ਚੜ੍ਹਤ ਪੰਜਾਬ ਦੀ,
ਚੰਡੀਗੜ੍ਹ, 28 ਦਸੰਬਰ, (ਬਿਊਰੋ): ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਤੇ ਕਾਂਗਰਸ ਦੇ ਕੌਮੀ ਬੁਲਾਰੇ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਭਾਰਤ ਦੀ ਸੁਰੱਖਿਆ ਸਬੰਧੀ ਸੋਚ ਯਥਾਰਥ ਅਤੇ ਨਿਮਰਤਾ ਤੇ ਆਧਾਰਤ ਹੋਣੀ ਚਾਹੀਦੀ ਹੈ। ਇੱਥੇ ਆਪਣੀ ਕਿਤਾਬ “10 ਫਲੈਗਸ਼ਿੱਪਪੁਆਇੰਟਸ 20 ਈਅਰਜ਼” ਦੇ ਰਿਲੀਜ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਤੁਸੀਂ ਜਾਂ ਤਾਂ ਦੇਸ਼ ਦਾ ਰੱਖਿਆ ਬਜਟ ਤੇਜ਼ੀ ਨਾਲ ਵਧਾ ਸਕਦੇ ਹੋ ਜਾਂ ਫਿਰ ਸੁਰੱਖਿਆ ਦੇ ਖ਼ਤਰੇ ਨੂੰ ਘਟਾ ਸਕਦੇ ਹੋ।
ਇਸ ਕਿਤਾਬ ਨੂੰ ਸਾਬਕਾ ਫੌਜ ਮੁਖੀ ਜਨਰਲ ਵੀ ਪੀ ਮਲਿਕ ਵੱਲੋਂ ਇਕ ਸ਼ਾਨਦਾਰ ਸਮਾਰੋਹ ਦੌਰਾਨ ਕੀਤਾ ਗਿਆ ਜਿਸ ਚ ਸਮਾਜ ਦੇ ਕਈ ਵਰਗਾਂ ਨਾਲ ਸਬੰਧਿਤ ਲੋਕ ਸ਼ਾਮਲ ਹੋਏ। ਸਮਾਰੋਹ ਦਾ ਆਯੋਜਨ ਚੰਡੀਗੜ੍ਹ ਲਿਟਰੇਰੀ ਸੁਸਾਇਟੀ ਵੱਲੋਂ ਕਿਤਾਬ ਦੇ ਪ੍ਰਕਾਸ਼ਕ ਰੂਪਾ ਪਬਲੀਕੇਸ਼ਨਸ ਦੇ ਸਹਿਯੋਗ ਨਾਲ ਕੀਤਾ ਗਿਆ ਸੀ।ਕੂਟਨੀਤਿਕ ਮਾਮਲਿਆਂ ਚ ਮਾਹਿਰ ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਬਹੁਤ ਗੰਭੀਰ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ। ਇਸ ਮੁੱਦੇ ਨੂੰ ਚੀਨ ਦੇ ਨਾਲ ਸੁਲਝਾਉਣਾ ਪਵੇਗਾ, ਜਿਹੜਾ ਕੰਮ ਯਥਾਰਥਵਾਦ ਅਤੇ ਨਿਮਰਤਾ ਦੀ ਭਾਵਨਾ ਨਾਲ ਕੀਤਾ ਜਾ ਸਕਦਾ ਹੈ, ਨਾ ਕਿ ਕੱਟਰਤਾ ਰਾਹੀਂ। ਉਨ੍ਹਾਂ ਨੇ ਕਿਹਾ ਕਿ ਇਹ ਸਵੀਕਾਰ ਕਰਨ ਦੀ ਲੋੜ ਹੈ ਕਿ ਭਾਰਤ ਮੁਕਾਬਲੇ ਚੀਨ ਦੀ ਤਾਕਤ ਡੇਢ ਗੁਣਾ ਚੀਨ ਦੇ ਪੱਖ ਵਿੱਚ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਜਨਰਲ ਮਲਿਕ ਨੇ ਕਿਹਾ ਕਿ ਭਾਰਤ ਵਿਆਪਕ ਸ਼ਕਤੀ ਦੇ ਮਾਮਲੇ ਚ ਚੀਨ ਦੇ ਨੇੜੇ ਵੀ ਨਹੀਂ ਹੈ, ਜਿਸ ਦਾ ਅਰਥ ਨਾ ਸਿਰਫ ਫੌਜ ਦੀ ਤਾਕਤ, ਬਲਕਿ ਆਰਥਿਕ ਤਾਕਤ ਵੀ ਹੈ।
ਉਨ੍ਹਾਂ ਨੇ ਕਿਹਾ ਕਿ ਚੀਨ ਦੀ ਹਮੇਸ਼ਾ ਤੋਂ ਨੀਅਤ ਖ਼ਰਾਬ ਰਹੀ ਹੈ ਅਤੇ ਉਹ ਤਿਵਾੜੀ ਦੇ ਨਾਲ ਸਹਿਮਤ ਹਨ ਕਿ ਚੀਨ ਸਿਰਫ਼ ਮੁੜ ਸੰਗਠਿਤ ਹੋਣ ਲਈ ਧਿਆਨ ਭਟਕਾਉਂਦਾ ਹੈ ਅਤੇ ਭਾਰਤ ਨੂੰ ਹਮੇਸ਼ਾ ਉਸਦੇ ਪ੍ਰਤੀ ਅਲਰਟ ਰਹਿਣ ਦੀ ਲੋੜ ਹੈ।
ਇਸ ਦੌਰਾਨ ਸਾਬਕਾ ਫ਼ੌਜ ਮੁਖੀ ਨੇ ਇਹ ਵੀ ਕਿਹਾ ਕਿ ਭਾਰਤ ਦਾ ਡਿਫੈਂਸ ਰਿਕਾਰਡ ਹਮੇਸ਼ਾਂ ਤੋਂ ਨਕਾਰਾਤਮਕ ਤੋਂ ਜ਼ਿਆਦਾ ਸਕਾਰਾਤਮਕ ਰਿਹਾ ਹੈ। ਇਸਦਾ ਲਾਹਾ ਸਿਆਸਤਦਾਨਾਂ ਨੂੰ ਘੱਟ ਅਤੇ ਸੰਚਾਲਨ ਪੱਧਰ ਤੇ ਆਪਣੇ ਸਿਆਸੀ ਹਿੱਤਾਂ ਨੂੰ ਲਾਗੂ ਕਰਨ ਵਾਲਿਆਂ ਨੂੰ ਜ਼ਿਆਦਾ ਜਾਂਦਾ ਹੈ। ਇਸ ਦੌਰਾਨ ਜਨਰਲ ਮਲਿਕ ਨੇ ਸਿਆਸਤਦਾਨਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੀ ਸਿਆਸਤ ਤੋਂ ਸੈਨਾ ਨੂੰ ਵੱਖ ਰੱਖਣ।
ਜਨਰਲ ਮਲਿਕ ਨੇ ਕਿਤਾਬ ਚ ਤਿਵਾੜੀ ਵੱਲੋਂ ਟਿੱਪਣੀਆਂ ਤੇ ਵੀ ਸਹਿਮਤੀ ਪ੍ਰਗਟ ਕੀਤੀ ਕਿ ਭਾਰਤ ਨੂੰ 26/11 ਦੇ ਮੁੰਬਈ ਅਤਿਵਾਦੀ ਹਮਲੇ ਦਾ ਪਾਕਿਸਤਾਨ ਨੂੰ ਤੇਜ਼ੀ ਨਾਲ ਜਵਾਬ ਦੇਣਾ ਚਾਹੀਦਾ ਸੀ।ਇਸ ਕਿਤਾਬ ਨੂੰ ਸਰੋਤਿਆਂ ਸਾਹਮਣੇ ਸਾਬਕਾ ਆਈਏਐਸ ਅਫ਼ਸਰ, ਲਿਖਾਰੀ ਅਤੇ ਪ੍ਰੇਰਕ ਵਿਵੇਕ ਅਤਰੇ ਨੇ ਪੇਸ਼ ਕੀਤਾ।
971700cookie-checkਕੌਮੀ ਸੁਰੱਖਿਆ ਲਈ ਯਥਾਰਥਵਾਦੀ ਸੋਚ ਦੀ ਲੋੜ: ਮਨੀਸ਼ ਤਿਵਾੜੀ