April 26, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 19 ਸਤੰਬਰ (ਪ੍ਰਦੀਪ ਸ਼ਰਮਾ): ਚੰਡੀਗੜ੍ਹ ਯੂਨੀਵਰਸਿਟੀ ਵਿਚ ਵਿਦਿਆਰਥਣਾਂ ਦੀਆਂ ਗੁਪਤ ਵੀਡੀਓ ਬਣਾਉਣ ਤੇ ਵਿਦਿਆਰਥਣਾਂ ਵੱਲੋਂ ਖ਼ੁਦਕੁਸੀ ਦੀ ਕੋਸ਼ਿਸ਼ ਵਰਗੇ ਭਿਆਨਕ ਤੇ ਸੰਦੇਵਨਸ਼ੀਲ ਮਾਮਲੇ ’ਤੇ ਪੁਲਿਸ ਪ੍ਰਸ਼ਾਸਨ ਤੇ ਮੈਡਮ ਮਨੀਸ਼ਾ ਗੁਲਾਟੀ ਵੱਲੋਂ ਇਸ ਨੂੰ ਦਬਾਉਣ, ਠੰਡੇ ਬਸਤੇ ਪਾਉਣ ਦੀ ਸਿੱਖ ਜਥੇਬੰਦੀਆਂ ਨੇ ਨਿਖੇਧੀ ਕਰਦਿਆ ਕਿਹਾ ਕਿ ਉਹ ਯੂਨੀਵਰਸਿਟੀ ਦੇ ਧਨਾਢ ਮਾਲਕਾਂ ਦੀ ਥਾਂ ਉਹ ਪੀੜ੍ਹਤ ਬੱਚੀਆਂ ਨਾਲ ਖੜ੍ਹਨ।
ਦਲ ਖ਼ਾਲਸਾ ਦੇ ਸੀਨੀਅਰ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ, ਕੇਂਦਰੀ ਵਰਕਿੰਗ ਕਮੇਟੀ ਭਾਈ ਗੁਰਵਿੰਦਰ ਸਿੰਘ ਬਠਿੰਡਾ, ਸੀਨੀਅਰ ਪੱਤਰਕਾਰ ਬਲਜਿੰਦਰ ਸਿੰਘ ਕੋਟਭਾਰਾ, ਫੈਡਰੇਸ਼ਨ ਆਗੂ ਭਾਈ ਪਰਨਜੀਤ ਸਿੰਘ ਕੋਟਫ਼ੱਤਾ, ਦਲ ਖ਼ਾਲਸਾ ਦੇ ਜਿਲ੍ਹਾ ਪ੍ਰਧਾਨ ਭਾਈ ਜੀਵਨ ਸਿੰਘ ਗਿੱਲ ਕਲਾਂ, ਬਾਬਾ ਭਗਵਾਨ ਸਿੰਘ ਸੰਧੂ ਖੁਰਦ, ਰਾਮ ਸਿੰਘ ਢਿਪਾਲੀ ਨੇ ਜਾਰੀ ਪ੍ਰੈਸ ਨੋਟ ਵਿਚ ਕਿਹਾ ਕਿ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੇ ਸ਼ੁਰੂਆਤ ’ਚ ਇਸ ਗੰਭੀਰ ਸੰਵੇਦਨਸੀਲ ਮਸਲੇ ’ਤੇ ਅੱਤ ਦੀ ਨਲਾਇਕੀ ਦਿਖਾਈ, ਮਾਮਲਾ ਉਜਾਗਰ ਹੋ ਗਿਆ ਤਾਂ ਪੁਲਿਸ ਅਫ਼ਸਰ, ਮੈਡਮ ਮਨੀਸ਼ਾ ਗੁਲਾਟੀ ਤੇ ਹੋਰਾਂ ਨੇ ਮਾਲਕਾਂ ਦੇ ਵਕਾਲਤ ਕਰਨੀ ਸ਼ੁਰੂ ਕਰ ਦਿੱਤੀ।
ਉਹਨਾਂ ਕਿਹਾ ਕਿ ਜਿਵੇਂ ਦਾ ਇਹ ਸੰਵੇਦਨਸੀਲ ਮਸਲਾ, ਬੱਚੀਆਂ ਦੇ ਭਵਿੱਖ ਦਾ ਮਾਮਲਾ ਹੈ, ਉਸ ਤਰ੍ਹਾਂ ਵਿੱਦਿਅਕ ਅਦਾਰੇ ਦੇ ਮਾਲਕਾਂ, ਪੁਲਿਸ ਪ੍ਰਸ਼ਾਸਨ ਤੇ ਹੋਰਾਂ ਨੇ ਗੰਭੀਰਤਾ ਨਹੀਂ ਵਿਖਾਈ। ਉਹ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜਾਵਾਂ ਦੇਣ, ਯੂਨੀਵਰਸਿਟੀ ਦੇ ਮਾਲਕਾਂ ਵਿਰੁੱਧ ਗੰਭੀਰਤਾ ਨਾ ਦਿਖਾਉਣ ਵਿਰੁੱਧ ਕਾਰਵਾਈ ਕਰਕੇ ਪੀੜ੍ਹਤ ਬੱਚੀਆਂ ਨੂੰ ਇਨਸਾਫ਼ ਦੀ ਮੰਗ ਕੀਤੀ ਹੈ।
 #For any kind of News and advertisment contact us on 980-345-0601
128640cookie-checkਚੰਡੀਗੜ੍ਹ ਯੂਨੀਵਰਸਿਟੀ ’ਚ ਵਿਦਿਆਰਥਣਾਂ ਦੀਆਂ ਗੁਪਤ ਵੀਡੀਓ ਬਣਾਉਣ ਦਾ ਮਾਮਲਾ
error: Content is protected !!