November 21, 2024

Loading

ਰਿੰਕੂ ਸਿੱਧੜ
ਚੜ੍ਹਤ ਪੰਜਾਬ ਦੀ
ਲੁਧਿਆਣਾ 6 ਅਗਸਤ  :  ਸਰਕਟ ਹਾਊਸ ਵਿੱਚ ਸੁਨਹਿਰਾ ਭਾਰਤ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਰਾਕੇਸ਼ ਕੁਮਾਰ ਵਲੋ ਨਵੰਬਰ ਮਹੀਨੇ ਵਿੱਚ ਹੋਣ ਜਾ ਰਹੀਆਂ ਕਾਰਪੋਰੇਸ਼ਨ ਦੀਆ ਚੋਣਾਂ ਲੜਨ ਦਾ ਐਲਾਨ ਕੀਤਾ ਗਿਆ  l ਰਾਕੇਸ਼ ਕੁਮਾਰ ਨੇ ਕਿਹਾ ਕਿ ਸਾਡੀ ਪਾਰਟੀ ਨੇ  ਲੁਧਿਆਣਾ ਦੇ ਨਾਲ ਨਾਲ  ਬਾਕੀ ਜ਼ਿਲ੍ਹੇ ਦੀਆਂ ਚੋਣਾਂ ਵਿੱਚ ਹਿੱਸਾ ਲੈਣ ਦਾ ਫੈਸਲਾ ਕੀਤਾ ਹੈ l  ਰਾਕੇਸ਼ ਕੁਮਾਰ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਨਿਕੰਮੀ ਸਾਬਤ ਹੋਈ ਹੈ l ਇਹ ਪਹਿਲਾ ਕੁੱਝ ਹੋਰ ਅਤੇ ਹੁਣ ਕਰ ਕੁਝ ਹੋਰ ਰਹੇ ਹਨ l  ਸਰਕਾਰਾਂ ਆਉਂਦੀਆਂ ਤੇ ਜਾਂਦੀਆਂ ਨੇ ਪਰ ਲੋਕਾਂ ਦੀ ਸੁਵਿਧਾਵਾ ਵਲ ਕੋਈ ਵੀ ਧਿਆਨ ਨਹੀਂ ਦਿੰਦਾ ਹੈ l ਸੜਕਾਂ ਦਾ ਬੁਰਾ ਹਾਲ ਹੈ, ਪੀਣ ਵਾਲੇ ਪਾਣੀ ਵਿੱਚ ਗਟਰ ਦਾ ਪਾਣੀ ਮਿਕ੍ਸ ਹੋਕੇ ਆਉਂਦਾ ਹੈ l
ਪੰਜਾਬ ਦੇ ਕਈ ਸ਼ਹਿਰਾਂ ਦੀਆ ਗਲੀਆ/ਸੜਕਾ ਝੀਲਾ ਬਣ ਗਈਆਂ ਹਨ l ਪਰ ਕਾਰਪੋਰੇਸ਼ਨ ਦੇ ਕਮਿਸ਼ਨਰ ਕੁੰਭਕਰਨ ਵਾਲੀ ਨੀਂਦ ਵਿੱਚ ਸੁੱਤੇ ਹਨ l ਸੜਕਾਂ/ ਗਲੀਆਂ ਦਾ ਇਹਨਾਂ ਬੁਰਾ ਹਾਲ ਹੈ ਕਿ  ਲੋਕਾਂ ਦਾ ਆਉਣਾ ਜਾਣਾ ਬਹੁਤ ਮੁਸ਼ਕਿਲ ਹੈ l ਇਸ ਤੋਂ ਇਲਾਵਾ ਰਾਕੇਸ਼  ਕੁਮਾਰ ਨੇ ਕਿਹਾ ਕਿ ਸਾਡੀ ਪਾਰਟੀ ਦੇ ਮੇਅਰ ਬਣਨ ਤੇ ਹਰ ਵਾਰਡ ਵਿੱਚ ਨੌਜਵਾਨ ਲਈ ਜਿੰਮ ਖੋਲਣ ਦਾ ਐਲਾਨ ਕੀਤਾ ਅਤੇ ਬਜ਼ੁਰਗਾਂ/ਬੱਚਿਆਂ ਲਈ ਪਾਰਕ ਹਰ ਵਾਰਡ ਵਿਚ ਬਣਵਾਉਣ ਦਾ ਵਾਅਦਾ ਕੀਤਾ ।         ਪਾਰਟੀ ਦੇ ਸੈਕਟਰੀ ਅਜੇ ਗਿੱਲ ਨੇ ਮੀਡਿਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੌਜੂਦਾ ਸਰਕਾਰ ਬਿਜਲੀ ਫ੍ਰੀ ਕਰਕੇ ਪੰਜਾਬੀਆ ਨੂੰ ਕਰਜਾਈ ਕਰਕੇ ਪੰਜਾਬ ਨੇ ਡੋਬਣਾ ਚਾਹੁੰਦੀ ਹੈ l ਕਿਉੰਕਿ ਆਮ ਆਦਮੀ ਪਾਰਟੀ ਅਤੇ ਭਾਰਤੀਯ ਜਨਤਾ ਪਾਰਟੀ ਏ ਤੇ ਬੀ ਪਾਰਟੀ ਹਨ l ਪੰਜਾਬ ਸਰਕਾਰ ਨੇ 2023 ਦੇ ਬਜਟ ਵਿਚ ਘਰੇਲੂ 7780 ਕਰੋੜ ਇੰਡਸਟਰੀਜ਼ ਲਈ 2700 ਕਰੋੜ ਦੀ ਬਿਜਲੀ ਦੀ ਪਹਿਲੀ ਕਿਸ਼ਤ ਜਾਰੀ ਕੀਤੀ ਹੈ l
ਆਪ ਨੇ ਜੋ ਕਰਜ਼ਾ ਲਿਆ ਸੀ ਉਸ ਦਾ ਵਿਆਜ਼ ਉਤਾਰਨ ਲਈ 2000 ਕਰੋੜ ਦਾ ਲਿਆ ਹੋਰ ਕਰਜ਼ਾ – ਅਜੇ ਗਿੱਲ
ਅਜੈ  ਨੇ ਕਿਹਾ ਕੇ ਹੁਣ ਉਹ ਦਿਨ ਦੂਰ ਨਹੀਂ ਜਦੋਂ ਇਹ ਪੰਜਾਬ ਨੂੰ ਅੰਬਾਨੀ/ਅਡਾਨੀ ਨੂੰ ਵੇਚ ਦੇਣਗੇ ਕਿਉੰਕਿ ਪੰਜਾਬ ਉੱਪਰ ਕਰਜ਼ਾ  3 ਲੱਖ ਕਰੋੜ ਤੋਂ ਵੱਧ ਹੈ l ਅਜੇ ਗਿੱਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਕਰਜਾ ਲਿਆ ਸੀ ਜਿਸ ਦਾ ਵਿਆਜ਼ 1200 ਕਰੋੜ ਸੀ ਉਸ ਦੇ ਵਿਆਜ਼ ਉਤਾਰ੍ਨ ਲਈ 2000 ਕਰੋੜ ਦਾ ਕਰਜ਼ਾ ਹੋਰ ਲਿਆ  ਇਹ ਕਰਜ਼ਾ ਹੋਰ ਵਧਾਉਣ ਲਈ ਆਮ ਆਦਮੀ ਪਾਰਟੀ ਗ਼ਲਤ ਫੈਸਲੇ ਲੈਕੇ ਪੰਜਾਬ ਦੇ ਲੋਕਾਂ ਦਾ ਘਾਟਾ ਕਰਵਾ ਰਹੀ ਹੈ ਅਤੇ ਨਸ਼ਿਆ ਨੂੰ ਘਟਾਉਣ ਦੀ ਬਜਾਏ ਹੱਲਾ ਸ਼ੇਰੀ ਦੇ ਰਹੀ ਹੈ ਕਿਉੰਕਿ ਹੁਣ ਥਾ ਥਾ ਤੇ ਸ਼ਰਾਬ ਦੇ ਠੇਕੇ ਖੋਲ੍ਹਣ ਲਈ ਸਰਕਾਰ ਨੇ ਖੁੱਲੀ ਛੁੱਟੀ ਦਿੱਤੀ ਹੋਈ ਹੈ l
ਦਿਨ ਬ ਦਿਨ ਚਿੱਟੇ ਨਾਲ ਨੌਜਵਾਨ ਮਰ ਰਹੇ ਪਰ ਸਰਕਾਰ ਚੁੱਪ ਕਰ ਬੈਠੀ ਹੈ       ਪਾਰਟੀ ਦੇ ਇੰਟਰਨੈਸ਼ਨਲ ਸਟਾਰ ਪ੍ਰਚਾਰਕ ਗਾਇਕ/ਐਕਟਰ ਨਰਿੰਦਰ ਨੂਰ ਨੇ ਕਿਹਾ ਕਿ ਪੰਜਾਬ ਵਿੱਚ ਚਿੱਟਾ ਪਹਿਲਾ ਨਾਲੋ ਦੱਸ ਗੁਣਾ ਵਧਿਆ ਹੈ l ਕਿਉੰਕਿ ਆਮ ਆਦਮੀ ਪਾਰਟੀ ਗ਼ਲਤ ਸੋਚ ਕਾਰਨ ਅੱਜ ਮਾਵਾਂ ਦੀਆਂ ਝੋਲੀਆਂ ਖਾਲੀ ਹੋ ਰਹੀਆ ਨੇ ਅਤੇ ਔਰਤਾਂ ਦੇ ਸੁਹਾਗ ਉੱਜੜ ਰਹੇ ਨੇ ਅਤੇ ਭੈਣਾਂ ਅਤੇ ਬੱਚਿਆਂ ਤੋਂ ਸਹਾਰਾ ਉੱਠ ਰਿਹਾ ਹੈ l ਆਏ ਦਿਨ ਨੌਜਵਾਨਾਂ ਦੀ ਚਿੱਟੇ ਕਰਨ ਮੌਤਾਂ ਹੋ ਰਹੀਆ ਹੈ l ਇਸ ਲਈ ਨੂਰ ਨੇ ਦੱਸਿਆ ਕਿ 2024 ਚ ਲੋਕ ਸਭਾ ਚੋਣਾਂ ਚ ਸਾਡੇ ਐਮ ਪੀ ਬਣਨਗੇ ਤਾ ਅਸੀਂ ਸੰਸਦ ਚ ਚਿੱਟੇ ਨੂੰ ਜੜ ਤੋਂ ਖਾਤਮਾ ਕਰਨ ਲਈ ਪੋਸਤ ਦੀ ਖੇਤੀ ਦਾ ਪ੍ਰਸਤਾਵ ਰੱਖਾਗੇ ਤਾਕੇ ਚਿੱਟਾ ਤੋ ਨੌਜਵਾਨਾਂ ਦਾ ਧਿਆਨ ਹੱਟ ਸਕੇ ਅਤੇ ਕਿਸਾਨੀ ਛੱਡ ਚੁੱਕੇ ਕਿਸਾਨਾਂ ਨੂੰ ਮੁਨਾਫ਼ਾ ਕਮਾਉਣ ਫ਼ਸਲ ਦੀ ਖੇਤੀ ਕਰ ਸਕਣ ਤਾ ਜੋ ਹਰੀ ਕਰਾਂਤੀ ਆਏ ਅਤੇ ਪੰਜਾਬ ਨੂੰ ਸੁਨਹਿਰਾ ਬਣਾਇਆ ਜਾ ਸਕੇ l
ਇਸ ਮੌਕੇ ਤੇ ਮੁੱਖ ਮਹਿਮਾਨ ਸੱਜਾਦ ਆਲਮ ਐਨ.ਜੀ.ਉ ਹੱਕ ਦੀ ਆਵਾਜ਼ ਦੇ ਫਾਊਂਡਰ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕਦੇ ਵੀ ਪਰਵਾਸੀ ਮਜ਼ਦੂਰਾਂ ਵਲ ਧਿਆਨ  ਨਹੀਂ ਕਰਦੀ ਅਤੇ ਨਾ ਹੀ ਇਹਨਾ ਦੀ ਕੀਤੇ ਕੋਈ ਸੁਣਵਾਈ ਹੁੰਦੀ ਫੈਕਟਰੀ ਦੇ ਮਾਲਕ ਆਪਣਾ ਕੰਮ ਕਰਵਾ ਕੇ ਕਈ ਕਈ ਵਾਰ ਤਾਂ ਤਨਖਾਹਾਂ ਵੀ ਸਮੇਂ ਸਿਰ ਨਹੀਂ ਦਿੰਦੇ ਅਤੇ ਨਾ ਹੀ ਪੁਲਸ ਕੋਈ ਸੁਣਵਾਈ ਕਰਦੀ ਹੈ l ਪੰਜਾਬ ਸਰਕਾਰ ਦੀ ਗਰੀਬ ਮਜ਼ਦੂਰਾਂ ਪ੍ਰਤੀ ਇਹ ਬੇਰੁਖੀ ਆਉਣ ਵਾਲੀਆਂ ਚੋਣਾਂ ਵਿੱਚ ਕਰਾਰਾ ਜਵਾਬ ਦਿੱਤਾ ਜਾਵੇਗਾ ਅਤੇ ਸੱਜਾਦ ਨੇ ਕਿਹਾ ਕੇ ਰਾਹੋਂ ਰੋਡ ਦਾ ਹਾਲ ਨਰਕ ਭੋਗਣ ਵਾਲਾ ਹਾਲ ਹੈ l ਇਥੋਂ ਦੇ ਲੋਕ ਪੀਣ ਵਾਲੇ ਪਾਣੀ ਲਈ ਤਰਸ ਰਹੇ ਨੇ , ਸੜਕਾ ਦਾ ਹਾਲ ਬੇਹਾਲ ਹੈ ਇਸ ਲਈ ਆਉਣ ਵਾਲਿਆ ਚੋਣਾਂ ਵਿੱਚ ਇਹਨਾ ਲੀਡਰਾਂ ਨੂੰ ਜਵਾਬ ਦਿੱਤਾ ਜਾਵੇਗਾ l
 ਸੱਜਾਦ ਆਲਮ ਨੇ ਕਿਹਾ ਕਿ  ਹੁਣ ਪੰਜਾਬੀ ਝੂਠੀਆ ਗੱਲਾਂ ਅਤੇ ਲਾਰਿਆਂ ਵਿੱਚ ਨਹੀਂ ਆਉਣਗੇ l ਇਸ ਮੌਕੇ ਤੇ ਸੁਨਹਿਰਾ ਭਾਰਤ ਪਾਰਟੀ ਦੇ ਸਰਪ੍ਰਸਤ ਰਾਕੇਸ਼ ਕੁਮਾਰ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਸਾਡੀ ਪਾਰਟੀ ਗਰਾਊਂਡ ਲੈਵਲ ਤੇ ਬੈਠੇ ਲੋਕਾਂ ਨੂੰ ਨਾਲ ਲੈਕੇ ਚਲ ਰਹੀ ਹੈ l ਸਾਡੀ ਪਾਰਟੀ ਵਿੱਚ ਹਰ ਕੋਈ ਸ਼ਾਮਿਲ ਹੋ ਸਕਦਾ ਹੈ l ਸਭ ਨੂੰ ਬਣਦਾ ਸਤਿਕਾਰ ਦੇਣਾ ਸਾਡੀ ਪਾਰਟੀ ਦਾ ਧਰਮ ਹੈ l ਇਸ ਮੌਕੇ ਤੇ ਮੌਜੂਦ ਮੁੱਖ ਮਹਿਮਾਨ ਰਾਸ਼ਟਰੀ ਪ੍ਰਧਾਨ ਸ਼੍ਰੀ ਰਾਕੇਸ਼ ਕੁਮਾਰ , ਸਟਾਰ ਪ੍ਰਚਾਰਕ ਗਾਇਕ ਨਰਿੰਦਰ ਨੂਰ, ਸੈਕਟਰੀ ਅਜੈ ਗਿੱਲ , ਮਹਿਮਾਨ ਸਜ਼ਾਦ ਆਲਮ , ਕੁਲਵੰਤ ਰਾਏ , ਸਰਪੰਚ ਧਿਆਨ ਸਿੰਘ , ਜਗਰੂਪ ਸਿੰਘ ਗਰੇਵਾਲ , ਸਿਮਰਨਜੀਤ ਸਿੰਘ , ਰਾਜੂ ਬੱਸੀਆਂ , ਜਗਜੀਤ ਸਿੰਘ , ਚਮਕੌਰ ਦਾਸ, ਜਿਲ੍ਹਾ ਸੈਕਟਰੀ ਸ਼ੈਂਕੀ ਜਿੰਦਲ, ਪਾਰਟੀ ਕੈਸ਼ੀਅਰ ਰਾਜਨਦੀਪ ਕੌਰ , ਪ੍ਰਭਜੋਤ ਕੌਰ, ਦਲਜੀਤ ਸਿੰਘ  ਆਦਿ ਮੌਜੂਦ ਸੀ l
#For any kind of News and advertisement contact us on 980-345-0601
Kindly Like,share and subscribe our News Portal http://charhatpunjabdi.com/wp-login.php
157590cookie-checkਸੁਨਿਹਰਾ ਭਾਰਤ ਪਾਰਟੀ ਵੱਲੋਂ ਕਾਰਪੋਰੇਸ਼ਨ 2023 ਦੀਆਂ ਚੋਣਾਂ ਲੜਨ ਦਾ ਕੀਤਾ ਐਲਾਨ – ਰਾਕੇਸ਼ ਕੁਮਾਰ,ਅਜੇ ਗਿੱਲ 
error: Content is protected !!