September 14, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ,(ਸਤ ਪਾਲ ਸੋਨੀ) : ਉਡੀਕ ਖਤਮ ਹੋ ਗਈ ਹੈ!! ਲੁਧਿਆਣਾ ਅਤੇ ਅੰਮ੍ਰਿਤਸਰ ਵਿੱਚ ਅੰਤਾਕਸ਼ਰੀ 3 ਦੇ ਸਫਲ ਆਡੀਸ਼ਨਾਂ ਤੋਂ ਬਾਅਦ, ਜ਼ੀ ਪੰਜਾਬੀ ਨੇ ਆਖਰਕਾਰ ਇਸਦੇ ਲਈ ਇੱਕ ਪ੍ਰੋਮੋ ਵੀਡੀਓ ਲਾਂਚ ਕਰਕੇ ਆਪਣੇ ਸੰਗੀਤਕ ਸ਼ੋਅ “ਅੰਤਾਕਸ਼ਰੀ ਸੀਜ਼ਨ 3” ਦੀ ਮਿਤੀ ਦਾ ਖੁਲਾਸਾ ਕੀਤਾ ਹੈ। ਇਹ ਸ਼ੋਅ 15 ਅਪ੍ਰੈਲ ਨੂੰ ਸ਼ਾਮ 7 ਵਜੇ ਸ਼ੁਰੂ ਹੋਵੇਗਾ ਜਿਸ ਵਿੱਚ ਪੰਜਾਬੀ ਦਿਲਾਂ ਦੀ ਧੜਕਣ ਬੱਬਲ ਰਾਏ ਅਤੇ ਬਿਊਟੀਫੁੱਲ ਮੀਸ਼ਾ ਸਰੋਵਾਲ ਹੋਸਟ ਦੇ ਰੂਪ ਵਿੱਚ ਦਿਖਾਈ ਦੇਣਗੇ।
ਇਸ ਸੀਜ਼ਨ ਵਿੱਚ ਨਵੇਂ ਅਤੇ ਰੋਮਾਂਚਕ ਦੌਰ ਅਤੇ ਇੱਕ ਨਵਾਂ ਫਾਰਮੈਟ ਹੈ ਜਿੱਥੇ ਪਰਿਵਾਰਿਕ ਟੀਮ ਮੁਕਾਬਲਾ ਜਿੱਤਣ ਲਈ ਇੱਕ ਦੂਜੇ ਨਾਲ ਮੁਕਾਬਲਾ ਕਰੇਗੀ। ਬੱਬਲ ਰਾਏ ਅਤੇ ਮੀਸ਼ਾ ਸਰੋਵਾਲ ਯਕੀਨਨ ਆਪਣੇ ਵੱਖਰੇ ਅੰਦਾਜ਼ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਇਹ ਸੀਜ਼ਨ ਦੇਖਣਾ ਇੱਕ ਸੱਚਾ ਆਨੰਦ ਹੋਵੇਗਾ ਕਿਉਂਕਿ ਮੇਜ਼ਬਾਨ ਬੱਬਲ ਰਾਏ ਅਤੇ ਮੀਸ਼ਾ ਸ਼ੇਰੋਵਾਲ ਆਪਣੀ ਗਾਇਕੀ ਦੇ ਨਾਲ-ਨਾਲ ਆਪਣੀ हाज़िरजवाबी ਅਤੇ ਹਾਸੇ-ਮਜ਼ਾਕ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ, ਜੋ ਯਕੀਨੀ ਤੌਰ ‘ਤੇ ਭਾਗੀਦਾਰਾਂ ਅਤੇ ਸਰੋਤਿਆਂ ਨੂੰ ਮਨੋਰੰਜਿਤ ਕਰ ਦੇਵੇਗਾ!

ਲਾਂਚ ਨੂੰ ਅਜੇ ਕੁਝ ਸਮਾਂ ਬਾਕੀ ਹੈ ਪਰ ਅਸੀਂ ਦਰਸ਼ਕਾਂ ਦੀ ਇਸ ਸੀਜ਼ਨ ਨੂੰ ਦੇਖਣ ਦੀ ਉਤਸੁਕਤਾ ਨੂੰ ਬਾਖੂਬੀ ਦੇਖ ਸਕਦੇ ਹਾਂ। ਇਸ ਲਈ ਆਪਣੇ ਪੂਰੇ ਪਰਿਵਾਰ ਨਾਲ ਦੇਖਣ ਲਈ ਤਿਆਰ ਹੋ ਜਾਓ, 15 ਅਪ੍ਰੈਲ ਤੋਂ ਅੰਤਾਕਸ਼ਰੀ ਸੀਜ਼ਨ 3 , ਹਰ ਸ਼ਨੀਵਾਰ ਅਤੇ ਐਤਵਾਰ ਸ਼ਾਮ 7 ਵਜੇ ਸਿਰਫ਼ ਜ਼ੀ ਪੰਜਾਬੀ ‘ਤੇ। 

#For any kind of News and advertisment contact us on 9803 -450-601

#Kindly LIke, Share & Subscribe our News Portal://charhatpunjabdi.com

145450cookie-checkਦਰਸ਼ਕਾਂ ਦਾ ਮਨਪਸੰਦ ਸੰਗੀਤਕ ਸ਼ੋਅ “ਅੰਤਾਕਸ਼ਰੀ 3” ਚੈਨਲ ਜ਼ੀ ਪੰਜਾਬੀ ਤੇ  15 ਅਪ੍ਰੈਲ, ਸ਼ਾਮ 7 ਵਜੇ  ਹੋਵੇਗਾ ਪ੍ਰਸਾਰਿਤ 
error: Content is protected !!