Share on Google+
Share on Tumblr
Share on Pinterest
Share on LinkedIn
Share on Reddit
Share on XING
Share on WhatsApp
Share on Hacker News
Share on VK
Share on Telegram
April 7, 2025 8:45:27 PM

Loading

ਚੜ੍ਹਤ ਪੰਜਾਬ ਦੀ
ਬਠਿੰਡਾ 4 ਜਨਵਰੀ (ਪ੍ਰਦੀਪ ਸ਼ਰਮਾ): ਸਿਹਤ ਮੰਤਰੀ ਚੇਤਨ ਸਿੰਘ ਜ਼ੌੜਾਮਾਜਰਾ ਵੱਲੋ ਜਾਰੀ ਹਦਾਇਤਾਂ ਅਨੁਸਾਰ ਡਾ. ਤੇਜਵੰਤ ਸਿੰਘ ਢਿੱਲੋਂ ਸਿਵਲ ਸਰਜਨ ਬਠਿੰਡਾ ਦੀ ਅਗਵਾਈ ਵਿੱਚ ਪੋਲਿਓ ਦੇ ਟੀਕੇ ਦੀ ਤੀਸਰੀ ਖੁਰਾਕ ਦੀ ਸੁਰੂਆਤ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਤੇਜਵੰਤ ਸਿੰਘ ਢਿੱਲੋਂ ਨੇ ਦੱਸਿਆ ਕਿ ਭਾਰਤ 2011 ਵਿੱਚ ਪੋਲੀਓ ਮੁਕਤ ਹੋ ਚੁੱਕਿਆ ਹੈ। ਪਰ ਗੁਆਂਢੀ ਦੇਸ਼ਾਂ ਵਿੱਚ ਪੋਲੀਓ ਦੀ ਬਿਮਾਰੀ ਖਤਮ ਨਹੀਂ ਹੋਈ ਹੈ। ਜਦ ਤੱਕ ਗੁਆਂਢੀ ਦੇਸ਼ ਪੋਲੀਓ ਮੁਕਤ ਨਹੀਂ ਹੋ ਜਾਂਦੇ ਤਦ ਤੱਕ ਭਾਰਤ ਨੂੰ ਪੋਲੀਓ ਦਾ ਖਤਰਾ ਬਣਿਆ ਹੋਇਆ ਹੈ। ਇਸ ਲਈ ਸਿਹਤ ਵਿਭਾਗ ਬੱਚਿਆਂ ਨੂੰ ਪੋਲੀਓ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਰੱਖਣ ਲਈ ਰੁਟੀਨ ਟੀਕਾਕਰਨ ਵਿੱਚ ਵੈਕਸੀਨ ਦਾ ਤੀਜਾ ਟੀਕਾ ਸ਼ਾਮਿਲ ਕੀਤਾ ਗਿਆ ਹੈ।
ਅੱਜ ਇਸ ਦੀ ਸੁਰੂਆਤ ਪੀ.ਪੀ ਯੂਨਿਟ ਜੱਚਾ ਬੱਚਾ ਹਸਪਤਾਲ ਵਿੱਚ ਸਿਵਲ ਸਰਜਨ ਬਠਿੰਡਾ ਵੱਲੋਂ ਕੀਤੀ ਗਈ। ਮਾਹਿਰਾਂ ਅਨੁਸਾਰ ਪੋਲੀਓ ਵੈਕਸੀਨ ਦੀ ਤੀਜੀ ਖੁਰਾਕ ਸ਼ੁਰੂ ਕਰਨ ਨਾਲ ਬੱਚਿਆਂ ਦੇ ਸ਼ਰੀਰ ਚ ਪੋਲੀਓ ਵਿਰੁੱਧ ਐਂਟੀਬਾਡੀਜ਼ ਬਨਾਉਣ ਚ ਹੋਰ ਮੱਦਦ ਮਿਲੇਗੀ। ਕਾਰਜਕਾਰੀ ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਪਾਮਿਲ ਬਾਸਲ ਨੇ ਦੱਸਿਆ ਕਿ ਪਹਿਲਾਂ ਇਹ ਟੀਕਾ ਬੱਚੇ ਦੇ 6 ਹਫ਼ਤੇ ਅਤੇ 14 ਹਫ਼ਤੇ ਦੀ ਉਮਰ ਤੇ ਲਗਾਇਆ ਜਾ ਰਿਹਾ ਹੈ। ਹੁਣ ਇਸ ਦੀ ਤੀਜੀ ਖੁਰਾਕ ਬੱਚੇ ਦੀ 9 ਤੋਂ 12 ਮਹੀਨੇ ਦੀ ਉਮਰ ਤੇ ਖਸਰਾ ਅਤੇ ਰੂਬੇਲਾ ਵੈਕਸੀਨ ਦੇ ਨਾਲ ਲਗਾਈ ਜਾਵੇਗੀ। ਜਿਨ੍ਹਾਂ ਬੱਚਿਆਂ ਨੂੰ ਇਸ ਤੋਂ ਪਹਿਲਾਂ ਮੀਜ਼ਲ-ਰੂਬੇਲਾ ਦਾ ਟੀਕਾ ਲੱਗ ਚੁੱਕਾ ਹੈ। ਉਹਨਾਂ ਬੱਚਿਆਂ ਨੂੰ ਪੋਲੀਓ ਦਾ ਤੀਜਾ ਟੀਕਾ ਨਹੀਂ ਲਗਾਇਆ ਜਾਵੇਗਾ। ਬੱਚਿਆਂ ਨੂੰ ਦਿੱਤੀ ਜਾਣ ਵਾਲੀ ਓਰਲ ਪੋਲੀਓ ਵੈਕਸੀਨ ਪਹਿਲਾਂ ਵਾਂਗ ਹੀ ਜਾਰੀ ਰਹੇਗੀ।
ਇਸ ਮੌਕੇ ਬੱਚਿਆਂ ਦੇ ਮਾਹਿਰ ਡਾ. ਰਵੀ ਕਾਂਤ, ਡਾ. ਕਾਜਲ ਗੋਇਲ, ਜਿਲ੍ਹਾ ਮਾਸ ਮੀਡੀਆ ਅਫਸਰ ਕੁਲਵੰਤ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਵਿਨੋਦ ਖੁਰਾਣਾ, ਬੀ.ਈ.ਈ ਗਗਨਦੀਪ ਸਿੰਘ ਭੁੱਲਰ, ਹਰਵਿੰਦਰ ਸਿੰਘ, ਐਲ. ਐਚ.ਵੀ ਸਵਰਨ ਕੌਰ, ਨਰਸਿੰਗ ਸਿਸਟਰ ਪਰਮਜੀਤ ਕੌਰ, ਸਟਾਫ ਨਰਸ ਪਰਮਜੀਤ ਕੌਰ, ਏ.ਐਨ.ਏਮਜ ਗੁਰਜਿੰਦਰ ਕੌਰ, ਸੁਖਪ੍ਰੀਤ ਕੌਰ, ਮ.ਪ.ਹ.ਵ ਮੇਲ ਜ਼ਸਪ੍ਰੀਤ ਸਿੰਘ, ਬਲਦੇਵ ਸਿੰਘ, ਕਪਤਾਨ ਸਿੰਘ ਵਾਰਡ ਅਟੈਡੇਟ ਹਾਜ਼ਰ ਸਨ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
136680cookie-checkਪੋਲਿਓ ਵੈਕਸੀਨ ਦੇ ਤੀਸਰੇ ਟੀਕੇ ਦੀ ਹੋਈ ਸ਼ੁਰੂਆਤ  
error: Content is protected !!