January 9, 2025

Loading

ਸਤ ਪਾਲ ਸੋਨੀ
ਚੜ੍ਹਤ ਪੰਜਾਬ ਦੀ
ਲੁਧਿਆਣਾ – ਪੰਜਾਬੀ ਸਿਨੇਮਾ ਵਿੱਚ ਐਮੀ ਵਿਰਕ ਦੀ ਪਹਿਚਾਣ ਇੰਨੀ ਵੱਡੀ ਬਣ ਗਈ ਹੈ ਕਿ ਉਸ ਬਾਰੇ ਕਿਸੇ ਨੂੰ ਬੋਲ ਕੇ ਦੱਸਣ ਦੀ ਲੋੜ ਨਹੀਂ, ਕਿਉਂਕਿ ਉਸਦਾ ਕੰਮ ਖੁਦ-ਬ-ਖੁਦ ਬੋਲ ਦਿੰਦਾ ਹੈ ਕਿ ਉਹ ਇੱਕ ਵਧੀਆ ਅਦਾਕਾਰ ਤੇ ਗਇਕ ਹੈ। ਹਾਲ ਹੀ ਵਿੱਚ ਰਿਲੀਜ਼ ਹੋਈ ਫ਼ਿਲਮ ਜੀਊਣਾ ਮੌੜ ਐਮੀ ਵਿਰਕ ਦੇ ਹੁਣ ਤੱਕ ਦੇ ਕਰੀਅਰ ਵਿੱਚ ਤਾਂ ਮੀਲ ਦਾ ਪੱਥਰ ਸਾਬਿਤ ਹੋਈ ਹੀ, ਸਗੋਂ ਪੰਜਾਬੀ ਸਿਨੇਮਾ ਵਿੱਚ ਵੀ ਉਸਨੇ ਆਪਣੀ ਅਲੱਗ ਛਾਪ ਛੱਡੀ ਹੈ।
ਫ਼ਿਲਮ ਦੇ ਪ੍ਰੋਡੀਊਸਰ ਕਾਰਜ ਗਿੱਲ ਦੀ ਅੱਖ ਨੇ ਪਹਿਚਾਣਿਆ ਕਿ ਐਮੀ ਵਿਰਕ, ਜੀਊਣਾ ਮੌੜ ਦੇ ਕਿਰਦਾਰ ਨੂੰ ਬਾਖੂਬੀ ਨਿਭਾਅ ਸਕਦਾ ਹੈ ਤੇ ਇਹ ਸਾਨੂੰ ਫ਼ਿਲਮ ਵਿੱਚ ਦੇਖਣ ਨੂੰ ਮਿਿਲਆ ਵੀ ਕਿ ਐਮੀ ਨੇ ਆਪਣੀ ਅਦਾਕਾਰੀ ਨਾਲ ਸਾਰਿਆਂ ਦੇ ਦਿਲਾਂ ਨੂੰ ਛੂਹਿਆ ਤੇ ਜੀਊਣਾ ਮੌੜ ਦੇ ਕਿਰਦਾਰ ਨਾਲ ਇਨਸਾਫ਼ ਕੀਤਾ ਜਿਸ ਨੇ ਉਸਦਾ ਕੱਦ ਪੰਜਾਬੀ ਸਿਨੇਮਾ ਵਿੱਚ ਹੋਰ ਵੱਡਾ ਕੀਤਾ।  ਗਿੱਲ ਦੀ ਸੁਚੱਜੀ ਟੀਮ ਨੇ ਸਾਹਿਤ ਦੇ ਇਤਿਹਾਸ ਵਿੱਚ ਡੂੰਘਾਈ ਨਾਲ ਖੋਜ ਕੀਤੀ ਤੇ ਸੰਨ 1910 ਦੀਆਂ ਹੱਥ-ਲਿਖਤਾਂ ਦਾ ਪਤਾ ਲਗਾਇਆ, ਜਿਸ ਤੋਂ ਬਾਅਦ ਜੀਊਣਾ ਮੌੜ ਦੀ ਸ਼ਖਸੀਅਤ ਨਾਲ ਮੇਲ ਖਾਂਦੇ ਐਮੀ ਵਿਰਕ ਨੂੰ ਇਸ ਕਿਰਦਾਰ ਦਾ ਪੱਲਾ ਫੜਾਇਆ।
ਜੀਊਣਾ ਮੌੜ ਦੀ ਸਿਹਤ ਪੱਖੋਂ ਤੇ ਵਰਤੀਰੇ ਪੱਖੋਂ ਐਮੀ ਵਿਰਕ ਇਸ ਭੂਮਿਕਾ ਲਈ ਬਿਲਕੁਲ ਸਟੀਕ ਬੈਠਿਆ ਤੇ ਆਖਿਰਕਾਰ ਫ਼ਿਲਮ ਦੇਖਣ ਤੋਂ ਬਾਅਦ ਦਰਸ਼ਕਾਂ ਨੇ ਉਸਦੇ ਕੰਮ ਦੀ ਸਿਫ਼ਤ ਕਰਕੇ ਇਸ ਗੱਲ ਦਾ ਸਬੂਤ ਵੀ ਦਿੱਤਾ।ਨਿਰਦੇਸ਼ਕ ਜਤਿੰਦਰ ਮੌਹਰ ਨੇ ਇੱਕ ਇੰਟਰਵਿਊ ਵਿੱਚ ਜੀਊਣਾ ਮੌੜ ਦੇ ਕਿਰਦਾਰ ਨੂੰ ਨਿਭਾਉਣ ਲਈ ਐਮੀ ਵਿਰਕ ਦੇ ਸਮਰਪਣ ਤੇ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਰਕ ਨੇ ਇਸ ਭੂਮਿਕਾ ਨੂੰ ਨਿਭਾਉਣ ਲਈ ਆਪਣੀ ਪੂਰੀ ਜਿੰਦ-ਜਾਨ ਲਾ ਦਿੱਤੀ ਤੇ ਉਸਦਾ ਨਤੀਜਾ ਤੁਹਾਨੂੰ ਪਰਦੇ ‘ਤੇ ਸਾਫ਼-ਸਾਫ਼ ਦਿਖਾਈ ਦਿੱਤਾ ਹੋਵੇਗਾ ਕਿ ਕਿਸ ਤਰ੍ਹਾਂ ਐਮੀ ਵਿਰਕ ਨੇ ਜੀਊਣਾ ਮੌੜ ਦੇ ਕਿਰਦਾਰ ਨਾਲ ਵਫ਼ਾਦਾਰੀ ਕੀਤੀ ਹੈ।
ਫ਼ਿਲਮ ਦੇ ਅਖੀਰਲੇ ਦ੍ਰਿਸ਼ਾਂ ਵਿੱਚ, ਐਮੀ ਨੂੰ ਅਣਗਿਣਤ ਭਾਵਨਾਵਾਂ ਸਿਰਫ਼ ਆਪਣੀਆਂ ਭਾਵਪੂਰਤ ਅੱਖਾਂ ਰਾਹੀਂ ਸੰਚਾਰ ਕਰਨ ਦੀ ਡੂੰਘੀ ਜ਼ਿੰਮੇਵਾਰੀ ਸੌਂਪੀ ਗਈ ਸੀ, ਜਿਸ ਨੂੰ ਸਿਲਵਰ ਸਕਰੀਨ ‘ਤੇ ਸ਼ਾਇਦ ਹੀ ਪਹਿਲਾਂ ਕਦੇ ਦੇਖਿਆ ਗਿਆ ਹੋਵੇ। ਫ਼ਿਲਮ ਦਾ ਅੰਤ ਐਮੀ ਵਿਰਕ ਦੀ ਕਲਾ ਨੂੰ ਹੋਰ ਸੋਹਣੀ ਤਰ੍ਹਾਂ ਦਰਸਾਉਂਦਾ ਹੈ ਤੇ ਉਸਦੀ ਮਿਹਨਤ ਕੀਤੀ ਦਾ ਪਤਾ ਲੱਗਦਾ ਹੈ। ਦੁਨੀਆਂ ਭਰ ਦੇ ਦਰਸ਼ਕਾਂ ਨੇ ਇਸ ਗੱਲ ਦੀ ਤਰੀਫ਼ ਕੀਤੀ ਕਿ ਫ਼ਿਲਮ ਵਿੱਚ ਜੀਊਣਾ ਮੌੜ ਦੇ ਕਿਰਦਾਰ ਨੂੰ ਐਮੀ ਵਿਰਕ ਨੇ ਹਰ ਪੱਖੋਂ ਬਾਖੂਬੀ ਨਾਲ ਨਿਭਾਇਆ ਹੈ।
ਇਸ ਫ਼ਿਲਮ ਤੋਂ ਪਹਿਲਾਂ ਐਮੀ ਵਿਰਕ ਰਾਸ਼ਟਰੀ ਪੁਰਸਕੈਰ ਜੇਤੂ ਫ਼ਿਲਮ ‘ਹਰਜੀਤਾ’ ਵਿੱਚ ਵੀ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕਿਆ ਹੈ, ਜੋ ਕਿ ਪੰਜਾਬ ਦੇ ਹਾੱਕੀ ਖਿਡਾਰੀ ਦੀ ਜ਼ਿੰਦਗੀ ‘ਤੇ ਆਧਾਰਿਤ ਸੀ ਜਿਸ ਵਿੱਚ ਐਮੀ ਦੀ ਦਿੱਖ ਨੇ ਇਹ ਸਾਬਿਤ ਕੀਤਾ ਕਿ ਉਹ ਫ਼ਿਲਮ ਵਿੱਚ ਚੰਗਾ ਕਿਰਦਾਰ ਨਿਭਾਉਣ ਵਿੱਚ ਹਰ ਤਰ੍ਹਾਂ ਦੀ ਮਿਹਨਤ ਕਰਨ ਲਈ ਤਿਆਰ-ਬਰ-ਤਿਆਰ ਰਹਿੰਦਾ ਹੈ। ਉਸ ਤੋਂ ਬਾਅਦ ਐਮੀ ਦੀ ਝੋਲੀ ਸੁਫ਼ਨਾ, ਸੌਂਕਣ-ਸੌਂਕਣੇ, ਅੰਗ੍ਰੇਜ਼, ਬੰਬੂਕਾਟ ਤੇ ਨਿੱਕਾ ਜ਼ੈਲਦਾਰ ਵਰਗੀਆਂ ਸ਼ਾਨਦਾਰ ਫ਼ਿਲਮਾਂ ਪਈਆਂ, ਜਿਸ ਨਾਲ ਉਸਨੇ ਪੰਜਾਬੀ ਦਰਸ਼ਕਾਂ ਦੇ ਦਿਲਾਂ ਵਿੱਚ ਤਾਂ ਜਗ੍ਹਾ ਬਣਾਈ ਹੀ ਸਗੋਂ ਬਾੱਲੀਵੁੱਡ ਵਿੱਚ, ਸੰਨ 1983 ਵਿੱਚ ਭਾਰਤੀ ਕ੍ਰਿਕਟ ਟੀਮ ਵੱਲੋਂ ਜਿੱਤੇ ਵਿਸ਼ਵ ਕੱਪ ‘ਤੇ ਬਣੀ ਫ਼ਿਲਮ 83 ਵਿੱਚ ਕ੍ਰਿਕਟਰ ਬਲਵਿੰਦਰ ਸਿੰਘ ਦਾ ਕਿਰਦਾਰ ਨਿਭਾਅ ਕੇ ਉੱਥੇ ਵੀ ਆਪਣੀ ਸ਼ਾਨਦਾਰ ਅਦਾਕਾਰੀ ਦੀ ਛਾਪ ਛੱਡੀ।
 ਐਮੀ ਅਦਾਕਾਰ ਤੋਂ ਪਹਿਲਾਂ ਇੱਕ ਮੰਝਿਆ ਹੋਇਆ ਗਾਇਕ ਹੈ, ਜਿਸ ਦੀ ਆਵਾਜ਼ ਨੇ ਸਭ ਤੋਂ ਪਹਿਲਾਂ ਪੰਜਾਬੀ ਦਰਸ਼ਕਾਂ ਦੇ ਦਿਲਾਂ ਵਿੱਚ ਥਾਂ ਬਣਾਈ ਸੀ ਤੇ ਉਸ ਤੋਂ ਬਾਅਦ ਉਸਦੀ ਸ਼ਾਨਦਾਰ ਅਦਾਕਾਰੀ ਨੇ ਲੋਕਾਂ ਦੇ ਦਿਲ ਜਿੱਤੇ।ਜੀਊਣਾ ਮੌੜ ਦੇ ਕਿਰਦਾਰ ਨੂੰ ਨਿਭਾਅ ਕੇ ਐਮੀ ਵਿਰਕ ਪੰਜਾਬੀ ਸਿਨੇਮਾ ਦੇ ਇਤਿਹਾਸ ਵਿੱਚ ਅੱਗੇ ਚੱਲ ਕੇ ਹਮੇਸ਼ਾ ਆਪਣੀ ਸ਼ਾਨਦਾਰ ਅਦਾਕਾਰੀ ਲਈ ਜਾਣਿਆ ਜਾਂਦਾ ਰਹੇਗਾ। ਉਸਦੀ ਮਿਹਨਤ ਇਹ ਦੱਸਦੀ ਹੈ ਕਿ ਜੇਕਰ ਤੁਸੀਂ ਆਪਣੇ ਕੰਮ ਨਾਲ ਵਫ਼ਾਦਾਰੀ ਕਰੋ ਤਾਂ ਯਕੀਨਨ ਦਰਸ਼ਕ ਤੁਹਾਨੂੰ ਆਪਣੇ ਦਿਲਾਂ ਵਿੱਚ ਜਗ੍ਹਾ ਦਿੰਦੇ ਹਨ ਤੇ ਇਹੀ ਵਜ੍ਹਾ ਹੈ ਕਿ ਐਮੀ ਵਿਰਕ ਹਰ ਪੰਜਾਬੀ ਦੇ ਦਿਲ ‘ਤੇ ਰਾਜ ਕਰਦਾ ਹੈ ਤੇ ਅੱਗੇ ਵੀ ਕਰਦਾ ਰਹੇਗਾ।
# Contact us for News and advertisement on 980-345-0601
Kindly Like,Share & Subscribe http://charhatpunjabdi.com
154440cookie-checkਫਿਲਮ ‘ਮੌੜ’ਰਾਹੀਂ ਪੰਜਾਬੀ ਸਿਨੇਮਾਂ ਨੂੰ ਵਿਲੱਖਣਤਾਂ ਦੇ ਨਵੇਂ ਰੰਗਾਂ ਵਿੱਚ ਰੰਗਣ ‘ਚ ਕਾਮਯਾਬ ਹੋਇਆ ਐਮੀ ਵਿਰਕ 
error: Content is protected !!