December 23, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 04 ਅਗਸਤ (ਪ੍ਰਦੀਪ ਸ਼ਰਮਾ) : ਸਥਾਨਕ ਬਾਬਾ ਇੰਦਰਦਾਸ ਟਰੱਕ ਯੂਨੀਅਨ ਰਾਮਪੁਰਾ ਫੂਲ ਦੇ ਸਮੂਹ ਟਰੱਕ ਅਪਰੇਟਰਾਂ ਨੇ ਅਲਟਰਾਟੈਕ ਸੀਮਿੰਟ ਫੈਕਟਰੀ ਲਹਿਰਾ ਮੁਹੱਬਤ ਵੱਲੋਂ ਸੀਮਿੰਟ ਦੀ ਢੋਆ-ਢੋਆਈ ਦੇ ਭਾੜਿਆ ਵਿੱਚ ਬੀਤੇ ਦਿਨ ਘਟੌਤੀ ਕਰ ਦਿੱਤੀ ਸੀ ਜਿਸ ਨੂੰ ਲੈਕੇ ਸਮੂਹ ਟਰੱਕ ਅਪਰੇਟਰਾਂ ਨੇ ਰੋਸ ਵਜੋਂ ਪੁਕਾਰ ਬੰਦ ਕਰ ਦਿੱਤੀ ਸੀ।ਇਸ ਸਬੰਧੀ ਜਦੋਂ ਸਾਰਾ ਮਾਮਲਾ ਵਿਧਾਇਕ ਬਲਕਾਰ ਸਿੰਘ ਸਿੱਧੂ ਦੇ ਧਿਆਨ ਵਿੱਚ ਆਇਆਂ ਤਾਂ ਉਹਨਾਂ ਨੇ ਤੁਰੰਤ ਅਲਟਰਾਟੈਕ ਸੀਮਿੰਟ ਫੈਕਟਰੀ ਲਹਿਰਾ ਮੁਹੱਬਤ ਦੇ ਅਧਿਕਾਰੀਆਂ ਨੂੰ ਸੱਦਿਆਂ ਤੇ ਮਸਲਾ ਹੱਲ ਕਰਵਾਇਆ।
ਸੀਮਿੰਟ ਦੇ ਢੋਆ ਢੁਆਈ ਦੇ ਭਾਅ ਪਹਿਲਾਂ ਵਾਲੇ ਰਹਿਣਗੇ ਨਹੀਂ ਘਟੇਗਾ ਭਾਅ ,ਮਸਲਾ ਹੱਲ ਹੋਇਆਂ
ਇਸ ਸਬੰਧੀ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਦਸਿਆ ਕਿ ਟਰੱਕ ਯੂਨੀਅਨ ਰਾਮਪੁਰਾ ਫੂਲ ਵਿੱਚ ਤਕਰੀਬਨ 1300 ਤੋਂ ਜ਼ਿਆਦਾ ਟਰੱਕ ਅਪਰੇਟਰ ਹਨ ਜਿੰਨ੍ਹਾਂ ਦਾ ਕਾਰੋਬਾਰ ਸੀਮਿੰਟ ਫੈਕਟਰੀ ਤੋਂ ਸੀਮਿੰਟ ਦੀ ਢੋਆ-ਢੋਆਈ ਨਾਲ ਚੱਲਦਾ ਹੈ। ਪਰ ਬੀਤੇ ਦਿਨੀਂ ਅਲਟਰਾਟੈਕ ਸੀਮਿੰਟ ਫੈਕਟਰੀ ਨੇ ਸੀਮਿੰਟ ਦੀ ਢੋਆ-ਢੋਆਈ ਦੇ ਭਾੜਿਆ ਵਿੱਚ ਕਟੌਤੀ ਕਰ ਦਿੱਤੀ ਸੀ ਜਿਸ ਨੂੰ ਵੇਖਦਿਆਂ ਵਿਧਾਇਕ ਬਲਕਾਰ ਸਿੰਘ ਸਿੱਧੂ ਦੀ ਅਗਵਾਈ ਹੇਠ ਅਲਟਰਾਟੈਕ ਸੀਮਿੰਟ ਫੈਕਟਰੀ ਦੇ ਅਧਿਕਾਰੀ ਸੁਰਜੀਤ ਸਿੰਘ ਰਾਣਾ ਨਾਲ ਮੀਟਿੰਗ ਕਰਕੇ ਜਿਥੇ ਕਿਰਾਏ ਭਾੜੇ ਦਾ ਮਸਲਾ ਹੱਲ ਕੀਤਾ ਉੱਥੇ ਇਹ ਯਕੀਨੀ ਬਣਾਇਆ ਕਿ ਫੈਕਟਰੀ ਵਿੱਚੋ ਢੋਆ ਢੁਆਈ ਲਈ ਜਾਣ ਵਾਲੇ ਸੀਮਿੰਟ ਦੀ ਬੁਕਿੰਗ  ਟਰੱਕ ਯੂਨੀਅਨ ਰਾਮਪੁਰਾ ਫੂਲ ਨੂੰ ਵੱਧ ਤੋਂ ਵੱਧ  ਦਿੱਤੀ ਜਾਵੇਗੀ ਤਾਂ ਕਿ ਸਮੂਹ ਟਰੱਕ ਅਪਰੇਟਰਾਂ ਨੂੰ ਕੰਮ ਮਿਲੇ ਤੇ ਉਹ ਆਰਥਿਕ ਤੌਰ ਤੇ ਮਜਬੂਤ ਹੋਣ।
ਹੁਣ ਰੋਜ਼ਾਨਾ ਸੀਮਿੰਟ ਦੀ ਢੋਆ ਢੁਆਈ ਲਈ ਟਰੱਕ ਯੂਨੀਅਨ ਰਾਮਪੁਰਾ ਦੇ ਜਾਇਆ ਕਰਨਗੇ 400 ਤੋਂ ਵੱਧ ਟਰੱਕ
ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਅਧਿਕਾਰੀਆਂ ਨਾਲ ਹੋਈ ਮੀਟਿੰਗ ‘ਚ ਇਹ ਤਹਿ ਹੋ ਗਿਆ ਹੈ ਕਿ ਹੁਣ ਭਾੜੇ ਨਹੀਂ ਘਟਾਏ ਜਾਣਗੇ ਤੇ ਟਰੱਕ ਅਪਰੇਟਰਾਂ ਨੂੰ ਪਹਿਲਾਂ ਵਾਲਾ ਭਾੜਾ ਹੀ ਮਿਲੇਗਾ ਤੇ ਉਹਨਾਂ ਨੂੰ ਢੋਆ ਢੁਆਈ ਲਈ ਵੱਧ ਤੋਂ ਵੱਧ ਮਾਲ ਦੀ ਬੁਕਿੰਗ ਦਿੱਤੀ ਜਾਵੇਗੀ। ਜਦੋਂ ਕਿ ਪਹਿਲਾਂ ਰੋਜ਼ਾਨਾ ਦੀ ਬੁਕਿੰਗ 150 ਦੇ ਲਗਭਗ ਸੀ ਪਰਤੂੰ ਹੁਣ ਇਹ ਬੁਕਿੰਗ ਵਧਾ ਕੇ 400 ਤੋਂ ਵੱਧ ਕਰ ਦਿੱਤੀ ਹੁਣ ਰੋਜ਼ਾਨਾ ਸੀਮਿੰਟ ਦੀ ਢੋਆ-ਢੋਆਈ ਲਈ ਟਰੱਕ ਯੂਨੀਅਨ ਰਾਮਪੁਰਾ ਫੂਲ ਦੇ 400 ਟਰੱਕ ਜਾਇਆਂ ਕਰਨਗੇ। ਅਜਿਹਾ ਹੋਣ ਨਾਲ ਪਹਿਲਾਂ ਮੰਦੇ ਦੀ ਮਾਰ ਝੱਲ ਰਹੇ ਟਰੱਕ ਅਪਰੇਟਰਾਂ ਨੂੰ ਕੁੱਝ ਰਾਹਤ ਮਿਲੇਗੀ ਤੇ ਵੱਧ ਬੁਕਿੰਗ ਨਾਲ ਉਹਨਾਂ ਨੂੰ ਚੋਖਾ ਆਰਥਿਕ ਲਾਭ ਹੋਵੇਗਾ।
#For any kind of News and advertisment contact us on 980-345-0601
124700cookie-checkਟਰੱਕ ਯੂਨੀਅਨ ਰਾਮਪੁਰਾ ਫੂਲ ਦਾ ਸੀਮਿੰਟ ਦੀ ਢੋਆ ਢੁਆਈ ਨੂੰ ਲੈਕੇ ਪਿਆ ਰੇੜਕਾ ਖ਼ਤਮ ਹੋਇਆ
error: Content is protected !!