ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, (ਪ੍ਰਦੀਪ ਸ਼ਰਮਾ): ਜਿਲ੍ਹਾ ਸਿੱਖਿਆ ਅਫ਼ਸਰ ਮੇਵਾ ਸਿੰਘ ਅਤੇ ਉੱਪ ਜਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੈਕੰਡਰੀ ਸਕੂਲ ਪਿੰਡ ਰਾਮਪੁਰਾ ਵਿਖੇ ਤਹਿਸੀਲ ਪੱਧਰੀ ਮੁਕਾਬਲੇ ਕਰਵਾਏ ਗਏ। ਕੋਆਰਡੀਨੇਟਰ ਮੈਡਮ ਦਰਸ਼ਨ ਕੌਰ ਬਰਾੜ,ਜੱਜ ਸਹਿਬਾਨ ਅਨੰਦ ਸਿੰਘ ਤੇ ਜਗਰੂਪ ਸਿੰਘ ਤੇ ਰਵੀ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤਹਿਸੀਲ ਅਧੀਨ ਦੋ ਬਲਾਕਾਂ ਰਾਮਪੁਰਾ ਅਤੇ ਭਗਤਾ ਦੀਆਂ ਮਿਡਲ ਤੇ ਸੈਕੰਡਰੀ ਵਰਗ ਦੀਆਂ ਟੀਮਾਂ ਨੇ ਹਿੱਸਾ ਲਿਆ।
ਕੋਰੀਓਗ੍ਰਾਫ਼ੀ ਸੈਕੰਡਰੀ ਵਰਗ ਵਿੱਚੋਂ ਪਹਿਲਾ ਸਥਾਨ ਰਾਮਪੁਰਾ ਪਿੰਡ ਅਤੇ ਦੂਸਰਾ ਸਥਾਨ ਮਲੂਕਾ ਸਕੂਲ ਦੀਆਂ ਲੜਕੀਆਂ ਨੇ ਹਾਸਲ ਕੀਤਾ। ਕੋਰੀਓਗ੍ਰਾਫੀ ਮਿਡਲ ਵਰਗ ਵਿੱਚੋੰ ਪਹਿਲਾ ਸਥਾਨ ਦਿਆਲਪੁਰਾ ਮਿਰਜ਼ਾ ਅਤੇ ਦੂਸਰਾ ਸਥਾਨ ਸੈਕੰਡਰੀ ਸਕੂਲ ਲੜਕੀਆਂ ਮਹਿਰਾਜ ਨੇ ਹਾਸਲ ਕੀਤਾ। ਸਕਿੱਟ ਮੁਕਾਬਲੇ ਸੈਕੰਡਰੀ ਵਰਗ ਵਿੱਚੋੰ ਪਹਿਲਾ ਸਥਾਨ ਸੈਕੰਡਰੀ ਸਕੂਲ ਲੜਕੇ ਫੂਲ ਟਾਊਨ ਨੇ ਹਾਸਲ ਕੀਤਾ।ਮਿਡਲ ਵਿਭਾਗ ਵਿੱਚੋੰ ਪਹਿਲਾ ਸਥਾਨ ਸੈਕੰਡਰੀ ਸਕੂਲ ਲੜਕੀਆਂ ਮਹਿਰਾਜ ਅਤੇ ਦੂਜਾ ਸਥਾਨ ਸਰਕਾਰੀ ਹਾਈ ਸਕੂਲ ਭੂੰਦੜ ਨੇ ਹਾਸਲ ਕੀਤਾ।
ਇਸੇ ਤਰ੍ਹਾਂ ਕੋਲਾਜ ਮੇਕਿੰਗ ਮੁਕਾਬਲਿਆਂ ‘ਚ ਪਹਿਲਾ ਸਥਾਨ ਸੈਕੰਡਰੀ ਵਰਗ ਲੜਕੀਆਂ ਮਹਿਰਾਜ ਅਤੇ ਦੂਸਰਾ ਸਥਾਨ ਸੈਕੰਡਰੀ ਸਕੂਲ ਪਿੰਡ ਰਾਮਪੁਰਾ ਨੇ ਪ੍ਰਾਪਤ ਕੀਤਾ। ਮਿਡਲ ਵਰਗ ਵਿੱਚੋਂ ਪਹਿਲਾ ਸਥਾਨ ਸੈਕੰਡਰੀ ਸਕੂਲ ਸੇਲਬਰਾਹ ਅਤੇ ਦੂਸਰਾ ਸਥਾਨ ਸੈਕੰਡਰੀ ਸਕੂਲ ਦਿਆਲਪੁਰਾ ਮਿਰਜ਼ਾ ਨੇ ਹਾਸਲ ਕੀਤਾ।ਕੋਲਾਜ ਮੇਕਿੰਗ ਦੀ ਜੱਜਮੈੰਟ ਮੈਡਮ ਨਵਨੀਤ,ਜਸਪਾਲ ਕੌਰ ਅਤੇ ਸ਼ਰੂਤੀ ਨੇ ਬਾਖ਼ੂਬੀ ਨਿਭਾਈ। ਇਹਨਾਂ ਮੁਕਾਬਲਿਆਂ ਦੀਆਂ ਜੇਤੂ ਟੀਮਾਂ ਦੇ ਅਗਲੇ ਮੁਕਾਬਲੇ ਜਿਲ੍ਹਾ ਪੱਧਰ ਤੇ ਕਰਵਾਏ ਜਾਣਗੇ।
#For any kind of News and advertisment contact us on 980-345-0601
1238900cookie-checkਅਜ਼ਾਦੀ ਦਾ ਅੰਮ੍ਰਿਤ ਉਤਸਵ ਅਧੀਨ ਤਹਿਸੀਲ ਪੱਧਰੀ ਮੁਕਾਬਲੇ ਕਰਵਾਏ ਗਏ