November 22, 2024

Loading

ਚੜ੍ਹਤ ਪੰਜਾਬ ਦੀ
 ਲੁਧਿਆਣਾ,16 ਜਨਵਰੀ,( ਵਿਨੇ )- ਲੁਧਿਆਣਾ ਪੁਲਿਸ ਕਮਿਸ਼ਨਰ ਆਈਪੀਐਸ ਗੁਰਪ੍ਰੀਤ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾ ਤਹਿਤ, ਸ੍ਰੀ ਸੋਮਿਆ ਮਿਸ਼ਰਾ ਆਈ.ਪੀ.ਐਸ. ਡਿਪਟੀ ਕਮਿਸ਼ਨਰ ਪੁਲਿਸ ਟ੍ਰੈਫਿਕ ਕਮ ਸੀਏਡਬਲਯੂ ਐਂਡ ਸੀ.ਸੈਲ ਲੁਧਿਆਣਾ ਅਤੇ ਸ੍ਰੀ ਸੰਦੀਪ ਸ਼ਰਮਾ ਪੀ.ਪੀ.ਐਸ. ਵਧੀਕ ਡਿਪਟੀ ਕਮਿਸ਼ਨਰ ਪੁਲਿਸ ਟ੍ਰੈਫਿਕ ਲੁਧਿਆਣਾ ਦੀਆ ਹਦਾਇਤਾਂ ਅਨੁਸਾਰ ਸ੍ਰੀ ਕਰਨੈਲ ਸਿੰਘ ਪੀ.ਪੀ.ਐਸ. ਸਹਾਇਕ ਕਮਿਸ਼ਨਰ ਪੁਲਿਸ ਟ੍ਰੈਫਿਕ-2 ਲੁਧਿਆਣਾ ਵੱਲੋ ਗਿੱਲ ਚੌਕ ਵਿਖੇ ਬਾਜ਼ੀਗਰ ਆਟੋ ਸਟੈਂਡ ਯੂਨੀਅਨ ਦੇ ਆਟੋ ਚਾਲਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਏਸੀਪੀ ਕਰਨੈਲ ਸਿੰਘ ਨੇ ਕਿਹਾ ਕਿ ਟੈ੍ਰਫਿ਼ਕ ਨਿਯਮਾਂ ਦੀ ਜਾਗਰੂਕਤਾ ਦੀ ਘਾਟ ਘਾਟ ਕਾਰਨ ਅਕਸਰ ਹੀ ਲੋਕ ਦੁਰਘਟਨਾਵਾਂ ਦਾ ਸਿ਼ਕਾਰ ਹੁੰਦੇ ਹਨ,ਜਿਸ ਸਬੰਧੀ ਹਰ ਇੱਕ ਵਿਅਕਤੀ ਨੂੰ ਜਾਗਰੂਕ ਹੋਣ ਦੀ ਲੋੜ ਹੈ।
ਰਾਤ ਸਮੇਂ ਵਾਹਨ ਚਾਲਕ ਰਿਫ਼ਲੈਕਟਰ ਤੇ ਡਿਪਰ ਦੀ ਕਰਨ ਵਰਤੋਂ: ਕਰਨੈਲ ਸਿੰਘ
ਇਸ ਸਬੰਧ ਵਿਚ ਅੱਜ ਟੈ੍ਰਫਿ਼ਕ ਪੁਲਿਸ ਨੇ ਇਥੇ ਜਾਗਰੂਕਤਾ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਕਰਨੈਲ ਸਿੰਘ ਨੇ ਦਸਿਆ ਕਿ ਧੁੰਦ ਦੇ ਮੌਸਮ ਵਿਚ ਜਿ਼ਆਦਾਤਰ ਵਾਹਨ ਹਾਦਸੇ ਸਿ਼ਕਾਰ ਹੁੰਦੇ ਹਨ ਕਿਉਂਕਿ ਧੁੰਦ ਵਿਚ ਪਿੱਛੇ ਜਾਂ ਅੱਗੇ ਤੋਂ ਆ ਰਹੇ ਕਿਸੇ ਵੀ ਵਾਹਨ ਦਾ ਅੰਦਾਜ਼ਾ ਲੱਗਾਉਣਾ ਮੁਸ਼ਕਲ ਹੋ ਜਾਂਦਾ ਹੈ । ਇਸ ਲਈ ਸਾਨੂੰ ਆਪਣੇ ਵਾਹਨਾ ਤੇ ਰਿਫ਼ਲੈਕਟਰ ਤੇ ਡਿਪਰ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਇਸ ਨਾਲ ਅਸੀਂ ਆਪਣੇ ਤੇ ਦੂਸਰਿਆਂ ਦੀ ਜਾਨ ਵੀ ਜੋਖ਼ਮ ਵਿਚ ਪਾਉਣ ਤੋਂ ਹਟਾ ਸਕਦੇ ਹਾਂ ਕਿਉਂਕਿ ਇਸ ਸਬੰਧੀ ਜਾਗਰੂਕ ਨਹੀਂ ਹੋਣ ਕਰਕੇ ਅਸੀਂ ਕਈ ਵਾਰ ਅਸੀਂ ਹਾਦਸੇ ਦਾ ਸਿ਼ਕਾਰ ਹੋ ਜਾਂਦੇ ਹਾਂ। ਇਸ ਲਈ ਸਾਨੂੰ ਖੁਦ ਜਾਗਰੂਕ ਹੋਣ ਦੇ ਨਾਲ ਹੋਰਨਾਂ ਨੂੰ ਵੀ ਜਾਗਰੂਕ ਕਰਨਾ ਚਾਹੀਦਾ ਹੈ ਤਾਂ ਹੀ ਅਸੀਂ ਹੋ ਰਹੇ ਹਾਦਸਿਆਂ ਤੇ ਨੱਥ ਪਾ ਸਕਦੇ ਹਨ। ਇਸ ਸਬੰਧ ਵਿਚ ਏਸੀਪੀ ਕਰਨੈਲ ਸਿੰਘ ਵਲੋਂ ਆਟੋ ਚਾਲਕਾਂ ਨੂੰ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਸਹੁੰ ਵੀ ਚੁੱਕਵਾਈ ਗਈ ਤੇ ਆਟੋ ਚਾਲਕਾਂ ਵਲੋਂ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਵਾਅਦਾ ਵੀ ਕੀਤਾ ਗਿਆ। ਇਸ ਮੌਕੇ ਯੂਨੀਅਨ ਪ੍ਰਧਾਨ ਪੱਪੇ ਰਾਮ, ਕੈਸ਼ੀਅਰ ਰੂਪ ਸਿੰਘ, ਮਲਕੀਤ ਸਿੰਘ, ਇੰਦਰਜੀਤ ਸਿੰਘ, ਜਸਵੰਤ ਸਿੰਘ,ਅੱਛੇ ਰਾਮ ਮਿਸ਼ਰਾ, ਨਰਿੰਦਰ ਸਿੰਘ ਇੰਚਾਰਜ਼ ਜੋਨ-2 ਤੇ ਹੋਰ ਮੁਲਾਜ਼ਮ ਹਾਜ਼ਰ ਸਨ।

 

100690cookie-checkਟ੍ਰੈਫਿ਼ਕ ਪੁਲਿਸ ਨੇ ਆਟੋ ਚਾਲਕਾਂ ਨੂੰ ਟ੍ਰੈਫਿ਼ਕ ਨਿਯਮਾਂ ਸਬੰਧੀ ਕੀਤਾ ਜਾਗਰੂਕ
error: Content is protected !!