ਕਿਸਾਨ ਜਥੇਬੰਦੀਆਂ ਵੱਲੋਂ ਮੌੜ ਚੌਂਕ ਵਿਖੇ ਦੋ ਘੰਟੇ ਲਈ ਕੀਤਾ ਚੱਕਾ ਜਾਮ
ਰਾਮਪੁਰਾ ਫੂਲ 29 ਅਗਸਤ,ਚੜ੍ਹਤ ਪੰਜਾਬ ਦੀ ( ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ ): ਸੰਯੁਕਤ ਕਿਸਾਨ ਮੋਰਚੇ ਦੇ ਦਿੱਤੇ ਸੱਦੇ ਤਹਿਤ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਅਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੇ ਸਥਾਨਕ ਮੌੜ ਚੌਂਕ ਵਿਖੇ ਦੋ ਘੰਟੇ ਲਈ ਚੱਕਾ ਜਾਮ ਕੀਤਾ। ਇਹ ਚੱਕਾ ਜਾਮ ਹਰਿਆਣਾ ਵਿੱਚ ਹੋਏ ਕਿਸਾਨਾਂ ਤੇ ਲਾਠੀਚਾਰਜ ਦੇ ਸਬੰਧ ਵਿੱਚ ਕੀਤਾ ਗਿਆ ਹੈ। ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੋ ਰਵੱਈਆ ਹਰਿਆਣਾ ਸਰਕਾਰ ਨੇ ਕਿਸਾਨਾਂ ਪ੍ਰਤੀ ਅਪਣਾਇਆ ਹੈ ਅਸੀਂ ਉਸ ਦਾ ਵਿਰੋਧ ਕਰਦੇ ਹਾਂ।
ਸਟੇਜ ਦੀ ਕਾਰਵਾਈ ਦੀਪੂ ਮੰਡੀ ਕਲਾਂ ਦੇ ਵੱਲੋਂ ਕੀਤੀ ਗਈ। ਆਗੂ ਲੱਖਾ ਸਿਧਾਣਾ, ਲਖਵੀਰ ਖੋਖਰ, ਤੋਤਾ ਸਿੰਘ ਆਲੀਕੇ, ਭੋਲਾ ਸਿੰਘ ਕੋਟੜਾ, ਗੁਰਵਿੰਦਰ, ਗੋਰਾ ਸਿੰਘ ਪ੍ਰਸੋਤਮ ਸਿੰਘ ਮਹਿਰਾਜ, ਰਣਜੀਤ ਸਿੰਘ ਮੰਡੀਕਲਾਂ, ਨਰਿੰਦਰਪਾਲ ਸਿੰਘ, ਭਾਨਾ ਸਿੱਧੂ ਤੇ ਜਗਦੀਪ ਰੰਧਾਵਾ ਨੇ ਹਰਿਆਣਾ ਸਰਕਾਰ ਨੂੰ ਲੱਖ ਲਾਹਨਤਾਂ ਪਾਉਦਿਆਂ ਕਿਹਾ ਕਿ ਜੇਕਰ ਸਰਕਾਰ ਅਜਿਹੀਆਂ ਘਿਨਾਉਣੀਆਂ ਚਾਲਾ ਤੋ ਬਾਜ ਨਾ ਆਈ ਤਾਂ ਕਿਸਾਨ ਆਪਣਾ ਸੰਘਰਸ਼ ਹੋਰ ਤੇਜ ਕਰਕੇ ਪ੍ਰਸਾਸਨ ਨੂੰ ਸਬਕ ਸਿਖਾਉਣਗੇ। ਇਸ ਦੋ ਘੰਟੇ ਦੇ ਚੱਕੇ ਜਾਮ ਦੌਰਾਨ ਕਿਸਾਨਾਂ ਵੱਲੋਂ ਹਰਿਆਣਾ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਕਿਸਾਨ ਆਗੂ ਤੇ ਵਰਕਰ ਹਾਜਰ ਸਨ।