November 14, 2024

Loading

ਚੜ੍ਹਤ ਪੰਜਾਬ ਦੀ

ਲੁਧਿਆਣਾ, 17 ਅਪ੍ਰੈਲ (ਸਤ ਪਾਲ ਸੋਨੀ) : ਮਾਨਯੋਗ ਜਿਲਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ  ਮੁਨੀਸ਼ ਸਿੰਘਲ  ਦੇ ਦਿਸ਼ਾ-ਨਿਰਦੇਸ਼ ਅਤੇ ਸਕੱਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ  ਪ੍ਰਭਜੋਤ ਸਿੰਘ ਕਾਲੇਕਾ ਦੀ ਦੇਖ-ਰੇਖ ਹੇਠ ਜਿਲਾ ਕਚਹਿਰੀਆਂ, ਲੁਧਿਆਣਾ ਵਿਖੇ ਅੱਜ ਟਰੈਫਿਕ ਚਾਲਾਨਾਂ ਦੇ ਨਿਪਟਾਰੇ ਲਈ ਆਮ ਲੋਕਾਂ ਦੀ ਮੰਗ ਤੇ ਇੱਕ ਸਪੈਸ਼ਲ  ਟ੍ਰੈਫਿਕ ਚਲਾਨ ਲੋਕ ਅਦਾਲਤ ਮੇਲੇ ਦਾ ਆਯੋਜਨ ਕੀਤਾ ਗਿਆ।ਇਸ ਲੋਕ ਅਦਾਲਤ ਵਿੱਚ ਟ੍ਰੈਫਿਕ ਚਲਾਨਾਂ ਦੇ ਨਿਪਟਾਰੇ ਲਈ 9 ਲੋਕ ਅਦਾਲਤ ਬੈਂਚਾਂ ਦਾ ਗਠਨ ਕੀਤਾ ਗਿਆ।  ਹਰੇਕ ਲੋਕ ਅਦਾਲਤ ਬੈਂਚ ਦੀ ਪ੍ਰਧਾਨਗੀ ਨਿਆਂਇਕ ਅਧਿਕਾਰੀ ਸਾਹਿਬਾਨ ਵੱਲੋਂ ਕੀਤੀ ਗਈ ਅਤੇ ਬੈਂਚ ਦੇ ਸਹਿਯੋਗ ਲਈ ਇੱਕ ਸੀਨੀਅਰ ਐਡਵੋਕੇਟ ਅਤੇ ਇੱਕ ਉਘੇ ਸਮਾਜ ਸੇਵਕ ਨੂੰ ਨਾਮਜ਼ਦ ਕੀਤਾ ਗਿਆ।

  • 84 ਟ੍ਰੈਫਿਕ ਚਲਾਨਾਂ ਦਾ ਮੌਕੇ ‘ਤੇ ਹੀ ਨਿਪਟਾਰਾ, 1.27 ਲੱਖ ਰੁਪਏ ਰਾਸ਼ੀ ਜੁਰਮਾਨੇ ਵਜੋਂ ਕੀਤੀ ਵਸੂਲ

 

ਅੱਜ ਦੀ ਸਪੈਸ਼ਲ ਟ੍ਰੈਫਿਕ ਚਲਾਨ ਲੋਕ ਅਦਾਲਤ ਮੇਲੇ ਵਿੱਚ ਕੁੱਲ 700  ਟ੍ਰੈਫਿਕ ਚਲਾਨ ਸੁਣਵਾਈ ਲਈ ਰੱਖੇ ਗਏ ਜਿਨਾਂ ਵਿੱਚੋਂ 84 ਟ੍ਰੈਫਿਕ ਚਲਾਨਾਂ ਦਾ ਮੌਕੇ ‘ਤੇ ਹੀ ਨਿਪਟਾਰਾ ਕਰ ਦਿੱਤਾ ਗਿਆ  ਅਤੇ 1,27,600/- ਰੁਪਏ ਦੀ ਰਕਮ ਜੁ਼ਰਮਾਨੇ ਵੱਜੋਂ ਵਸੂਲ ਕੀਤੀ ਗਈ।  ਇਸ ਸਪੈਸ਼ਲ ਲੋਕ ਅਦਾਲਤ ਵਿੱਚ ਮੌਕੇ’ ਤੇ ਲੋਕਾਂ ਦੀ ਸਮੱਸਿਆਵਾਂ ਨੂੰ ਸੁਣ ਕੇ ਜੁਰਮਾਨੇ ਦੀ ਰਾਸ਼ੀ ਵੀ ਘੱਟ ਕੀਤੀ ਗਈ ਅਤੇ ਕੁਝ ਜੁਰਮ ਮੁਆਫ ਵੀ ਕੀਤੇ ਗਏ।ਇਸ ਮੌਕੇ  ਮਾਨਯੋਗ ਜਿਲਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਸਹੀ ਢੰਗ ਨਾਲ ਪਾਲਣਾ ਕਰਨੀ ਚਾਹੀਦੀ ਹੈ।  ਉਨਾਂ ਵੱਲੋਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਉਹ ਅਦਾਲਤਾਂ ਵਿੱਚ ਲੰਬਤ ਆਪਣੇ ਕੇਸਾਂ ਦਾ ਨਿਪਟਾਰਾ ਲੋਕ ਅਦਾਲਤ ਦੇ ਮਾਧਿਅਮ ਰਾਹੀਂ ਕਰਵਾਉਣ ਜਿਸ ਨਾਲ ਜਿੱਥੇ ਇੱਕ ਪਾਸੇ ਉਨਾਂ ਦੇ ਕੀਮਤੀ ਸਮੇਂ ਅਤੇ ਧਨ ਦੀ ਬਚਤ ਹੁੰਦੀ ਹੈ ਉਥੇ ਹੀ ਦੋਵੇਂ ਧਿਰਾਂ ਵਿੱਚ ਆਪਸੀ ਦੁ਼ਸ਼ਮਣੀ ਵੀ ਘਟਦੀ ਹੈ ।

66750cookie-checkਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਵੱਲੋਂ ਟ੍ਰੈਫਿਕ ਚਲਾਨ ਲੋਕ ਅਦਾਲਤ  ਆਯੋਜਿਤ
error: Content is protected !!