਜਰਵੇਸ਼ਨ ਚੋਰਾਂ ਨੂੰ ਫੜ੍ਹ ਕੇ ਜੇਲ੍ਹਾਂ ’ਚ ਬੰਦ ਨਹੀ ਕਰਦੀ ਅਸੀ ਟਿਕ ਕੇ ਨਹੀ ਬੈਠਾਂਗੇ। ਧਰਨੇ ਨੂੰ ਸੰਬੋਧਨ ਕਰਦਿਆਂ ਰਤਨ ਸਿੰਘ ਕਮਾਲਪੁਰੀ ਰਾਸ਼ਟਰੀ ਪ੍ਰਧਾਨ ਦਲਿਤ ਭਲਾਈ ਮੰਚ ਨੇ ਕਿਹਾ ਕਿ ਅੱਜ ਸੂਬੇ ਦੇ ਦਲਿਤ ਸਮਾਜ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਮੇ ਸਮੇ ਤੇ ਆਈਆਂ ਸਰਕਾਰਾਂ ਨੂੰ ਸਾਨੂੰ ਸਿਰਫ ਆਪਣੇ ਸਿਆਸੀ ਮੁਫਾਦਾਂ ਲਈ ਵਰਤਿਆਂ ਹੈ ਪਰ ਹੁਣ ਸਮਾਂ ਹੈ ਜਦੋ ਅਸੀ ਆਪਣੇ ਹੱਕਾਂ ਅਤੇ ਹਿੱਤਾਂ ਦੀ ਲੜ੍ਹਾਈ ਲੜ੍ਹ ਆਉਣ ਵਾਲੀਆਂ ਪੀੜੀਆਂ ਦੇ ਭਵਿੱਖ ਨੂੰ ਸੁਨਿਹਰੀ ਬਣਾ ਸਕਦੇ ਹਾਂ ਸੋ ਇਸ ਲਈ ਆਓ ਮੋਹਾਲੀ ਪੱਕੇ ਮੋਰਚੇ ਨੂੰ ਕਾਮਯਾਬ ਕਰਨ ਲਈ ਜੁੜੀਏ ਤਾਂ ਜੋ ਅੰਨੀ ਅਤੇ ਬੋਲ੍ਹੀ ਸਰਕਾਰ ਨੂੰ ਦਲਿਤ ਸ਼ਕਤੀ ਦਾ ਅਹਿਸਾਸ ਕਰਵਾ ਸਕੀਏ।
ਧਰਨੇ ਦੌਰਾਨ ਪਹੁੰਚੇ ਪ੍ਰੀਤਮ ਸਿੰਘ ਕੋਰੇ ਸੇਵਾਮੁਕਤ ਜਿਲ੍ਹਾ ਭਲਾਈ ਅਫਸਰ ਨੇ ਜਾਅਲੀ ਐਸ ਸੀ ਸਰਟੀਫਿਕੇਟ ਨੂੰ ਰੱਦ ਕਰਵਾਉਣ ਦੀ ਗੁੰਝਲਦਾਰ ਪ੍ਰਕਿਰਿਆਂ ਸੁਖਾਲਾ ਬਣਾਉਣ ਅਤੇ ਨਵਾਂ ਐਸ ਸੀ ਸਰਟੀਫਿਕੇਟ ਬਣਾਉਣ ਦੀ ਪ੍ਰਕਿਰਿਆ ਨੂੰ ਹੋਰ ਗੁਝਲਦਾਰ ਬਣਾਉਣ ਸੰਬੰਧੀ ਸੁਝਾਅ ਦਿੱਤੇ।  ਧਰਨੇ ਨੂੰ ਹੋਰਨਾਂ ਤੋ ਇਲਾਵਾ ਰਜਿੰਦਰ ਸਿੰਘ ਰਾਜੂ ਜੋਧਾਂ ਕਾਰਜਕਾਰੀ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ (ਰਜਿ) ਪੰਜਾਬ, ਹਰਦਿਆਲ ਸਿੰਘ ਚੋਪੜ੍ਹਾ ਪ੍ਰਧਾਨ ਡਾ ਬੀ ਆਰ ਅੰਬੇਡਕਰ ਮਿਸਨ ਵੈਲਫੇਅਰ ਸੁਸਾਇਟੀ ਮੁੱਲਾਂਪੁਰ, ਬਲਵੀਰ ਸਿੰਘ ਬਾੜੇਵਾਲ ਮੈਂਬਰ ਜਿਲ੍ਹਾ ਪ੍ਰੀਸ਼ਦ, ਗੁਰਦੀਪ ਸਿੰਘ ਕਾਲੀ ਪ੍ਰਧਾਨ ਫੂਲੇ ਅੰਬੇਡਕਰ ਜਾਗਰਿਤੀ ਮੰਚ ਪਾਇਲ, ਮਿਠਨ ਸਿੰਘ ਪ੍ਰਧਾਨ ਸਿੱਖ ਸਿਕਲੀਗਰ ਸਭਾ ਪੰਜਾਬ, ਸਿਮਰਦੀਪ ਸਿੰਘ ਦੌਬੁਰਜੀ ਪ੍ਰਧਾਨ ਯੂਥ ਤੇ ਲੇਬਰ ਵਿੰਗ ਸ੍ਰੀ ਗੁਰੂ ਰਵਿਦਾਸ ਫੈਡਰੇਸਨ, ਅਮਰੀਕ ਸਿੰਘ ਨੂਰਪੁਰ ਸੀਨੀਅਰ ਆਗੂ ਫੈਡਰੇਸ਼ਨ, ਲਖਵੰਤ ਸਿੰਘ ਦੁਬਰਜੀ ਸੀਨੀਅਰ ਆਗੂ ਫੈਡਰੇਸ਼ਨ, ਰਾਮ ਕਿਸ਼ਨ ਸਿੰਘ ਦਾਦ, ਦਲਜੀਤ ਸਿੰਘ ਥਰੀਕੇ ਫੈਡਰੇਸ਼ਨ ਆਗੂ ਨੇ ਵੀ ਸੰਬੋਧਨ ਕੀਤਾ।
ਇਸ ਸਮੇ ਪ੍ਰੀਤਮ ਸਿੰਘ ਮੁੱਲਾਂਪੁਰ, ਚਰਨਜੀਤ ਸਿੰਘ ਥਰੀਕੇ, ਧਰਮਪਾਲ ਸਿੰਘ ਮੁੱਲਾਂਪੁਰ, ਤਰਲੋਕ ਸਿੰਘ ਮੁੱਲਾਂਪੁਰ, ਦਵਿੰਦਰ ਸਿੰਘ ਮੋਹੀ, ਸੁਖਦੇਵ ਸਿੰਘ ਹੈਪੀ ਮੁੱਲਾਂਪੁਰ, ਸੁਰਿੰਦਰ ਸਿੰਘ ਪ੍ਰਤਾਪ ਸਿੰਘ ਵਾਲਾ, ਆਰ ਕੇ ਸਿੰਘ ਲੁਧਿਆਣਾ, ਬਲਦੇਵ ਸਿੰਘ, ਡਾ ਰੁਪਿੰਦਰ ਸਿੰਘ ਸੁਧਾਰ,ਹਰਦੇਵ ਸਿੰਘ ਬੋਪਾਰਾਏ, ਜਸਵੰਤ ਸਿੰਘ ਸੰਗੋਵਾਲ, ਰਣਜੀਤ ਸਿੰਘ ਆਦਿ ਹਾਜਰ ਸਨ।
# Contact us for News and advertisement on 980-345-0601
Kindly Like,Share & Subscribe http://charhatpunjabdi.com
152900cookie-checkਰਿਜਰਵੇਸ਼ਨ ਚੋਰ ਫੜ੍ਹੋ ਪੱਕਾ ਮੋਰਚਾ ਮੋਹਾਲੀ ਕਮੇਟੀ ਦੇ ਫੈਸਲੇ ਤਹਿਤ ਦਫਤਰ ਜਿਲ੍ਹਾ ਭਲਾਈ ਅਫਸਰ ਲੁਧਿਆਣਾ ਦੇ ਬਾਹਰ ਲਗਾਇਆ ਧਰਨਾ
error: Content is protected !!