October 9, 2024

Loading

ਚੜ੍ਹਤ ਪੰਜਾਬ ਦੀ 
ਰਾਮਪੁਰਾ ਫੂਲ 27 ਅਗਸਤ (ਪ੍ਰਦੀਪ ਸ਼ਰਮਾ) : ਪਿਛਲੇ ਦਿਨੀਂ ਬਾਰ ਐਸੋਸੀਏਸ਼ਨ ਫੂਲ ਦੇ ਪ੍ਰਧਾਨ ਹਰਪ੍ਰੀਤ ਸਿੰਘ ਹਨੀ ਦੁੱਗਲ ਜੀ ਦੇ ਸਤਿਕਾਰਯੋਗ ਪਿਤਾ ਸ. ਗੁਰਦਰਸ਼ਨ ਸਿੰਘ ਦੁੱਗਲ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ ਸਨ। ਬਾਰ ਐਸੋਸੀਏਸ਼ਨ ਫੂਲ ਦੇ ਸੈਕਟਰੀ ਹਰਿੰਦਰਜੀਤ ਸਿੰਘ ਸਿੱਧੂ ਮਹਿਰਾਜ ਨੇ ਕਿਹਾ ਕਿ ਸ. ਗੁਰਦਰਸ਼ਨ ਸਿੰਘ ਦੁੱਗਲ ਬਹੁਤ ਹੀ ਚੰਗੇ ਨੇਕ ਦਿਲ, ਮਿੱਠ ਬੋਲੜੇ ਅਤੇ ਮਿਲਾਪੜੇ ਸੁਭਾਅ ਦੇ ਮਾਲਕ ਸਨ। ਉਹਨਾਂ ਦੇ ਜਾਣ ਨਾਲ ਜਿੱਥੇ ਦੁੱਗਲ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉੱਥੇ ਉਨਾਂ ਦੇ ਚਾਹੁਣ ਵਾਲਿਆਂ ਨੂੰ ਵੀ ਉਨਾਂ ਦੀ ਘਾਟ ਸਦਾ ਰੜਕਦੀ ਰਹੇਗੀ।
ਅੰਤਿਮ ਅਰਦਾਸ 28 ਅਗਸਤ ਦਿਨ ਐਤਵਾਰ ਨੂੰ
ਇਸ ਦੁੱਖ ਦੀ ਘੜੀ ਵਿੱਚ ਬਾਰ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਇੰਦਰਜੀਤ ਸਿੰਘ ਬਰਾੜ, ਜੁਆਇੰਟ ਸੈਕਟਰੀ ਰਾਜ ਕੁਮਾਰ ਸ਼ਰਮਾ, ਕੈਸ਼ੀਅਰ ਅਮਨਦੀਪ ਤਲਵਾੜ, ਵਕੀਲ ਅਮਰ ਸੁਰਜੀਤ ਸਿੰਘ ਬੇਦੀ, ਵਕੀਲ ਅਜੀਤਪਾਲ ਸਿੰਘ ਮੰਡੇਰ, ਵਕੀਲ ਸਿੰਘ ਭੁੱਲਰ, ਅਮਨਦੀਪ ਸਿੰਘ ਢਿਲੋਂ, ਸੁਰਿੰਦਰਪਾਲ ਸ਼ਰਮਾਂ, ਸੱਤਪਾਲ ਸਿੰਘ ਸੈਣੀ, ਸੱਤਪਾਲ ਗਰਗ, ਹਰਬੰਸ ਸਿੰਘ ਚੌਹਾਨ, ਇਸ਼ਾਨ ਗੋਇਲ, ਗੋਲਡੀ ਸਿੰਘ, ਪਵਨ ਕੁਮਾਰ ਗਰਗ, ਵਿਕਰਮਜੀਤ ਕਰਕਰਾ, ਸੁਸ਼ਮਾ ਰਾਣੀ, ਪੁਸ਼ਪਾ ਪੂਨੀਆ, ਰਾਜਵਿੰਦਰ ਕੌਰ, ਸੰਦੀਪ ਤਲਵਾੜ, ਰੇਸ਼ਮ ਸਿੰਘ ਖਹਿਰਾ, ਅਮਰ ਸਿੰਘ ਭੁੱਲਰ, ਮਲਕੀਤ ਸਿੰਘ ਭੁੱਲਰ ਆਦਿ ਵਕੀਲ ਸਾਹਿਬਾਨਾਂ ਤੋਂ ਇਲਾਵਾ ਅਜ਼ਾਦ ਪ੍ਰੈਸ ਕਲੱਬ ਰਾਮਪੁਰਾ ਦੇ ਕਨਵੀਨਰ ਹਰਮੀਤ ਸਿੰਘ ਮਹਿਰਾਜ, ਘੀਚਰ ਸਿੰਘ ਸਿੱਧੂ, ਮੱਖਣ ਸਿੰਘ ਬੁੱਟਰ, ਗੁਰਵਿੰਦਰ ਸਿੰਘ ਮੰਡੀ ਕਲਾਂ, ਦਲਜੀਤ ਸਿੰਘ ਭੱਟੀ, ਜਸਪਾਲ ਪਾਲੀ ਮਹਿਰਾਜ ਅਤੇ ਗੁਰਮੀਤ ਸਿੰਘ ਮਹਿਰਾਜ ਆਦਿ ਨੇ ਦੁੱਗਲ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨਾਂ ਦੇ ਨਮਿੱਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅਤੇ ਅੰਤਿਮ ਅਰਦਾਸ ਮਿਤੀ 28 ਅਗਸਤ ਦਿਨ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਸਾਹਿਬ ਰਾਮਪੁਰਾ ਫੂਲ (ਨੇੜੇ ਪੁਲਿਸ ਥਾਣਾ) ਵਿਖੇ ਦੁਪਿਹਰ 12:30 ਹੋਵੇਗੀ।
#For any kind of News and advertisment contact us on 980-345-0601 
126280cookie-checkਬਾਰ ਐਸੋਸੀਏਸ਼ਨ ਫੂਲ ਦੇ ਵਕੀਲ ਭਾਈਚਾਰੇ ਨੇ ਦੁੱਗਲ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
error: Content is protected !!