December 22, 2024

Loading

ਚੜ੍ਹਤ ਪੰਜਾਬ ਦੀ
ਮਹਿਰਾਜ, 1 ਜਨਵਰੀ, (ਪਰਦੀਪ ਸ਼ਰਮਾ): ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਵਿੱਚ ਆਮ ਆਦਮੀ ਪਾਰਟੀ ਦੀ ਚੜ੍ਹਤ ਦਿਨੋ ਦਿਨ ਵੱਧਦੀ ਜਾ ਰਹੀ ਹੈ। ਰੌਜਾਨਾ ਦਰਜਨਾਂ ਪਰਿਵਾਰ ਅਕਾਲੀ ਦਲਤੇ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸਮੂਹਲੀਅਤ ਕਰ ਰਹੇ ਹਨ। ਇਸੇ ਤਹਿਤ ਹੀ ਪਹਿਲਾ ਪਿੰਡ ਮਹਿਰਾਜ ਦਾ ਸਮਾਜਸੇਵੀ ਨੌਜਵਾਨ ਯੋਧਾ ਮਹਿਰਾਜ ਸਾਥੀਆਂ ਸਮੇਤ ਆਪ ਵਿੱਚ ਸਾਮਲ ਹੋਇਆ ਹੁਣ ਤਿੰਨ ਦਰਜਨ ਦੇ ਕਰੀਬ ਲੋਕ ਵੱਖ ਵੱਖ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸਾਮਲ ਹੋ ਗਏ ਹਨ। 
ਆਮ ਆਦਮੀ ਪਾਰਟੀ ਕਰੇਗੀ ਦੋਵੇ ਸਾਬਕਾ ਮੰਤਰੀਆਂ ਨੂੰ ਚਿੱਤ ,ਵੋਟਰਾਂ ਦਾ ਰੁਝਾਨ ਆਪ ਵੱਲ :ਬਲਕਾਰ ਸਿੰਘ ਸਿੱਧੂ

ਇਸ ਮੌਕੇ ਪਾਰਟੀ ਉਮੀਦਵਾਰ ਬਲਕਾਰ ਸਿੰਘ ਸਿੱਧੂ ਨੇ  ਅਮਰੀਕ ਸਿੰਘ ਦੇ ਘਰ ਵਿਖੇ ਉਪਰੋਕਤ ਪਰੀਵਾਰਾ ਨੂੰ ਸਾਮਲ ਕਰਦਿਆਂ ਉਹਨਾਂ ਨੂੰ ਪਾਰਟੀ ਚਿੰਨ੍ਹ ਨਾਲ ਸਨਮਾਨਿਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਹਲਕਾ ਰਾਮਪੁਰਾ ਫੂਲ ਵਿਚ ਦੋਵੇ ਸਾਬਕਾ ਮੰਤਰੀਆਂ ਨੂੰ ਚਿੱਤ ਕਰਕੇ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰੇਗੀ ਤੇ ਪੰਜਾਬ ਦੇ ਲੋਕ ਹੁਣ ਇੱਕ ਮੌਕਾ ਅਰਵਿੰਦ ਕੇਜਰੀਵਾਲ ਨੂੰ ਦੇਣ ਲਈ ਤਿਆਰ ਬੈਠੇ ਹਨ। ਉਹਨਾਂ ਕਿਹਾ ਕਿ ਲੋਕ ਧੜਾ ਧੜ ਆਮ ਆਦਮੀ ਪਾਰਟੀ ਵਿਚ ਸਾਮਲ ਹੋ ਰਹੇ ਨੇ ਪਿੰਡ ਮਹਿਰਾਜ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਹੁੰਗਾਰਾ ਮਿਲ ਰਿਹਾ ਹੈ।
ਇਸ ਮੌਕੇ ਉਹਨਾਂ ਨਾਲ ਆਮ ਆਦਮੀ ਪਾਰਟੀ ਦੇ ਯੋਧਾ ਮਹਿਰਾਜ, ਤੋਤਾ ਸਿੰਘ ਐਮਸੀ, ਲਖਵਿੰਦਰ ਸਿੰਘ ਐਮਸੀ,ਜਗਤਾਰ ਸਿੰਘ, ਕਾਕਾ ਸਿੰਘ, ਜਗਨ ਸਿੰਘ, ਬੂਟਾ ਪੰਚਾਇਤ ਮੈਂਬਰ, ਮੱਖਣ ਸਿੰਘ,ਹਰਪ੍ਰੀਤ ਸਿੰਘ ਗਿਆਨੀ, ਹਰਨਾਮ ਸਿੰਘ, ਅਮਰੀਕ ਸਿੰਘ ਕਾਲਾ ਸਿੰਘ,ਬੱਬਲੀ ਸਿੰਘ, ਬੱਬੂ ਸਿੰਘ, ਰਣਜੀਤ ਸਿੰਘ ਮਹਿਲ,ਹਰਦੇਵ ਸਿੰਘ,ਜਗਤਾਰ ਗਿੱਲ ,ਸੁਖਚੈਨ ਸਿੰਘ,ਜੱਗਾ ਭਾਰੇਕਾ, ਸੁੱਖੀ ਤੇ ਚੀਨਾ ਸੀਰਾ ਮੱਲੂਆਣਾ ਆਦਿ ਹਾਜਰ ਸਨ।

97820cookie-checkਪਿੰਡ ਮਹਿਰਾਜ ਦੇ ਤਿੰਨ ਦਰਜ਼ਨ ਪਰਿਵਾਰ ਆਪ ਵਿੱਚ ਸਾਮਲ , ਇੱਕ ਮੌਕਾ ਕੇਜਰੀਵਾਲ ਨੂੰ ਦੇਣ ਲਈ ਤਿਆਰ
error: Content is protected !!