December 18, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 21 ਜਨਵਰੀ (ਪ੍ਰਦੀਪ ਸ਼ਰਮਾ ): ਸਥਾਨ ਸਹਿਰ ਰਾਮਪੁਰਾ ਫੂਲ ਦੇ ਵਿੱਚ ਸਥਿਤ ਗਿੱਲ ਕਲਾ ਫਾਟਕ ਦੇ ਨਜ਼ਦੀਕ ਰੇਲ ਗੱਡੀ ਨੇ ਨੋਜਵਾਨ ਨੂੰ ਕੁਚਲਿਆ । ਮਿਲੀ ਜਾਣਕਾਰੀ ਅਨੁਸਾਰ ਸਹਾਰਾ ਸਮਾਜ ਸੇਵਾ ਦੇ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਸਾਨੂੰ ਇਤਲਾਹ ਮਿਲੀ ਕਿ ਪਿੰਡ ਗਿੱਲ ਕਲਾ ਨੂੰ ਜਾਂਦੀ ਸੜਕ ਤੇ ਸਥਿਤ ਰੇਲਵੇ ਫਾਟਕ ਦੇ ਨਜ਼ਦੀਕ ਰੇਲ ਗੱਡੀ ਨੇ ਨੋਜਵਾਨ ਨੂੰ ਕੁਚਲ ਦਿੱਤਾ ਹੈ । ਬਿਨਾਂ ਕਿਸੇ ਦੇਰੀ ਤੋਂ ਸਹਾਰਾ ਦੀ ਟੀਮ ਘਟਨਾਂ ਸਥਾਨ ਤੇ ਪਹੁੰਚੀ ,ਜੀ, ਆਰ,ਪੀ, ਚੋਕੀ ਇਨਚਾਰਜ ਏ, ਐਸ਼, ਆਈ, ਹਰਬੰਸ ਸਿੰਘ ਦੀ ਮੋਜੁਦਗੀ ਵਿੱਚ ਰੇਲਵੇ ਲਾਈਨ ਦੇ ਨਾਲ ਪਈ ਮ੍ਰਿਤਕ ਨੋਜਵਾਨ ਨੂੰ ਚੈਕ ਕੀਤਾ ਗਿਆ ਉਸ ਕੋਲੋਂ ਕੋਈ ਆਈ,ਡੀ,ਪਰੁਫ ਨਹੀਂ ਨਿਕਲਿਆ।
ਉਹਨਾਂ ਕਿਹਾ ਕਿ ਮ੍ਰਿਤਕ ਨੋਜਵਾਨ ਦੇ ਭਗਵਾ ਕੁੜਤਾ ਪੁਜਾਮਾ,ਡਾਰਕ ਕਰੀਮ ਰੰਗ ਦੀ ਲੋਈ, ਜੁਰਾਬਾਂ ਕਰੀਮ ਰੰਗ ਦੀਆਂ,ਕੱਦ 5 ਫੂਕ 7 ਇੱਚ ਹੈ ਉਮਰ ਲੱਗ ਭੱਗ 35 ਸਾਲ ਦੇ ਦਰਮਿਆਨ ਜਾਪਦੀ ਹੈ ਮਿ੍ਤਕ ਨੂੰ ਫੇਟ ਅੰਬਾਲਾ ਤੋਂ ਸ੍ਰੀ ਗੰਗਾਨਗਰ ਜਾਨ ਵਾਲੀ ਟਰੇਨ 14525 ਨੇ ਮਾਰੀ ਹੈ ।
ਮਿ੍ਤਕ ਨੂੰ ਸਿਵਲ ਹਸਪਤਾਲ ਰਾਮਪੁਰਾ ਫੂਲ ਦੀ ਮੋਰਚਰੀ ਵਿੱਚ ਸ਼ਨਾਖਤ ਲਈ 72 ਘੰਟਿਆਂ ਲਈ ਰੱਖਿਆ ਗਿਆ ਹੈ ਜੇਕਰ ਕੋਈ ਵਿਅਕਤੀ ਮ੍ਰਿਤਕ ਦੇਹ ਨੂੰ ਨੂੰ ਜਾਨਦਾ ਹੋਵੇ ਤਾਂ ਐਮਰਜੈਂਸੀ ਸਹਾਇਤਾ ਨੰਬਰ 99153-49056,98569-72000ਅਤੇ ਚੋਕੀ ਇਨਚਾਰਜ ਏ,ਐਸ਼, ਆਈ, ਹਰਬੰਸ ਸਿੰਘ ਮੋਬਾਇਲ ਨੰ 94640-72955 ਨਾਲ ਸਪੰਰਕ ਕਰ ਸਕਦਾ ਹੈ ।
101530cookie-checkਰੇਲ ਗੱਡੀ ਨੇ ਨੋਜਵਾਨ ਨੂੰ ਕੁਚਲਿਆ
error: Content is protected !!