December 23, 2024

Loading

ਪ੍ਰਦੀਪ ਸ਼ਰਮਾ
ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 14 ਮਈ – ਪੰਜਾਬੀ ਯੂਨੀਵਰਸਿਟੀ ਟੀ.ਪੀ.ਡੀ. ਮਾਲਵਾ ਕਾਲਜ ਰਾਮਪੁਰਾ ਫੂਲ ਵਿਖੇ ਪਿਛਲੇ ਸੱਤ ਦਿਨਾਂ ਤੋਂ ਚੱਲ ਰਿਹਾ ਸੱਤ ਰੋਜ਼ਾ ਐਨ.ਐਸ.ਐਸ. ਕੈਂਪ ਸਫ਼ਲਤਾ ਪੂਰਵਕ ਸੰਪੰਨ ਹੋਇਆ। ਕਾਲਜ ਦੇ ਇਤਿਹਾਸ ਵਿੱਚ ਪਹਿਲੀ ਵਾਰ ਲੱਗੇ ਦਿਨ ਅਤੇ ਰਾਤ ਦੇ ਇਸ ਕੈਂਪ ਵਿੱਚ ਤਕਰੀਬਨ ਪੰਜਾਹ ਵਲੰਟੀਅਰਾਂ ਨੇ ਭਾਗ ਲਿਆ। ਕਾਲਜ ਦੇ ਪ੍ਰਿੰਸੀਪਲ ਡਾ.ਬਰਿੰਦਰ ਕੌਰ ਅਤੇ ਐਨ.ਐਸ.ਐਸ. ਵਿਭਾਗ ਦੀ ਰਹਿਨੁਮਾਈ ਵਿੱਚ ਲੱਗੇ ਇਸ ਕੈਂਪ ਤਹਿਤ ਕਾਲਜ ਕੈਂਪਸ ਅਤੇ ਆਲੇ-ਦੁਆਲੇ ਦੀ ਸਾਂਭ-ਸੰਭਾਲ ਕੀਤੀ ਅਤੇ ਇਲਾਕੇ ਦੀ ਅਣਗੌਲੀ ਵਿਰਾਸਤ ਫੂਲ ਪਿੰਡ ਦੇ ਰਾਣੀ ਤਲਾਬ ਦੀ ਪੂਰਨ ਤੌਰ ਤੇ ਸਫ਼ਾਈ ਕਰਦਿਆਂ ਇੱਕ ਬੇਹੱਦ ਸ਼ਲਾਘਾਯੋਗ ਕਾਰਜ ਵੀ ਕੀਤਾ।
ਕੈਂਪ ਦੌਰਾਨ ਵਿਦਿਆਰਥੀਆਂ ਨੂੰ ਟੀਮ ਵਰਕ, ਲੀਡਰਸ਼ਿਪ, ਖੇਡ ਭਾਵਨਾ ਅਤੇ ਨੈਤਿਕ ਸਿੱਖਿਆ ਸਬੰਧੀ ਕਲਾਸਾਂ ਦਿੱਤੀਆਂ ਗਈਆਂ ਅਤੇ ਸ਼ੁਕਰਾਨੇ ਵਜੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਦਰਸ਼ਨ ਕਰਵਾਏ ਗਏ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੰਸਟੀਚੂਐਂਟ ਕਾਲਜਸ ਦੇ ਨਿਰਦੇਸ਼ਕ ਮੁਕੇਸ਼ ਠੱਕਰ ਅਤੇ ਐਨ.ਐਸ.ਐਸ.ਵਿਭਾਗ ਦੇ ਕਰਤਾ ਧਰਤਾ ਮਮਤਾ ਸ਼ਰਮਾ ਨੇ ਕੈਂਪ ਦੌਰਾਨ ਸ਼ਿਰਕਤ ਕੀਤੀ। ਉਨਾ ਕਿਹਾ ਕਿ ਇੰਨੇ ਹੁਨਰਮੰਦ ਵਿਦਿਆਰਥੀਆਂ ਦਾ ਇਹ ਉਤਸ਼ਾਹ ਪਹਿਲੀ ਵਾਰ ਦੇਖਿਆ ਹੈ।
ਐਨ. ਐਸ.ਐਸ. ਵਿਭਾਗ ਵੱਲੋਂ ਮੈਡਮ ਨੀਤੂ ਅਗਰਵਾਲ, ਰਿੰਪੀ ਰਾਣੀ, ਕਮਲਜੀਤ ਕੌਰ ਨੇ ਆਏ ਮਹਿਮਾਨਾਂ ਦੀ ਹਾਜ਼ਰੀ ਵਿੱਚ ਕੈਂਪ ਦੇ ਵਲੰਟੀਅਰਾਂ ਸਤਨਾਮ ਸਿੰਘ, ਬੰਤ ਸਿੰਘ, ਮਨਦੀਪ ਸਿੰਘ, ਕੁਲਵਿੰਦਰ ਕੌਰ ਅਤੇ ਸਮੂਹ ਵਲੰਟੀਅਰਜ਼ ਨੂੰ ਸਨਮਾਨਿਤ ਕੀਤਾ ਗਿਆ।ਵਿਦਿਆਰਥੀਆਂ ਵੱਲੋਂ ਸਭਿਆਚਾਰਕ ਸਮਾਗਮ ਵੀ ਪੇਸ਼ ਕੀਤਾ ਗਿਆ। ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਡਾ. ਸਿਮਰਨ ਅਕਸ ਨੇ ਅਦਾ ਕੀਤੀ। ਇਸ ਮੌਕੇ ਡਾ.ਬਲਜਿੰਦਰ ਸਿੰਘ, ਪ੍ਰੋ. ਕੁਲਵੀਰ ਸਿੰਘ, ਮਗਨਪ੍ਰੀਤ ਕੌਰ, ਨਿਤਿਕਾ, ਨਭਪ੍ਰੀਤ ਸਿੰਘ ਬੱਬੂ, ਅਵਤਾਰ ਸਿੰਘ, ਡਾ.ਹਰਜਿੰਦਰ ਕੌਰ, ਪ੍ਰੋ. ਸੀਮਾ ਰਾਣੀ, ਅਭਿਸ਼ੇਕ, ਗੁਰਲਾਲ ਸਿੰਘ, ਗੁਰਸਾਹਿਬ ਸਿੰਘ, ਨਪਿੰਦਰ ਸਿੰਘ ਆਦਿ ਹਾਜ਼ਰ ਸਨ।
# Contact us for News and advertisement on 980-345-0601
Kindly Like,Share & Subscribe http://charhatpunjabdi.com
151970cookie-checkਟੀ.ਪੀ.ਡੀ. ਮਾਲਵਾ ਕਾਲਜ ਦਾ ਸੱਤ ਰੋਜ਼ਾ ਐਨ.ਐਸ.ਐਸ. ਕੈਂਪ ਸਫ਼ਲਤਾ ਪੂਰਵਕ ਹੋਇਆ ਸੰਪੰਨ
error: Content is protected !!