November 15, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 22 ਫਰਵਰੀ (ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼, ਬਠਿੰਡਾ ਦੇ ਸਰੀਰ ਵਿਗਿਆਨ ਵਿਭਾਗ ਨੇ ਅਧਿਕਾਰਤ ਤੌਰ ਤੇ ਸਰੀਰ ਦਾਨ ਪ੍ਰੋਗਰਾਮ “ਦੇਹਦਾਨ ਮਹਾਦਾਨ” ਦੀ ਸ਼ੁਰੂਆਤ ਨਿਰਦੇਸ਼ਕ ਪ੍ਰੋਫੈਸਰ ਡੀ.ਕੇ. ਸਿੰਘ ਦੀ ਅਗੁਵਾਈ ਵਿਚ ਕਿਤ੍ਤਾ ਜਿਦੇ ਵਿਚ ਪ੍ਰੋਫੈਸਰ ਅਨਿਲ ਗੋਇਲ, ਐਮਐਸ ਅਤੇ ਸੀਨੀਅਰ ਫੈਕਲਟੀ ਮੈਂਬਰ ਸ਼ਾਮਿਲ ਸਨ। ਇਸ ਮੌਕੇ ਤੇ ਦੋ ਸਵੈ-ਇੱਛੁਕ ਦਾਨੀਆਂ ਨੇ ਇਸ ਸੰਸਥਾ ਨੂੰ ਆਪਣਾ ਸਰੀਰ ਦਾਨ ਕਰਨ ਦਾ ਪ੍ਰਣ ਕੀਤਾ।
ਵਿਭਾਗ ਨੇ ਪਿਛਲੇ ਤਿੰਨ ਦਿਨਾਂ ਵਿੱਚ ਦੋ ਲਾਸ਼ਾਂ ਨੂੰ ਦਾਨ ਵਜੋਂ ਪ੍ਰਾਪਤ ਕਰਕੇ ਸੁਰੱਖਿਅਤ ਰੱਖਿਆ ਹੈ। ਦਾਨ ਕੀਤੀਆਂ ਲਾਸ਼ਾਂ ਦੀ ਵਰਤੋਂ ਸੰਸਥਾ ਵੱਲੋਂ ਮੈਡੀਕਲ ਸਿੱਖਿਆ ਅਤੇ ਖੋਜ ਲਈ ਕੀਤੀ ਜਾਵੇਗੀ। ਇਹ ਕੇਵਲ ਸਰੀਰ ਦਾਨੀਆਂ ਦ ਦੀ ਉਦਾਰਤਾ ਦੁਆਰਾ ਹੈ ਕਿ ਮੈਡੀਕਲ ਦੀ ਪੜ੍ਹਾਈ ਤੇ ਅਨੁਸੰਧਾਨ ਕਰਨ ਵਾਲੇ ਵਿਦਿਆਰਥੀ ਆਪਣੇ ਗਿਆਨ ਨੂੰ ਉੱਚਤਮ ਡਿਗਰੀ ਅਤੇ ਹੁਨਰ ਤੱਕ ਅੱਗੇ ਵਧਾਉਣ ਦੇ ਯੋਗ ਹੁੰਦੇ ਹਨ।ਲੋਕਾਂ ਨੂੰ ਅਪੀਲ ਹੈ ਕਿ ਉਹ ਇਸ ਨੇਕ ਕਾਰਜ ਲਈ ਅੱਗੇ ਆਉਣ ਅਤੇ ਮਰਨ ਉਪਰੰਤ ਵੀ ਸੇਵਾ ਕਰਨ ਲਈ ਸਰੀਰ ਦਾਨ ਕਰਨ ਦਾ ਪ੍ਰਣ ਲੈਣ।
107610cookie-checkਏਮਜ਼ ਬਠਿੰਡਾ ਵਿਖੇ ਪੂਰਾ ਸਰੀਰ ਦਾਨ ਪ੍ਰੋਗਰਾਮ “ਦੇਹਦਾਨ ਮਹਾਦਾਨ” ਸ਼ੁਰੂ ਹੋਇਆ
error: Content is protected !!