December 21, 2024

Loading

  ਚੜ੍ਹਤ ਪੰਜਾਬ ਦੀ,
ਲੁਧਿਆਣਾ , (ਰਿੰਕੂ ਕੁਮਾਰ ਸਿੱਧੜ):ਕ੍ਰਿਸਿਲ ਫ਼ਾਊਂਡੇਸ਼ਨ ਅਤੇ ਭਾਰਤੀ ਰਿਜ਼ਰਵ ਬੈਂਕ ਵੱਲੋਂ ਸਾਂਝੇ ਤੌਰ ਤੇ ਚਲਾਏ ਜਾ ਰਹੇ ਵੱਖ- ਵੱਖ ਜਿਲ੍ਹਿਆਂ ਵਿੱਤੀ ਸਾਖ਼ਰਤਾ ਕੇਂਦਰਾਂ ਤੋਂ ਸੈਂਟਰ ਮੈਨੇਜਰਜ਼ ,ਫ਼ੀਲਡ ਕੋਆਰਡੀਨੇਟਰਜ਼ ,ਡਾਟਾ ਐਂਟਰੀ ਆਪ੍ਰੇਟਰ ਨੂੰ ਕ੍ਰਿਸਿਲ ਫਾਊਂਡੇਸ਼ਨ ਦੇ ਰੀਜਨਲ ਹੈੱਡ  ਮੁਹੰਮਦ ਰਜ਼ਾ ਦੀ ਨਿਗਰਾਨੀ ਹੇਠ ਕ੍ਰਿਸਿਲ ਫਾਊਂਡੇਸ਼ਨ ਵੱਲੋਂ 25 ਤੋਂ 29 ਦਸੰਬਰ 2021 ਤੱਕ ਪੰਜ ਦਿਨਾਂ ਟ੍ਰੇਨਿੰਗ ਹੋਟਲ ਹਾਈਲੈਂਡ ਲੁਧਿਆਣਾ ਵਿਖੇ ਦਿੱਤੀ ਜਾ ਰਹੀ ਹੈ ਜਿਸ ਵਿਚ ਬੈਂਕਾਂ ਨਾਲ ਸਬੰਧਿਤ ਸਰਕਾਰੀ ਸਕੀਮਾਂ, ਸਾਖ਼ਰਤਾ ਕੇਂਦਰਾਂ ਦੁਆਰਾ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਆਦਿ ਬਾਰੇ ਦੱਸਿਆ ਜਾ ਰਿਹਾ ਹੈ ।
ਇਸ ਦੌਰਾਨ 28 ਦਸੰਬਰ 2021 ਨੂੰ ਭਾਰਤੀ ਰਿਜ਼ਰਵ ਬੈਂਕ ਤੋਂ ਏਜੀਐਮ ਐਫ ਆਈ ਡੀ ਡੀ ਲੋਕੇਸ਼ ਬਹਿਲ  ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ ਅਤੇ ਉਨ੍ਹਾਂ ਨੇ ਆਪਣੇ ਵਿਚਾਰ ਟੀਮ ਨਾਲ ਸਾਂਝੇ ਕੀਤੇ ।ਇਸ ਮੌਕੇ ਏਰੀਆ ਮੈਨੇਜਰ ਕ੍ਰਿਸਿਲ ਫਾਊਂਡੇਸ਼ਨ ਮੈਡਮ ਤਰਨਜੀਤ ਕੌਰ ,ਹਰਪਾਰਸ ਸਿੰਘ ,ਮਾਸਟਰ ਟ੍ਰੇਨਰ ਪ੍ਰਦੀਪ ਕੁਮਾਰ ਅਤੇ ਵਿਕਾਸ ਆਦਿ ਵੀ ਹਾਜ਼ਰ ਸਨ।

 

 

97090cookie-checkਕ੍ਰਿਸਿਲ ਫ਼ਾਊਂਡੇਸ਼ਨ ਵੱਲੋਂ ਮਨੀਵਾਇਸ CFL ਪ੍ਰਾਜੈਕਟ ਦੇ ਸਟਾਫ਼ ਦੀ ਟਰੇਨਿੰਗ
error: Content is protected !!