December 21, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 15 ਅਪ੍ਰੈਲ ( ਪ੍ਰਦੀਪ ਸ਼ਰਮਾ): ਅੱਜ ਵੱਖ ਵੱਖ ਪਾਰਟੀਆਂ ਦੇ ਆਗੂਆਂ ਦਾ ਇਕ ਵਫ਼ਦ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੂੰ ਮਿਲਿਆ ਅਤੇ ਆਪਣੀਆਂ ਸਮੱਸਿਆਵਾਂ ਸਬੰਧੀ ਇਕ ਮੰਗ ਪੱਤਰ ਸੌਂਪਿਆ। ਇਸ ਵਫਦ ਵਿਚ ਆਪ ਆਗੂ ਲਖਵਿੰਦਰ ਲੱਖਾ ਕੌਂਸਲਰ ਮਹਿਰਾਜ, ਕੁਲਵੰਤ ਸਿੰਘ ਸੋਭੇ ਕਾ, ਅਕਾਲੀ ਆਗੂ ਤੇ ਸਾਬਕਾ ਕੌਂਸਲਰ ਕੁਲਵਿੰਦਰ ਸਿੰਘ ਕਪੂਰੇ ਕਾ, ਰਾਮਦਿੱਤਾ ਨੰਬਰਦਾਰ ਮਾੜੀ, ਧਰਮਿੰਦਰ ਸਿੰਘ ਅਕਾਲੀ, ਗੁਰਪ੍ਰੀਤ ਸਿੰਘ ਨੰਬਰਦਾਰ, ਸਰੂਪ ਸਿੰਘ ਢਿਪਾਲੀ ਅਤੇ ਹਰਦਮ ਸਿੰਘ ਮਾੜੀ ਆਦਿ ਸ਼ਾਮਲ ਸਨ।

ਉਕਤ ਆਗੂਆਂ ਨੇ ਕਿਹਾ ਕਿ ਭਾਰਤਮਾਲਾ ਪ੍ਰਾਜੈਕਟ ਤਹਿਤ ਬਣਨ ਵਾਲੀ ਸ਼੍ਰੀ ਅੰਮ੍ਰਿਤਸਰ ਸਾਹਿਬ- ਜਾਮਨਗਰ ਅਤੇ ਬਠਿੰਡਾ- ਲੁਧਿਆਣਾ ਰਾਸ਼ਟਰੀ ਮਹਾਂਮਾਰਗਾਂ ਲਈ ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਐਕਵਾਇਰ ਕੀਤੀ ਗਈ ਹੈ, ਉਨ੍ਹਾਂ ਨੂੰ ਮਾਰਕੀਟ ਰੇਟ ਦੇ ਅਧਾਰ ਤੇ ਉਚਿਤ ਮੁਆਵਜ਼ਾ ਦਿੱਤਾ ਜਾਵੇ। ਇਸ ਤੋਂ ਇਲਾਵਾ ਪੇਂਡੂ ਤੇ ਸ਼ਹਿਰੀ ਖੇਤਰਾਂ ਦਾ ਵੱਖ ਵੱਖ ਵਰਗੀਕਰਨ ਕੀਤਾ ਜਾਵੇ ਅਤੇ ਉਜਾੜਾ ਭੱਤਾ ਦੇਣ ਦੇ ਨਾਲ ਸਿੰਚਾਈ ਦਾ ਪ੍ਰਬੰਧ ਵੀ ਕਰਕੇ ਦਿੱਤਾ ਜਾਵੇ। ਇਸ ਦੌਰਾਨ ਵਿਧਾਇਕ ਬਲਕਾਰ ਸਿੱਧੂ ਨੇ ਉਨ੍ਹਾਂ ਨੂੰ ਯਕੀਨ ਦਿਵਾਇਆ ਕਿ ਉਹ ਮੰਗ ਪੱਤਰ ਸਰਕਾਰ ਤੱਕ ਜਰੂਰ ਪਹੁੰਚਾਉਣਗੇ।
ਇਸ ਮੌਕੇ ਹੈਰਾਨੀ ਦੀ ਗੱਲ ਇਹ ਰਹੀ ਕਿ ਉਕਤ ਆਗੂਆਂ ਵਿਚ ਸ਼ਾਮਿਲ ਕਾਂਗਰਸੀ ਤੇ ਅਕਾਲੀ ਆਗੂ ਬਲਕਾਰ ਸਿੱਧੂ ਦੇ ਮਿਲਣਸਾਰ ਸੁਭਾਅ ਤੋਂ ਬਹੁਤ ਪ੍ਰਭਾਵਿਤ ਹੋਏ। ਲਖਵਿੰਦਰ ਸਿੰਘ ਕੌਂਸਲਰ ਨੇ ਤਾਂ ਇਥੋਂ ਤੱਕ ਕਿਹਾ ਕਿ ਅੱਜ ਤੱਕ ਉਨ੍ਹਾਂ ਨਾਲ ਕੋਈ ਵੀ ਸਿਆਸੀ ਆਗੂ ਇੰਨੇ ਵਧੀਆ ਢੰਗ ਨਾਲ ਮਿਲਿਆ ਹੀ ਨਹੀਂ ਸੀ।

 

114660cookie-checkਸਿੱਧੂ ਦੇ ਮਿਲਣਸਾਰ ਸੁਭਾਅ ਨਾਲ ਖ਼ੁਸ਼ੀ ‘ਚ ਖੀਵੇ ਹੋਏ ਅਕਾਲੀ-ਕਾਂਗਰਸੀ
error: Content is protected !!