ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ,23 ਮਾਰਚ (ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਤਰਕਸ਼ੀਲ ਸੁਸਾਇਟੀ ਦੀ ਸਥਾਨਕ ਇਕਾਈ ਦੇ ਲੱਗਭਗ ਸਮੁੱਚੇ ਮੈਂਬਰਾਂ ਨੇ ਸ਼ਹਿਰ ਦੇ ਮੇਨ ਚੌਕ ਵਿਚ ਇਕੱਠੇ ਹੋ ਕੇ ਸ਼ਹੀਦਾਂ ਵਿਚਾਰਾਂ ਦੀ ਗੱਲ ਤੋਰੀ। ਸਾਹਿਤ ਵਿਭਾਗ ਦੇ ਗੁਰਦੀਪ ਤੇ ਮੇਜਰ ਸਿੰਘ ਹੋਰਾਂ ਪੁਸਤਕ ਪ੍ਰਦਰਸ਼ਨੀ ਲਾਈ। ਸਟਾਲ ਤੋਂ ਸ਼ਹੀਦਾਂ ਨਾਲ ਸਬੰਧਿਤ ਹਾਜ਼ਰਾਂ ਰੁਪਏ ਦਾ ਸ਼ਾਹਿਤ ਲੋਕਾਂ ਨੇ ਖਰੀਦਿਆ ਤੇ ਮੈਗਜ਼ੀਨ ਦੇ ਸਲਾਨਾ ਚੰਦੇ ਭਰੇ। ਇਹ ਜਾਣਕਾਰੀ ਪ੍ਰੈੱਸ ਦੇ ਨਾਂ ਮਾਸਟਰ ਸੁਰਿੰਦਰ ਰਾਮਪੁਰਾ ਨੇ ਸਾਂਝੀ ਕੀਤੀ। ਮਾਸਟਰ ਰਜਿੰਦਰ ਭਦੌੜ ਤੇ ਤ੍ਰਿਲੋਚਨ ਸਮਰਾਲਾ ਦੀਆ ਬੁਲੰਦ ਅਵਾਜ਼ਾਂ ਵਿੱਚ ਸ਼ਹੀਦਾਂ ਦੇ ਫਲਸਫੇ ਅਤੇ ਵਿਚਾਰਾਂ ਦੀ ਗੱਲ ਕੀਤੀ। ਬੁੱਤਾਂ ਦੇ ਗਲਾ ਵਿੱਚ ਹਾਰ ਪਾਉਣ ਦੀ ਥਾਂ ਵਿਚਾਰਾਂ ਦੀ ਗੱਲ ਕੀਤੀ।
ਸੁਸਾਇਟੀ ਦੇ ਜੋਨ ਆਗੂ ਜੰਟਾ ਸਿੰਘ, ਇਕਾਈ ਮੁੱਖੀ ਰਿਟਾਇਰਡ ਮੁੱਖ ਅਧਿਆਪਕ ਸੁਖਮੰਦਰ ਸਿੰਘ, ਲੈਕ ਗੁਰਮੇਲ ਸਿੰਘ, ਸਿਹਤ ਵਿਭਾਗ ਦੇ ਮੇਜਰ ਤੇ ਗੁਰਦੀਪ, ਜਗਦੇਵ ਤੇ ਜੰਟਾ ਸਿੰਘ ਡਾ. ਜਗਤਾਰ ਫੂਲ, ਮਾ. ਸੁਖਵਿੰਦਰ ਬਾਠ, ਮਾ. ਅਵਤਾਰ ਸਿੰਘ, ਮਾ.ਰਣਜੀਤ ਪੀ.ਟੀ.ਆਈ,ਪ੍ਰਮੋਦ ਪੀ.ਟੀ, ਮਾ. ਰਾਮ ਸਿੰਘ ਧੂਰਕੋਟ, ਤੇਜ ਸਿੰਘ ਮਾਫੀਦਾਰ ਤੇ ਹੋਰ ਹਾਜ਼ਰ ਸਨ।
ਮਾ. ਰਜਿੰਦਰ ਭਦੌੜ ਤੇ ਤ੍ਰਿਲੋਚਨ ਸਮਰਾਲਾ ਦੀਆ ਬੁਲੰਦ ਅਵਾਜ਼ਾਂ ਵਿੱਚ ਸ਼ਹੀਦਾਂ ਦੇ ਫਲਸਫੇ ਅਤੇ ਵਿਚਾਰਾਂ ਦੀ ਗੱਲ ਕੀਤੀ। ਬੁੱਤਾਂ ਦੇ ਗਲਾ ਵਿੱਚ ਹਾਰ ਪਾਉਣ ਦੀ ਥਾਂ ਵਿਚਾਰਾਂ ਦੀ ਗੱਲ ਕੀਤੀ। ਸੁਸਾਇਟੀ ਦੇ ਜੋਨ ਆਗੂ ਜੰਟਾ ਸਿੰਘ,ਇਕਾਈ ਮੁਖੀ ਹੈਡਮਾਸਟਰ ਸੁਖਮੰਦਰ ਸਿੰਘ, ਵਿੱਤ ਮੁੱਖੀ ਲੈਕ ਗੁਰਮੇਲ ਸਿੰਘ, ਸਿਹਤ ਵਿਭਾਗ ਦੇ ਮੇਜਰ ਤੇ ਗੁਰਦੀਪ ਮਾਨਸਿਕ ਸਿਹਤ ਤੋਂ ਜਗਦੇਵ ਤੇ ਜੰਟਾ ਸਿੰਘ ਹਾਜ਼ਰ ਸਨ।
1111610cookie-checkਤਰਕਸ਼ੀਲਾਂ ਨੇ ਸ਼ਹੀਦੇ ਆਜ਼ਮ ਭਗਤ ਸਿੰਘ ਤੇ ਉਸ ਦੇ ਸਾਥੀਆਂ ਦੇ ਵਿਚਾਰਾਂ ਦੀ ਗੱਲ ਤੋਰੀ