January 9, 2025

Loading

 

ਚੜ੍ਹਤ ਪੰਜਾਬ ਦੀ
ਲੁਧਿਆਣਾ,( ਸਤ ਪਾਲ ਸੋਨੀ ): ਆਮ ਆਦਮੀ ਪਾਰਟੀ ਦੀ ਬੈਠਕ ਵਾਰਡ – 84 ਸਥਿਤ ਮੰਨਾ ਸਿੰਘ ਨਗਰ ਵਿੱਖੇ ਜਸਪਾਲ ਸਿੰਘ ( ਬੌਬੀ ) ਢੱਲ ਅਤੇ ਅਰੁਣਾ ਨਰੁਲਾ ਦੀ ਅਗਵਾਈ ਹੇਠ ਆਯੋਜਿਤ ਹੋਈ । ਆਮ ਆਦਮੀ ਪਾਰਟੀ ਦੇ ਉਮੀਦਵਾਰ ਮਦਨ ਲਾਲ ਬੱਗਾ ਵਿਸ਼ੇਸ਼ ਤੌਰ ਤੇ ਬੈਠਕ ਵਿੱਚ ਸ਼ਾਮਿਲ ਹੋਏ। ਬੱਗਾ ਨੇ ਹਾਜਰ ਜਨਸਮੂਹ ਨੂੰ ਸੰਬੋਧਿਤ ਕਰਦੇ ਹੋਏ ਪੰਜਾਬ ਦੀ ਭਲਾਈ ਲਈ ਇਸ ਵਾਰ ਆਮ ਆਦਮੀ ਪਾਰਟੀ ਨੂੰ ਮੌਕਾ ਦੇਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਤੁਸੀ ਲੋਕਾਂ ਨੇ ਪਿਛਲੇ ਲੰਬੇ ਸਮੇਂ ਤੋਂ ਅਕਾਲੀ-ਭਾਜਪਾ ਅਤੇ ਕਾਂਗਰਸ ਨੂੰ ਸਤਾ ਸੌਂਪੀ ਹੈ। ਉਕਤ ਰਿਵਾਇਤੀ ਪਾਰਟੀਆਂ ਨੇ ਬਾਰ-ਬਾਰ ਜਨਤਾ ਵੱਲੋਂ ਵਿਸ਼ਵਾਸ ਜਤਾ ਕੇ ਸੌਂਪੀ ਗਈ ਸਤਾ ਦਾ ਦੁਰਪਯੋਗ ਕਰਕੇ ਵਾਰੀ ਵਾਰੀ ਪੰਜਾਬ ਨੂੰ ਦੋਹਾਂ ਹੱਥਾਂ ਨਾਲ ਲੁੱਟ ਕੇ ਕੰਗਾਲੀ ਦੇ ਕਗਾਰ ਉੱਤੇ ਪੰਹੁਚਾ ਦਿੱਤਾ । ਹੁਣ ਫਿਰ ਚੋਣਾਂ ਦੇ ਮੌਸਮ ਵਿੱਚ ਆਕੇ ਇਹ ਲੋਕ ਤੁਹਾਡੇ ਨਾਲ ਝੂੱਠੇ ਵਾਅਦੇ ਕਰਕੇ ਲੁਟੱਣ ਦੇ ਯਤਨ ਕਰ ਰਹੇ ਹਨ।
ਵਿਧਾਨਸਭਾ ਉਤਰੀ ਵਿੱਚ 6 ਵਾਰ ਇੱਕ ਹੀ ਸ਼ਖਸ ਨੂੰ ਵਿਧਾਇਕ ਦੀ ਵਾਗਡੋਰ ਸੌਂਪਣ ਦੇ ਬਾਵਜੂਦ ਵਿਕਾਸ ਦੇ ਰੁਪ ਵਿੱਚ ਪਿਛੜੇ ਇਸ ਹਲਕੇ ਦਾ ਜਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਏਸ ਵਾਰ ਝਾਡੂ ਦੇ ਪੱਖ ਵਿੱਚ ਮਤਦਾਨ ਕਰਕੇ ਵਿਕਾਸ ਦਾ ਰਸਤਾ ਪੱਧਰਾ ਕਰੋ । ਬੌਬੀ ਢੱਲ ਅਤੇ ਅਰੁਣ ਨਰੁਲਾ ਨੇ ਝਾੜੂ ਦੇ ਪੱਖ ਵਿੱਚ ਮਤਦਾਨ ਕਰਣ ਦਾ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਬਦਲਾਵ ਦੇ ਬਿਨ੍ਹਾਂ ਵਿਧਾਨਸਭਾ ਉਤਰੀ ਦਾ ਵਿਕਾਸ ਨਹੀਂ ਹੋਵੇਗਾ ।ਇਸ ਮੌਕੇ ਤੇ ਬਲਜੀਤ ਕੌਰ, ਜੱਸੀ, ਲਾਜਵੰਤੀ, ਸੀਤਾ ਰਾਣੀ, ਸਰੋਜ ਰਾਣੀ ਅਤੇ ਪੂਜਾ ਮਲਿਕ ਸਹਿਤ ਹੋਰ ਵੀ ਮੌਜੂਦ ਰਹੇ ।
100160cookie-checkਪੰਜਾਬ ’ਚ ਵਾਰੀ-ਵਾਰੀ ਰਾਜ ਕਰਣ ਵਾਲੀਆਂ ਰਿਵਾਇਤੀ ਪਾਰਟੀਆਂ ਨੇ ਖੁਸ਼ਹਾਲ ਪੰਜਾਬ ਨੂੰ ਬਣਾਇਆ ਕੰਗਾਲ : ਬੱਗਾ
error: Content is protected !!