December 22, 2024

Loading

ਚੜ੍ਹਤ ਪੰਜਾਬ ਦੀ

ਲੁਧਿਆਣਾ, 19 ਫਰਵਰੀ ( ਸਤ ਪਾਲ ਸੋਨੀ ) :   ਲੁਧਿਆਣਾ ਦੇ ਵਾਰਡ ਨੰਬਰ 91 ਵਿੱਚ ਕੌਂਸਲਰ ਗੁਰਪਿੰਦਰ ਕੌਰ ਸੰਧੂ ਦੇ ਦਫ਼ਤਰ ਵਿੱਚ ਸ਼ਨੀਵਾਰ 20 ਫਰਵਰੀ 2021 ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਇੱਕ ਸੁਵਿਧਾ ਕੈਂਪ ਲਗਾਇਆ ਜਾ ਰਿਹਾ ਹੈ।ਬਲਜਿੰਦਰ ਸੰਧੂ ਨੇ ਕਿਹਾ ਕਿ ਇਲਾਕਾ ਨਿਵਾਸੀਆਂ ਦੀ ਸਹੂਲਤ ਲਈ ਨਗਰ ਨਿਗਮ ਦੀ ਸਹਾਇਤਾ ਨਾਲ ਲੋਕਾਂ ਦੀ ਸਹੂਲਤ ਲਈ ਲਗਾਏ ਜਾ ਰਹੇ ਇਸ ਕੈਂਪ ਵਿੱਚ ਵਾਟਰ ਸਪਲਾਈ, ਸੀਵਰੇਜ, ਸਮਰਸੀਬਲ ਪੰਪ ਦੇ ਕੁਨੇਕਸ਼ਨ ਰੈਗੂਲਰ ਕੀਤੇ ਜਾਣਗੇ ਅਤੇ ਬਿੱਲ ਭਰੇ ਜਾਣਗੇ ।

ਬਲਜਿੰਦਰ ਸੰਧੂ ਨੇ ਕਿਹਾ ਕਿ ਇਸ ਤੋਂ ਇਲਾਵਾ ਪ੍ਰਾਪਰਟੀ ਟੈਕਸ ਭਰਿਆ ਜਾਵੇਗਾ,ਵੋਟਰ ਕਾਰਡ ਬਣਾਏ ਜਾਣਗੇ, ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਸੀਨੀਅਰ ਸਿਟੀਜ਼ਨ ਦੇ ਫਾਰਮ ਭਰੇ ਜਾਣਗੇ, ਨਗਰ ਨਿਗਮ ਨਾਲ ਸਬੰਧਿਤ ਕੰਮ ਕਰਵਾਏ ਜਾਣਗੇ ਅਤੇ ਹੋਰ  ਸਰਕਾਰੀ ਸਕੀਮਾਂ ਦੀ ਜਾਣਕਾਰੀ ਦਿੱਤੀ ਜਾਵੇਗੀ ।

65060cookie-checkਲੁਧਿਆਣਾ ਦੇ ਵਾਰਡ 91 ਵਿੱਚ ਅੱਜ  ਸ਼ਨੀਵਾਰ ਨੂੰ ਲਗੇਗਾ ਸੁਵਿਧਾ ਕੈਂਪ
error: Content is protected !!