December 22, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 27 ਜਨਵਰੀ (ਪ੍ਰਦੀਪ ਸ਼ਰਮਾ/ਜਤਿੰਦਰਜੀਤ ਸੰਧੂ): 60ਸਾਲਾਂ ਪੁਰਾਣਾ ਕਾਂਗਰਸੀ ਟਕਸਾਲੀ ਪਰਿਵਾਰ ਅਕਾਲੀ ਦਲ ਵਿੱਚ ਸ਼ਾਮਿਲ ਹੋਇਆ। ਸ਼ਿਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਸ. ਸਿਕੰਦਰ ਸਿੰਘ ਮਲੂਕਾ  ਸਹੀਦ ਭਗਤ ਸਿੰਘ ਕਲੌਨੀ, ਵਿਖੇ ਟਕਸਾਲੀ ਕਾਂਗਰਸੀ ਪਰਿਵਾਰ ਦੇ ਆਗੂ ਜਿਲਾ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਾਮਨਾਥ ਜਿੰਦਲ ਦੇ ਗ੍ਰਹਿ ਵਿਖੇ ਵਿਸੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਰਾਮਨਾਥ ਨੇ ਕਿਹਾ ਕਿ ਕਾਂਗਰਸੀ ਮੰਤਰੀ ਨੇ ਪੰਜ ਸਾਲ ਤੱਕ ਸਾਡੀ ਬਾਤ ਤੱਕ ਨਹੀ ਪੁਛੀ। ਹੁਣ ਹੈਪੀ ਬਾਂਸਲ ਸਾਬਕਾ ਪ੍ਰਧਾਨ ਨਗਰ ਕੌਂਸਲ, ਸਤਪਾਲ ਗਰਗ ਸਰਕਲ ਪ੍ਰਧਾਨ, ਨਰੇਸ਼ ਕੁਮਾਰ ਸੀ ਏ ਅਤੇ ਆੜ੍ਹਤੀਆ ਆਗੂ ਸੀ ਓ ਪਾਲ ਦੇ ਯਤਨਾਂ ਸਕਦਾ ਅਤੇ ਸ. ਮਲੂਕਾ ਦੇ ਕਰਵਾਏ ਵਿਕਾਸ ਦੇ ਕੰਮਾਂ ਤੋ ਪ੍ਰਭਾਵਿਤ ਹੋ ਕੇ ਮੈਂ ਅਕਾਲੀ ਦਲ ਵਿੱਚ ਸ਼ਾਮਿਲ ਹੋ ਰਿਹਾ ਹਾਂ।
ਇਸ ਮੌਕੇ ਆੜਤੀਆ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਨਰੇਸ਼ ਕੁਮਾਰ (ਸਿਓ ਪਾਲ) ਨੂੰ ਵੀ ਅਕਾਲੀ ਦਲ ਵਿੱਚ ਸ਼ਾਮਿਲ ਕਰਾਇਆ ਗਿਆ। ਇਸ ਮੋਕੇ ਸ. ਮਲੂਕਾ ਨੇ ਕਿਹਾ ਕਿ ਬਹੁਤ ਹੀ ਮਿਹਨਤੀ ਵਰਕਰਾਂ  ਨੂੰ ਪਾਰਟੀ ਵਿੱਚ ਸ਼ਾਮਲ ਕਰਾ ਰਿਹੇ ਹਾਂ। ਉਨਾਂ ਕਿਹਾ ਇਸ ਨਾਲ ਸਾਡੀ ਪਾਰਟੀ ਦੀ ਤਾਕਤ ਵਧੇਗੀ। ਉਨਾਂ ਕਿਹਾ ਰਾਮਨਾਥ ਜਿੰਦਲ ਅਤੇ ਨਰੇਸ਼ ਕੁਮਾਰ ਨੂੰ ਪਾਰਟੀ ਵਿੱਚ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ।
ਇਸ ਮੌਕੇ ਸਤਪਾਲ ਗਰਗ ਸਰਕਲ ਪ੍ਰਧਾਨ, ਸੁਰਿੰਦਰ ਜੌੜਾ ਜਿਲਾ ਪ੍ਰਧਾਨ ਬੀ ਸੀ ਸੈੱਲ, ਗੁਰਤੇਜ ਸ਼ਰਮਾ ਪ੍ਰਧਾਨ ਵਪਾਰ ਸੈੱਲ, ਸੀਨੀਅਰ ਆਗੂ ਨਰੇਸ਼ ਕੁਮਾਰ ਸੀਏ, ਨਗਰ ਕੌਂਸਲ ਸਾਬਕਾ ਪ੍ਰਧਾਨ ਹੈਪੀ ਬਾਂਸਲ, ਸੀਨੀਅਰ ਆਗੂ ਸੁਰੇਸ਼ ਕੁਮਾਰ ਸੁੰਦਰੀ, ਮੀਡੀਆ ਸੈਂਲ ਰੌਕੀ ਸਿੰਘ, ਪ੍ਰਿੰਸ ਸ਼ਰਮਾ, ਰਾਜ ਖੋਖਰ, ਸਤ ਭੂਸ਼ਨ, ਸਤਪਾਲ ਰਾਈਆ, ਡਾਕਟਰ ਰਜੇਸ਼ ਸਕਤੀ, ਮਾਸਟਰ ਮੁਕੇਸ਼, ਹੈਪੀ ਕਰਿਸ਼ਨਾ ਡਾਇਰੀ, ਸੁਰੇਸ਼ ਕੁਮਾਰ ਲੀਲਾ ਤੋ ਇਲਾਵਾ ਹੋਰ ਵੀ ਮਹਾਲੇ ਦੇ ਲੋਕ ਹਾਜ਼ਰ ਸਨ।
102290cookie-check60ਸਾਲਾਂ ਪੁਰਾਣਾ ਕਾਂਗਰਸੀ ਟਕਸਾਲੀ ਪਰਿਵਾਰ ਅਕਾਲੀ ਦਲ ਵਿੱਚ ਸ਼ਾਮਿਲ ਹੋਇਆ
error: Content is protected !!