November 14, 2024

Loading

  ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 4 ਜਨਵਰੀ (ਕੁਲਜੀਤ ਸਿੰਘ ਢੀਂਗਰਾ/ਪਰਦੀਪ ਸ਼ਰਮਾ): ਪਟਿਆਲਾ ਨੇੜੇ ਭਾਖੜਾ ਨਹਿਰ ਵਿੱਚ ਵਾਪਰੇ ਹਾਦਸੇ ਦੌਰਾਨ ਸਥਾਨਕ ਸ਼ਹਿਰ ਵਾਸੀ ਜਸਵਿੰਦਰ ਕੁਮਾਰ ਉਰਫ ਬੱਬਲੂ ਦਾ ਪਰਿਵਾਰ ਕਾਰ ਸਮੇਤ ਭਾਖੜਾ ਨਹਿਰ ਵਿੱਚ ਡਿੱਗ ਗਿਆ ਸੀ ਤੇ ਗੋਤੇਖੋਰਾ ਵੱਲੋਂ ਹਾਦਸਾਗ੍ਰਸਤ ਕਾਰ ਤੇ ਕਾਰ ਵਿੱਚ ਸਵਾਰ ਜਸਵਿੰਦਰ ਕੁਮਾਰ ਦੀ ਪਤਨੀ ਨੀਲਮ ਰਾਣੀ ਤੇ ਉਸਦੀ ਵੱਡੀ ਬੇਟੀ ਸੁਮੀਤਾ ਰਾਣੀ ਉਰਫ ਸੀਖਾ ਦੀ ਲਾਸ਼ ਭਾਖੜਾ ਵਿੱਚੋ ਭਾਲ ਲਈ ਸੀ ਤੇ ਪੋਸਟਮਾਰਟਮ ਬਾਅਦ ਉਨਾਂ ਦਾ ਰਾਮਪੁਰਾ ਦੇ ਫੂਲ ਰੋਡ ਸਥਿਤ ਰਾਮਬਾਗ ਵਿਖੇ ਸਸਕਾਰ ਕੀਤਾ ਗਿਆ। ਇਸ ਦੁੱਖ ਦੀ ਘੜੀ ਵਿੱਚ ਵਪਾਰ ਮੰਡਲ ਵੱਲੋਂ ਬਾਜਾਰ ਬੰਦ ਰੱਖਕੇ ਮਾਂ ਧੀਂ ਦੇ ਸਸਕਾਰ ਵਿੱਚ ਸਮੂਲੀਅਤ ਕੀਤੀ ਗਈ।
ਸਸਕਾਰ ਮੌਕੇ ਅਜਿਹਾ ਮੰਜ਼ਰ ਸੀ ਕਿ ਹਰੇਕ ਅੱਖ ਨਮ ਹੋਈ ਤੇ ਹਰੇਕ ਵਿਅਕਤੀ ਨੇ ਘਟਨਾ ਤੇ ਦੁੱਖ ਪ੍ਰਗਟ ਕੀਤੀ। ਇਸ ਮੌਕੇ ਜਿੱਥੇ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਮੈਬਰ ਤੇ ਆਗੂ ਵੀ ਸਾਮਿਲ ਹੋਏ ਉਥੇ ਰਾਜਨੀਤਿਕ ਪਾਰਟੀਆਂ ਦੇ ਲੀਡਰ ਆਮ ਆਦਮੀ ਪਾਰਟੀ ਤੋਂ ਬਲਕਾਰ ਸਿੱਧੂ, ਇੰਦਰਜੀਤ ਸਿੰਘ ਮਾਨ, ਅਕਾਲੀ ਦਲ ਤੋਂ ਸਿਕੰਦਰ ਸਿੰਘ ਮਲੂਕਾ, ਗੁਰਪ੍ਰੀਤ ਸਿੰਘ ਮਲੂਕਾ ਆਦਿ ਵੀ ਦੁੱਖ ਦੀ ਘੜੀ ਵਿੱਚ ਸ਼ਰੀਕ ਸਨ। ਜਿਕਰਯੋਗ ਹੈ ਕਿ ਜਸਵਿੰਦਰ ਕੁਮਾਰ ਬਾਹੀਆਂ ਉਰਫ ਬਬਲਾ ਪੈਸ਼ਟੀਸਾਈਡ ਤੇ ਮਸ਼ੀਨਰੀ ਸਟੋਰ ਦਾ ਕੰਮ ਕਰਦਾ ਹੈ ਤੇ 2 ਜਨਵਰੀ ਨੂੰ ਦੁਪਹਿਰ ਕਰੀਬ 3.30 ਵਜੇ ਆਪਣੀ ਪਤਨੀ ਨੀਲਮ ਰਾਣੀ, ਵੱਡੀ ਬੇਟੀ ਸੁਮੀਤਾ ਰਾਣੀ ਉਰਫ ਸੀਖਾ ਗਰਗ, ਛੋਟੀ ਬੇਟੀ  ਈਸ਼ਕਾ ਤੇ ਪੁੱਤਰ ਪੀਰੂ ਗਰਗ ਨਾਲ ਆਪਣੀ ਸਵਿੱਫਟ ਕਾਰ ਵਿੱਚ ਸਵਾਰ ਹੋ ਕੇ ਮਾਤਾ ਮਨਸਾ ਦੇਵੀ ਦੇ ਦਰਸ਼ਨਾਂ ਲਈ ਗਿਆ ਸੀ ਤੇ ਉੱਥੋ ਪਰਤਦੇ ਸਮੇਂ 2 ਜਨਵਰੀ ਰਾਤ ਕਰੀਬ 12 ਵਜੇ ਉਨ੍ਹਾਂ ਦੀ ਕਾਰ ਪਟਿਆਲਾ ਨੇੜੇ ਭਾਖੜਾ ਨਹਿਰ ਵਿੱਚ ਡਿੱਗ ਪਈ 
ਪੁਲਿਸ ਵੱਲੋ ਸੂਚਨਾਂ ਮਿਲਣ ਤੇ ਸਰਚ ਅਭਿਆਨ ਚਲਾਇਆ ਗਿਆ ਪਰ ਹਨ੍ਹੇਰੇ ਤੇ ਖਰਾਬ ਮੌਸਮ ਕਾਰਨ ਸਫਲਤਾ ਨਹੀ ਮਿਲੀ ਤੇ 3 ਜਨਵਰੀ ਨੂੰ ਫਿਰ ਤੋ ਗੋਤਾਖੋਰ ਬੁਲਾ ਕੇ ਭਾਲ ਕੀਤੀ ਗਈ ਤਾਂ ਗੋਤਾਖੋਰਾਂ ਵੱਲੋਂ ਹਾਦਸਾ ਗ੍ਰਸਤ ਕਾਰ ਤੇ ਜਸਵਿੰਦਰ ਕੁਮਾਰ ਬਾਹੀਆ ਦੀ ਪਤਨੀ ਨੀਲਮ ਰਾਣੀ ਤੇ ਉਸਦੀ ਵੱਡੀ ਬੇਟੀ ਸੁਮੀਤਾ ਰਾਣੀ ਉਰਫ ਸੀਖਾ ਦੀ ਲਾਸ਼ ਭਾਲ ਲਈ ਪਰ ਪਰਿਵਾਰ ਦੇ ਬਾਕੀ ਤਿੰਨ ਮੈਬਰ ਜਸਵਿੰਦਰ ਕੁਮਾਰ ਬਾਹੀਆਂ  ਉਸ ਦੀ ਛੋਟੀ ਬੇਟੀ ਈਸ਼ਕਾਂ ਤੇ ਦਸ ਸਾਲ ਦੇ ਬੇਟੇ ਪੀਰੂ ਦਾ ਕੁਝ ਵੀ ਪਤਾ ਨਹੀ ਚੱਲਿਆ। ਗੋਤਾਖੋਰਾ ਤੇ ਪੁਲਿਸ ਵੱਲੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਉਕਤ ਤਿੰਨ ਮੈਬਰ ਅੱਗੇ ਰੁੜ ਗਏ ਹਨ ਜਿਹਨਾਂ ਦਾ ਆਉਣ ਵਾਲੇ ਤਿੰਨ ਚਾਰ ਦਿਨਾਂ ਵਿੱਚ ਪਤਾ ਲੱਗਣ ਦੀ ਸੰਭਾਵਨਾ ਹੈ।
ਸ਼ਹਿਰ ਬੰਦ ਕਰਕੇ ਸ਼ਹਿਰ ਵਾਸੀਆਂ ਨੇ ਸਸਕਾਰ ਵਿੱਚ ਕੀਤੀ ਸਮੂਲੀਅਤ
ਇਸ ਦੁੱਖ ਦੀ ਘੜੀ ਵਿੱਚ ਪੈਸਟੀਸਾਈਡ ਐਸ਼ੋਸੀਏਸ਼ਨ ਦੇ ਪ੍ਰਧਾਨ ਯਾਦਵਿੰਦਰ ਢੀਂਗਰਾ, ਵਪਾਰ ਮੰਡਲ ਦੇ ਪ੍ਰਧਾਨ ਖਰੈਤੀ ਲਾਲ, ਅਗਰਵਾਲ ਸਭਾ ਪੰਜਾਬ ਦੇ ਆਗੂ ਸੁਰੇਸ ਗੁਪਤਾ ਸੁੰਦਰੀ, ਸਮਾਜ ਸੇਵੀ ਜਸਕਰਨ ਬਾਂਸਲ (ਜੱਸੀ ਬਾਬਾ), ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਪੰਨਾ ਲਾਲ ਢੀਂਗਰਾ, ਖੱਤਰੀ ਸਭਾ ਦੇ ਪ੍ਰਧਾਨ ਰਜਨੀਸ਼ ਕਰਕਰਾ, ਜਨਰਲ ਸਕੱਤਰ ਸੁਰਿੰਦਰ ਧੀਰ, ਅਰੋੜਾ ਵੰਸ਼ ਦੇ ਪ੍ਰਧਾਨ ਅਸ਼ੋਕ ਅਰੋੜਾ, ਅਸ਼ੋਕ ਸੱਚਦੇਵਾ, ਸਮੂਹ ਕਾਵੜ ਸੰਘ ਦੇ ਪ੍ਰਧਾਨ ਨੀਰਜ ਚੋਧਰੀ, ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਭੋਲਾ ਸ਼ਰਮਾ, ਭਾਰਤੀਆ ਮਾਡਲ ਸਕੂਲ ਦੇ ਪ੍ਰਧਾਨ ਰਾਕੇਸ਼ ਸਹਾਰਾ, ਪੈਂਥਰ ਕਲੱਬ ਦੇ ਪ੍ਰਧਾਨ ਕਮਲਕਾਂਤ, ਟ੍ਰੀ ਪਲਾਟੇਸ਼ਨ ਗਰੁੱਪ ਦੇ ਪ੍ਰਧਾਨ ਅਜੀਤ ਅਗਰਵਾਲ, ਗ੍ਰੀਨ ਸਿਟੀ ਵੈਲਫੇਅਰ ਸੁਸਾਇਟੀ ਦੇ ਧਰਮਪਾਲ ਢੱਡਾ, ਪੰਜਾਬ ਮਹਾਂਵੀਰ ਦਲ ਦੇ ਪ੍ਰਧਾਨ ਕੇਵਲ ਕ੍ਰਿਸ਼ਨ ਹੈਪੀ, ਵਰਿੰਦਰ ਭਾਟੀਆ ਆਦਿ ਨੇ ਇਸ ਘਟਨਾ ਤੇ ਦੁੱਖ ਪ੍ਰਗਟ ਕਰਦਿਆਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ। 
 
 
   
98400cookie-checkਹਰ ਅੱਖ ਹੋਈ ਨਮ ਮਾਂ ਧੀ ਦਾ ਇਕੱਠਿਆਂ ਕੀਤਾ ਸਸਕਾਰ, ਪਿਓ, ਪੁੱਤ ਤੇ ਇੱਕ ਬੇਟੀ ਲਾਪਤਾ
error: Content is protected !!