November 15, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 1, ਫਰਵਰੀ(ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਹਲਕਾ ਰਾਮਪੁਰਾ ਫੂਲ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਵੱਡਾ ਸਿਆਸੀ ਝਟਕਾ ਲੱਗਿਆ ਜਦ ਪਿੰਡ ਢਪਾਲੀ ਤੋਂ ਦੋ ਦਰਜਨ ਪਰਿਵਾਰਾਂ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਅੈਲਾਨ ਕਰ ਦਿੱਤਾ। ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮਲੂਕਾ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕਰਨ ਵਾਲੇ ਪੀ.ਟੀ ਸਿੰਘ, ਸਵਰਨਾ, ਕੀਪਾ, ਗੇਲਾ, ਰੂਪ, ਗਿੱਪੀ, ਸੁੱਖੀ, ਕਾਲੀ, ਜਗਦੀਪ, ਲਖਵੀਰ ਸਿੰਘ, ਬਲਜੀਤ ਸਿੰਘ, ਧਰਮ ਸਿੰਘ, ਪੰਮਾਂ ਸਿੰਘ, ਦੇਵ ਸਿੰਘ, ਸੇਵਕ ਸਿੰਘ, ਗੁਰਮੇਲ ਸਿੰਘ, ਲਵਲੀ ਸਿੰਘ, ਗੰਦੀ ਸਿੰਘ, ਮੇਜਰ ਸਿੰਘ, ਜਗਰੂਪ ਸਿੰਘ ਆਦਿ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ। ਇਸ ਸਮੇਂ ਨਗਰ ਢਪਾਲੀ ਦੀ ਜਥੇਬੰਦੀ ਵਿਚੋਂ ਹੈਪੀ ਸਿੰਘ, ਜਗਸੀਰ ਦਾਸ, ਜੱਸਾ ਨੰਬਰਦਾਰ, ਸੰਦੀਪ ਸਿੰਘ, ਸਰੂਪ ਸਿੰਘ, ਗੁਰਪ੍ਰੀਤ ਸਿੰਘ, ਗੁਰਮੇਲ ਸਿੰਘ, ਗੁਰਬਖਸ਼ੀਸ, ਅਜੈਬ, ਪਰਮਿੰਦਰ, ਹਰਦੀਪ, ਸੁਰਜੀਤ, ਕਰਮਜੀਤ, ਲਾਲ ਫੌਜੀ, ਰਾਮ ਸਰੂਪ, ਰੇਸ਼ਮ, ਸੋਨੂੰ, ਸੁਰਜੀਤ, ਕੁਲਦੀਪ, ਮੱਖਣ, ਅੰਮ੍ਰਿਤਪਾਲ, ਚਰਨਜੀਤ, ਖਰਾਜੀ, ਮੀਤਾ, ਮਲਕੀਤ, ਕੁਲਦੀਪ, ਭੋਲਾ, ਕਾਕਾ ਆਡ਼੍ਹਤੀਆ, ਗੁਰਮੇਲਬੰਤ ਸਿੰਘ,ਮੱਖਣ ਸਿੰਘ, ਭੋਲਾ ਸਿੰਘ, ਪ੍ਰੀਤਮਹਿੰਦਰ, ਕੁਲਦੀਪ ਸਿੰਘ, ਹਰਦੀਪ ਸਿੰਘ, ਸੰਦੀਪ ਸਿੰਘ, ਕਾਕੂ ਸਿੰਘ, ਹਰਦੇਵ ਸਿੰਘ, ਹਰਬੰਸ ਸਿੰਘ, ਬੱਬੂ ਸਿੰਘ, ਜੱਸੀ, ਮੰਦਰ, ਜਗਸੀਰ, ਰਾਜਿੰਦਰ, ਸ਼ਮਸ਼ੇਰ ਆਦਿ ਨੂੰ ਮਲੂਕਾ ਨੇ ਪਾਰਟੀ ਵਿੱਚ ਜੀ ਆਇਆਂ ਕਿਹਾ ਤੇ ਪਾਰਟੀ ਚਿੰਨ੍ਹ ਨਾਲ ਸਨਮਾਨਿਤ ਕੀਤਾ।
ਤਰੱਕੀ ਤੇ ਖ਼ੁਸ਼ਹਾਲੀ ਲਈ ਅਕਾਲੀ ਬਸਪਾ ਗੱਠਜੋੜ ਦੀ ਸਰਕਾਰ ਜ਼ਰੂਰੀ- ਗੁਰਪ੍ਰੀਤ ਮਲੂਕਾ 
ਗੁਰਪ੍ਰੀਤ ਮਲੂਕਾ  ਨੇ ਕਿਹਾ ਕਿ ਕਾਂਗਰਸ ਸਰਕਾਰ ਹਰ ਫਰੰਟ ਤੇ ਫੇਲ੍ਹ ਸਾਬਤ ਹੋਈ ਹੈ ਕਾਂਗਰਸ ਲੋਕਾਂ ਨਾਲ ਕੀਤਾ ਗਿਆ ਵਾਅਦੇ ਵਫ਼ਾ ਕਰਨ ਵਿੱਚ ਅਸਫਲ ਰਹੀ ਹੈ। ਸੂਬੇ ਦੇ ਵਿਕਾਸ ਅਤੇ ਖੁਸ਼ਹਾਲੀ ਲਈ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੀ ਸਰਕਾਰ ਬਣਾਉਣੀ ਜ਼ਰੂਰੀ ਹੈ ਇਸ ਮੌਕੇ ਮਲੂਕਾ ਨੇ ਢਪਾਲੀ ਦੀ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਜਥੇਬੰਦੀ ਵੱਲੋਂ ਅਕਾਲੀ ਦਲ ਦੀ ਵਿਚਾਰਧਾਰਾ ਨੂੰ ਘਰ ਘਰ ਤੱਕ ਪਹੁੰਚਾਉਣ ਲਈ ਕੀਤੇ ਜਾ ਰਹੇ ਉੱਦਮ ਦੀ ਸ਼ਲਾਘਾ ਕੀਤੀ

 

103440cookie-checkਢਪਾਲੀ ਦੇ ਦੋ ਦਰਜਨ ਪਰਿਵਾਰਾਂ ਨੇ ਫੜਿਆ ਅਕਾਲੀ ਦਲ ਦਾ ਪੱਲਾ    
error: Content is protected !!