ਚੜ੍ਹਤ ਪੰਜਾਬ ਦੀ,
ਲੁਧਿਆਣਾ,ਨਵੰਬਰ 20 ( ਸਤ ਪਾਲ ਸੋਨੀ/ਰਵੀ ਵਰਮਾ): ਕਲ ਪੰਜਾਬੀ ਸੰਗੀਤ ਜਗਤ ਦੇ ਬ੍ਰਹਿਮੰਡ ਦੀ ਸੁਰੀਲੀ , ਮਖ਼ਮਲੀ ਆਵਾਜ਼ ਦੀ ਮਲਿਕਾ , ਸੀਨੀਅਰ ਅਤੇ ਸਿਰਮੌਰ ਉਸਤਾਦ ਗਾਇਕਾ ਸਤਿਕਾਰਯੋਗ ਸ਼ੀ੍ਮਤੀ ਗੁਲਸ਼ਨ ਕੋਮਲ ਜੀ ਦਾ ਫਗਵਾੜਾ ਵਿਖੇ ਮਾਣਕ ਯਾਦਗਾਰੀ ਮੇਲੇ ਵਿਚ ਵਿਸ਼ੇਸ਼ ਸਨਮਾਨ ਦੇ ਨਾਲ ਸਤਿਕਾਰ ਸਹਿਤ ਨਿਵਾਜਿਆ ਜਾਵੇਗਾ ਜਾਵੇਗਾ ।ਇਹ ਸਭਿਆਚਾਰ ਮੇਲਾ ਵਿਸ਼ਵ ਪ੍ਰਸਿੱਧ ਕਲੀਆਂ ਦੇ ਬਾਦਸ਼ਾਹ ਸਤਿਕਾਰਯੋਗ ਉਸਤਾਦ ਕੁਲਦੀਪ ਮਾਣਕ ਜੀ ਦੀ ਯਾਦ ਵਿੱਚ 10ਵਾਂ ਮੇਲਾ ਕਰਵਾਇਆ ਜਾ ਰਿਹਾ ਹੈ ।
ਮੇਲਾ ਕਰਵਾਉਣ ਵਾਲੀ ਪ੍ਰਬੰਧਕ ਕਮੇਟੀ ਦੇ ਸਾਰੇ ਪ੍ਰਤੀਨਿਧ , ਕਮੇਟੀ ਮੈਂਬਰ ਅਤੇ ਸਹਿਯੋਗੀ ਪੱਤਵੰਤੇ ਸੱਜਣਾ ਦਾ ਮੈਂ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਲੇ ਵਿਚ ਸਨਮਾਨ ਦੇ ਲਈ ਇੱਕ ਬਹੁਤ ਵੱਡੀ ਯੋਗ ਸਖਸੀਅਤ ਦੀ ਨਾਮਜ਼ਦਗੀ ਕੀਤੀ ਹੈ । ਸਤਿਕਾਰਯੋਗ ਸ਼੍ਰੀਮਤੀ ਗੁਲਸ਼ਨ ਕੋਮਲ ਨੇ ਪੰਜਾਬੀ ਦੇ ਕਈ ਸੀਨੀਅਰ ਅਤੇ ਸਿਰਮੌਰ ਗਾਇਕਾ ਤੋਂ ਇਲਾਵਾ ਬਾਲੀਵੁੱਡ ਦੇ ਵਿਸ਼ਵ ਪ੍ਰਸਿੱਧ ਗਾਇਕ ਸਤਿਕਾਰਯੋਗ ਸੁਰੇਸ਼ ਬਾਡੇਕਰ ਨਾਲ ਵੀ ਕੈਸਟਾਂ ਪੰਜਾਬੀ ਸੰਗੀਤ ਜਗਤ ਅਤੇ ਸਰੋਤਿਆਂ ਦੇ ਰੂਬਰੂ ਕਰਕੇ ਭਾਰਤੀ ਸਿਨੇਮਾ ਯੁੱਗ ਵਿਚ ਵੀ ਆਪਣੀ ਗਾਇਕੀ ਦਾ ਲੋਹਾ ਮਨਵਾਇਆ ਹੈ । ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਬੀਤੇ ਦਿਨੀਂ ਇਸ ਗੌਰਵਮਈ ਗਾਇਕਾ ਦਾ ਸਿੰਗਲ ਟਰੈਕ ਗੀਤ ਸਤਿਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਭੈਣ ਨਾਨਕੀ ਜੀ ਗੀਤ ਹਰ ਪਾਸੇ ਦੇਸ਼ਾਂ ਵਿਦੇਸ਼ਾਂ ਵਿੱਚ ਸਰੋਤਿਆਂ ਨੇ ਸ਼ਰਧਾ ਸਮੇਤ ਸਤਿਕਾਰ ਨਾਲ ਨਿਵਾਜਿਆ ਹੈ ।
ਮੈਂ ਪੰਜਾਬੀ ਸੰਗੀਤ ਜਗਤ ਦੀ ਮਹਾਨ ਬੁਧੀਜੀਵੀ ਵਿਦਵਾਨ ਸਖਸ਼ੀਅਤ ਨੂੰ ਇਸ ਮਾਣਮੱਤੇ ਸਨਮਾਨ ਦੀਆਂ ਸਿਰ ਨਿਵਾਂ ਕੇ ਸਤਿਕਾਰ ਸਹਿਤ ਅਣਗਿਣਤ ਅਣਗਿਣਤ ਮੁਬਾਰਕਾਂ ਦਿੰਦਾ ਹਾਂ । ਪਰਮਾਤਮਾ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਇਸ ਹੋਣਹਾਰ ਸੀਨੀਅਰ ਅਤੇ ਸਿਰਮੌਰ ਗਾਇਕਾ ਨੂੰ ਹਮੇਸ਼ਾ ਸਿਹਤਮੰਦ , ਰਾਜ਼ੀ ਖੁਸ਼ੀ ਅਤੇ ਤਰੱਕੀਆਂ ਬਖਸ਼ੇ । ਇਸ ਦੇ ਨਾਲ ਹੀ ਇਨ੍ਹਾਂ ਦੇ ਦੇਸ਼ ਵਿਦੇਸ਼ ਵਿੱਚ ਵਸਦੇ ਸਰੋਤਿਆਂ , ਦਰਸ਼ਕਾਂ , ਪ੍ਰਸ਼ੰਸਕਾਂ ਅਤੇ ਉਪਾਸ਼ਕਾਂ ਨੂੰ ਵੀ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ ।
919600cookie-checkਕਲ 21ਨਵੰਬਰ ਨੂੰ ਪੰਜਾਬੀ ਸੰਗੀਤ ਜਗਤ ਦੀ ਸੁਰੀਲੀ ਆਵਾਜ਼ ਦੀ ਮਲਿਕਾ ਸ਼ੀ੍ਮਤੀ ਗੁਲਸ਼ਨ ਕੋਮਲ ਜੀ ਦਾ ਫਗਵਾੜਾ ਵਿਖੇ ਮਾਣਕ ਯਾਦਗਾਰੀ ਮੇਲੇ ਵਿਚ ਹੋਵੇਗਾ ਵਿਸ਼ੇਸ਼ ਸਨਮਾਨ