ਕੁਲਵਿੰਦਰ ਸਿੰਘ
ਚੜ੍ਹਤ ਪੰਜਾਬ ਦੀ
ਸਰਦੂਲਗੜ੍ਹ, 5 ਅਪ੍ਰੈਲ: ਭਾਰਤ ਗਰੁੱਪ ਕਾਲਜ ਜੋ ਕਿ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਅਧੀਨ ਸਰਦੂਲਗੜ੍ਹ ਦੇ ਪਿਛੜੇ ਖੇਤਰ ਵਿੱਚ ਸਫ਼ਲਤਾ ਪੂਰਵਕ ਆਪਣੀਆਂ ਸੇਵਾਵਾਂ ਨਿੱਭਾ ਰਿਹਾ ਹੈ। ਕਾਲਜ ਵਿੱਚ ਚਲ ਰਹੇ ਇਸ ਸਾਲ ਦੇ ਸੈਸ਼ਨ 2022-23 ਦਾ ਨਤੀਜਾ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸ਼ਾਨਦਾਰ ਰਿਹਾ ਹੈ। ਇਸ ਦੌਰਾਨ ਐਮ.ਐਸ.ਸੀ.ਆਈ.ਟੀ.ਦੀ ਵਿਦਿਆਰਥਣ ਪਰਮਜੀਤ ਕੌਰ ਨੇ ਪਹਿਲਾ,ਬੀ.ਸੀ.ਏ.ਦੀ ਵਿਦਿਆਰਥਣ ਦਿਕਸ਼ਾ ਨੇ ਦੂਸਰਾ ਅਤੇ ਬੀ.ਸੀ.ਏ. ਦੀ ਵਿਦਿਆਰਥਣ ਕਵਲਜੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਕਾਲਜ ਪ੍ਰਿੰਸੀਪਲ ਡਾ. ਗੀਤੇਸ਼ ਗੋਗਾ ਨੇ ਅੱਵਲ ਆਉਂਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਉਹਨਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ-ਕੱਲ ਦੇ ਕੰਪਿਟਿਸ਼ਨ ਦੇ ਯੁੱਗ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਵੱਖ—ਵੱਖ ਸਿੱਖਿਅਕ ਗਤੀਵਿਧੀਆਂ, ਸੱਭਿਆਚਾਰਕ ਪ੍ਰੋਗਾਰਮ, ਖੇਡ ਮੁਕਾਬਲੇ ਆਦਿ ਵਿੱਚ ਵੀ ਭਾਗ ਲੈਣਾ ਚਾਹਿਦਾ ਹੈ। ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਕਾਲਜ ਵਿੱਚ ਹਰ ਸਾਲ ਵਿਦਿਅਕ ਟੂਰ, ਵੈਬੀਨਾਰ, ਸੈਮੀਨਾਰ ਆਦਿ ਕਰਵਾਏ ਜਾਂਦੇ ਹਨ।
ਕਾਲਜ ਵਿੱਚ ਕੋਰਸ ਜੋ ਕਿ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਵੱਲੋਂ ਮਾਨਤਾ ਪ੍ਰਾਪਤ ਹਨ, ਜਿਸ ਵਿੱਚ ਬੀ.ਟੈਕ. ਇਲੈਕਟ੍ਰਿਕਲ ਇੰਜੀਨਿਅਰਿੰਗ, ਸਿਵਲ ਇੰਜੀਨਿਅਰਿੰਗ, ਮਕੈਨੀਕਲ ਇੰਜੀਨਿਅਰਿੰਗ, ਕੰਪਿਊਟਰ ਸਾਇੰਸ ਐਂਡ ਇੰਜੀਨਿਅਰਿੰਗ, ਐਮ.ਬੀ.ਏ, ਬੀ.ਬੀ.ਏ, ਬੀ.ਕਾਮ, ਪੀ.ਜੀ.ਡੀ.ਸੀ.ਏ, ਬੀ.ਸੀ.ਏ, ਐਮ.ਐਸ.ਸੀ (ਆਈ.ਟੀ), ਐਮ.ਐਸ.ਸੀ (ਮੈਥ), ਬੀ.ਐਸ.ਸੀ (ਆਈ.ਟੀ.), ਬੀ.ਐਸ.ਸੀ (ਨਾਨ—ਮੈਡੀਕਲ) ਅਤੇ ਈ.ਟੀ.ਟੀ.ਆਦਿ ਕੋਰਸ ਸਫ਼ਲਤਾ ਪੂਰਵਕ ਚੱਲ ਰਹੇ ਹਨ। ਮੈਨੇਜਮੇਂਟ ਕਮੇਟੀ ਦੇ ਸੀ.ਈ.ਓ ਰਾਜੇਸ਼ ਗਰਗ ਅਤੇ ਐਡਮਿਸ਼ਨ ਡਾਇਰੈਕਟਰ ਮੋਹਿਤ ਜੈਨ ਨੇ ਪ੍ਰਿੰਸੀਪਲ, ਵੱਖੋ—ਵੱਖ ਵਿਭਾਗਾਂ ਦੇ ਮੁੱਖੀਆਂ ਸਮੇਤ ਸਮੂਹ ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
#For any kind of News and advertisement
contact us on 9803 -450-601
#Kindly LIke, Share & Subscribe our
News Portal://charhatpunjabdi.com