July 21, 2024

Loading

ਚੜ੍ਹਤ ਪੰਜਾਬ ਦੀ
ਸਤ ਪਾਲ ਸੋਨੀ
ਲੁਧਿਆਣਾ – ਤੀਜ ਦਾ ਪ੍ਰੋਗਰਾਮ ਲੁਧਿਆਣਾ ਦੇ ਜੁਝਾਰ ਨਗਰ ਵਾਰਡ ਨੰਬਰ -35/36 ਵਿੱਚ ਸੁਨਹਿਰਾ ਭਾਰਤ ਪਾਰਟੀ ਵਲੋਂ ਬੜੀ ਹੀ ਧੂਮ ਧਾਮ ਨਾਲ ਮਨਾਇਆ ਗਿਆ I ਜਿਸ ਵਿੱਚ ਨਾਰੀ ਸ਼ਕਤੀ ਦਾ ਨਾਰਾ ਲਾਉਣ ਲਈ ਸੁਨਹਿਰਾ ਭਾਰਤ ਪਾਰਟੀ ਤੋਂ ਮਹਿਲਾ ਵਿੰਗ ਪ੍ਰਧਾਨ ਰਾਜਨਦੀਪ ਕੌਰ ਨੇ ਕਿਹਾ ਕੇ ਮਾਨਸੂਨ ਦੇ ਦਿਨਾਂ ਵਿਚ ਜਿਸ ਤਰ੍ਹਾਂ ਤੀਜ ਦੇ ਤਿਉਹਾਰ ਨੂੰ ਕੁੜੀਆ/ ਭੈਣਾਂ /ਮਾਤਾਵਾਂ ਬੜੇ ਚਾਅ ਨਾਲ ਮਨਾਉਂਦੀਆਂ ਨੇ। ਇਸ ਤਰ੍ਹਾ ਦੇ ਬਹੁਤ ਸਾਰੇ ਤਿਉਹਾਰ ਸਾਡੇ ਪੰਜਾਬ ਵਿੱਚੋਂ ਲੁਪਤ ਹੁੰਦੇ ਜਾ ਰਹੇ ਨੇ ਪਰ ਹਾਲੇ ਵੀ ਸਾਡੇ ਪੰਜਾਬ ਵਿੱਚ ਕੁਝ ਲੋਕਾਂ ਨੇ ਇਹੋ ਜਿਹੇ ਤਿਉਹਾਰਾਂ ਨੂੰ ਅਤੇ ਵਿਰਸੇ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ।ਇਸਦਾ ਇਕ ਮੁੱਖ ਕਾਰਨ ਇਹ ਵੀ ਹੈ ਕਿ ਪਰਿਵਾਰ ਆਪਣੇ ਆਉਣ ਵਾਲੇ ਭਵਿੱਖ ਲਈ ਬਹੁਤ ਚਿੰਤਤ ਹਨ ਅਤੇ ਆਪਣਾ ਸਾਰਾ ਸਮਾਂ ਇਹੀ ਸੋਚਣ ਵਿਚ ਗੁਜਾਰ ਦਿੰਦੇ ਹਨ ਕੇ ਸ਼ਾਮ ਦੀ ਰੋਟੀ ਦਾ ਪ੍ਰਬੰਧ ਕਿਸ ਤਰ੍ਹਾਂ ਕਰਨਾ ਹੈ I ਕਿਸ ਤਰ੍ਹਾ ਆਪਣੇ ਬੱਚਿਆ ਦੀ ਪਾਲਣ ਪੋਸ਼ਣ ਕਿਵੇਂ ਕਰਨਾ ਹੈ ਅਤੇ ਓਹਨਾ ਦਾ ਭਵਿੱਖ ਕਿਵੇਂ ਚੰਗਾ ਬਣਾਉਣਾ ਹੈ। ਪੰਜਾਬ ਦੇ ਵਿਚ ਅਤੇ ਆਪਣੇ ਦੇਸ਼ ਦੇ ਵਿਚ ਹਾਲਾਤ ਇਹੋ ਜਿਹੇ ਬਣ ਗਏ ਹਨ ਕਿ ਸਾਨੂੰ ਆਪਣੇ ਅਤੇ ਆਪਣੇ ਬੱਚਿਆ ਦੀ ਚਿੰਤਾ ਹੱਦ ਤੋ ਵੱਧ ਸਤਾ ਰਹੀ ਏ। ਕਈ ਵਾਰ ਤਾਂ ਅਸੀਂ ਇਹ ਸੋਚਣ ਲਈ ਮਜਬੂਰ ਹੋ ਜਾਨੇ ਕਿ ਪੰਜਾਬ ਦੇ ਜੋ ਹਾਲਾਤ ਨੇ ਉਸ ਵਿਚ ਸਾਡਾ ਬੱਚਾ ਕਿਸੇ ਗ਼ਲਤ ਸੰਗਤ ਵਿਚ ਪੈ ਕੇ ਕੁਝ ਗ਼ਲਤ ਰਸਤੇ ਉਪਰ ਤਾਂ ਨੀ ਚਲਾ ਜਾਏਗਾ।
ਇਹ ਹਾਲਾਤ ਇਹਨਾਂ ਅਖੌਤੀ ਸਰਕਾਰਾਂ ਨੇ ਬਣਾ ਦਿੱਤੇ ਹਨ ਕਿ ਅਸੀਂ ਆਪਣੀਆ ਖੁਸ਼ੀਆ ਲਈ ਵੀ ਸਮਾ ਨੂੰ ਕੱਢ ਸਕਦੇ। ਏਸੇ ਲਈ ਇਹੋ ਜਿਹੇ ਤਿਉਹਾਰਾਂ ਤੋ ਸਾਡਾ ਮਨ ਵੀ ਮੁੜ ਦਾ ਜਾ ਰਿਹਾ ਹੈ ਅਤੇ ਬਹੁਤ ਸਾਰੇ ਪੰਜਾਬ ਦੇ ਇਲਾਕਿਆਂ ਵਿੱਚੋਂ ਇਹੋ ਜਿਹੇ ਤਿਉਹਾਰ ਲੁਪਤ ਹੋ ਰਹੇ ਨੇ। ਸੋਨੇ ਦੀ ਚਿੜੀ ਕਹਾਉਣ ਵਾਲਾ ਪੰਜਾਬ ਅੱਜ ਨਸ਼ੇ ਦੀ ਦਲਦਲ ਅਤੇ ਰਿਸ਼ਵਤਖੋਰੀ  ਦੀ ਦਲਦਲ ਵਿੱਚ ਐਨਾ ਕੁ ਧੱਸ ਗਿਆ ਹੈ ਕਿ ਇੱਥੇ ਲੋਕਾਂ ਦਾ ਜੀਣਾ ਮੁਸ਼ਕਿਲ ਹੋ ਗਿਆ ਹੈ। ਮੁੱਖ ਮਹਿਮਾਨ ਸਮਾਜ ਸੇਵਿਕਾ ਤੇਜੀ ਸੰਧੂ ਜੀ ਨੇ ਮੀਡੀਆ ਨੂੰ ਵੀਡੀਓ ਕਾਂਫ੍ਰੇਂਸ ਰਾਹੀਂ ਪੰਜਾਬ ਦੀਆ ਧੀਆਂ ਨੂੰ ਤੀਜ ਤਿਓਹਾਰ ਦੀਆ ਬਹੁਤ ਵਧਾਈ ਦਿੱਤੀ I ਅੱਜ ਦੇ ਇਸ ਉਪਰਾਲੇ ਵਿੱਚ ਹਿੱਸਾ ਲੈਣ ਵਾਲਿਆਂ ਸਾਰੀਆਂ ਭੈਣਾਂ ਅਤੇ ਟੀਮ ਮੇਮ੍ਬਰਸ ਦਾ  ਬਹੁਤ ਧੰਨਵਾਦ ਕਿਹਾ I ਸੰਧੂ ਜੀ ਨੇ ਕਿਹਾ ਕੇ ਇਸ ਮੁਹਿੰਮ ਵਿੱਚ ਮੈ ਹਰ ਔਰਤ ਨਾਲ ਖੜੀ ਹਾਂ ਅਤੇ ਸੁਨਹਿਰਾ ਭਾਰਤ ਪਾਰਟੀ ਪ੍ਰਧਾਨ ਸ੍ਰੀ ਰਾਕੇਸ਼ ਕੁਮਾਰ, ਸੈਕਟਰੀ ਅਜੈ ਗਿੱਲ, ਪਾਰਟੀ ਸਟਾਰ ਪ੍ਰਚਾਰਕ ਨਰਿੰਦਰ ਨੂਰ, ਵਾਰਡ ਨੰਬਰ : 35/36 ਦੇ ਪ੍ਰਧਾਨ ਨਰਾਇਣ ਨਿੰਦੀ, ਮਹਿਲਾ ਵਿੰਗ ਪ੍ਰੈਸੀਡੈਂਟ ਰਾਜਨਦੀਪ ਕੌਰ ਸਭ ਦਾ ਧੰਨਵਾਦ ਕੀਤਾ I  ਸੰਧੂ ਜੀ ਨੇ ਕਿਹਾ ਰਲ ਮਿਲ ਕੇ ਅਸੀਂ ਇਕ ਬਹੁਤ ਮਜਬੂਤ ਟੀਮ ਬਣਾ ਕੇ ਸੁਨਹਿਰਾ ਭਾਰਤ ਪਾਰਟੀ ਨਾਲ ਮਿਲਕੇ ਪੰਜਾਬ ਨੂੰ ਸੁਨਹਿਰਾ ਬਣਵਾਉਣਾ ਹੈ I ਆਮ ਆਦਮੀ ਪਾਰਟੀ ਨੇ ਤਾਂ ਬਹੁਤ ਹੱਦ ਕੀਤੀ ਹੋਈ ਹੈ ਹਰ ਪਾਸੇ, ਆਮ ਆਦਮੀ ਪਾਰਟੀ ਦੇ ਵਿਧਾਇਕ ਲੋਕਾਂ ਨਾਲ ਧੱਕਾ ਕਰ ਰਹੇ ਨੇ  I  ਕੋਈ ਲੋਕਾਂ ਦੀਆ ਜਮੀਨ ਦੱਬ ਰਿਹਾ, ਕੋਈ ਮਹਿਲਾਵਾਂ ਨਾਲ ਬਦਸਲੂਕੀ ਕਰ ਰਿਹਾ, ਕੋਈ ਨਸ਼ਾ ਬੇਚ ਰਿਹਾ  । ਇਹਨਾਂ ਨੇ ਤਾਂ ਹੁਣ ਧੀਆ /ਭੈਣਾਂ ਨੂੰ ਪੰਜਾਬ ਵਿੱਚ ਆਪਣਾ ਚੰਗਾ ਭਵਿੱਖ ਦਿਖਾਉਣ ਦੀ ਬਜਾਏ ਓਹਨਾ ਨੂ ਸ਼ਰਾਬ ਦੇ ਠੇਕੇ ਖੋਲਕੇ ਦਿੱਤੇ ਜਾ ਰਹੇ ਨੇ I ਔਰਤਾ ਲਈ ਅਲੱਗ ਤੋਂ ਸ਼ਰਾਬ ਲੈਣ ਲਈ ਜਗ੍ਹਾ ਦਾ ਪ੍ਰਬੰਧ ਕੀਤੇ ਜਾ ਰਹੇ ਨੇ। ਇਹ ਸਾਡਾ ਪੰਜਾਬ ਹੋਰ ਕਿੰਨਾ ਕੂ ਜਲੀਲ ਹੋਏਗਾ ਕਿੰਨਾ ਕੂ ਗਿਰੇਗਾ। ਏਸੇ ਲਈ ਬਹੁਤ ਸਾਰੇ ਪੰਜਾਬ ਦੇ ਪਰਿਵਾਰ ਬਾਹਰ ਦੇ ਦੇਸਾਂ ਦਾ ਰੁਖ਼ ਕਰ ਰਹੇ ਹਨ।ਸਾਨੂੰ ਸ਼ਾਇਦ ਹੁਣ ਜਾਗਣਾ ਪਏਗਾ , ਨਹੀਂ ਤਾਂ ਸਾਡੀਆਂ ਆਉਣ ਵਾਲੀਆ ਨਸਲਾਂ ਦੀ ਬਰਬਾਦੀ ਸਾਨੂੰ ਸਾਫ ਨਜ਼ਰ ਆ ਰਹੀ ਹੈ।
ਮੌਜੂਦਾ ਸਰਕਾਰਾਂ ਨੂੰ ਮਹਿਲਾਵਾਂ ਪ੍ਰਤੀ ਬੇਰੁਖੀ ਵਾਲਾ ਰੁੱਖ ਅਪਨਾਉਣ ਕਾਰਨ ਆਉਣ ਵਾਲਿਆਂ ਅਗਾਮੀ ਚੋਣਾਂ ਵਿੱਚ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ :  ਮੁੱਖ ਮਹਿਮਾਨ ਸਮਾਜ ਸੇਵਿਕਾ ਤੇਜੀ ਸੰਧੂ, ਰਾਜਨਦੀਪ ਕੌਰ ਮਹਿਲਾ ਵਿੰਗ ਪ੍ਰੈਸੀਡੈਂਟ
77 ਸਾਲਾਂ ਵਿਚ ਸਾਨੂੰ ਅੱਜ ਤੱਕ ਲੁੱਟਿਆ ਹੀ ਗਿਆ ਹੈ। ਦੇਸ਼ ਅਜਾਦ ਹੋਣ ਤੋ ਬਾਅਦ ਅਗਰ ਇਹੀ ਸਰਕਾਰਾਂ ਚਾਹੁੰਦੀਆਂ ਤਾਂ ਅੱਜ ਸਾਡੇ ਪੰਜਾਬ ਦੇ ਪਰਿਵਾਰ ਆਪਣੇ ਘਰ, ਵਿਰਸਾ ਅਤੇ ਤਿਓਹਾਰ ਛੱਡ ਕੇ ਬਾਹਰਲੇ ਮੁਲਕਾਂ ਵਿਚ ਨਾ ਬੈਠੇ ਹੁੰਦੇ। ਸੋ ਇਸ ਦੀ ਸ਼ੁਰੂਆਤ ਇਸ ਦੇਸ਼ ਵਿੱਚ ਸੁਨਹਿਰਾ ਭਾਰਤ ਪਾਰਟੀ ਕਰਨ ਜਾ ਰਹੀ ਹੈ। ਜਿਸ ਵਿਚ ਤੁਹਾਡੇ ਲੋਕਾਂ ਦਾ ਬਹੁਤ ਜਿਆਦਾ ਸਾਥ ਚਾਹੀਦਾ ਹੈ ਤਾਂ ਕੇ ਅਸੀਂ ਆਪਣੇ ਪਰਿਵਾਰਾਂ ਨੂੰ ਸੁਖ ਦਾ ਸਾਹ ਦੇ ਸਕੀਏ I ਜਿਸ ਵਿਚ ਸਾਨੂੰ 2 ਟਾਈਮ ਦੀ ਰੋਟੀ ਦਾ ਕੋਈ ਫ਼ਿਕਰ ਨਾ ਹੋਵੇ I  ਆਉਣ ਵਾਲੀ ਸਾਡੀ ਨਸਲ ਨੂੰ ਬਚਾ ਸਕੀਏ I ਇਸ ਨੂੰ ਚਿੱਟੇ ਵਰਗੇ ਘਾਤਕ ਤੇ ਜ਼ਹਿਰੀਲੇ ਨਸ਼ੇ ਤੋ ਬਚਾ ਸਕੀਏ। ਸਮਾਜ ਸੇਵਿਕਾ ਤੇਜੀ ਸੰਧੂ ਦੇ ਭਰਾ ਦਿਲਬਰ ਸਿੰਘ ਭੱਟੀ ਜੀ ਨੇ ਭੈਣਾਂ ਨੂੰ ਵਧਾਈ ਦਿਤੀ ਤੇ ਕਿਹਾ ਕੇ ਅੱਜ ਦੇ ਸਮਾਜ ਵਿੱਚ ਕੁੜੀਆਂ ਕਿਸੇ ਨਾਲੋਂ ਘਟ ਨਹੀਂ ਹਨ I ਉਹ ਪੜ ਲਿਖ ਕੇ ਡਾਕ੍ਟਰ, ਵਕੀਲ , ਪੁਲਿਸ ਅਧਿਕਾਰੀ, ਇੰਜੀਨੀਅਰ ਅਤੇ ਚੰਨ ਤਕ ਵੀ ਕਦਮ ਰੱਖ ਸਕੀਆਂ ਹਨ I ਇਥੋਂ ਤਕ ਕਿ ਮਹਿਲਾਵਾਂ ਦਾ ਦਰਜਾ ਸਭ ਤੋਂ ਉਚਾ ਹੋਣਾ ਚਾਹੀਦਾ ਹੈ I
ਇਸ ਮੌਕੇ ਤੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਰਾਕੇਸ਼ ਕੁਮਾਰ,ਪਾਰਟੀ ਜਨਰਲ ਸੈਕਟਰੀ ਅਜੇ ਗਿੱਲ ,ਪਾਰਟੀ ਸਟਾਰ ਪ੍ਰਚਾਰਕ ਨਰਿੰਦਰ ਨੂਰ, ਸਮਾਜ ਸੇਵਿਕਾ ਤੇਜੀ ਸੰਧੂ ਦੇ ਭਰਾ ਦਿਲਬਰ ਸਿੰਘ ਭੱਟੀ, ਸਰਪੰਚ ਸਤਨਾਮ ਸਿੰਘ,  ਮਹਿਲਾ ਵਿੰਗ ਪ੍ਰਧਾਨ  ਰਾਜਨਦੀਪ ਕੌਰ, ਹਲਕਾ ਦੱਖਣੀ ਬਲਾਕ ਪ੍ਰਧਾਨ ਨਰੈਨ ਨਿੰਦੀ, ਨਿਰਮਲ ਹੈਲਪਿੰਗ ਫਾਊਂਡੇਸ਼ਨ ਚੇਅਰਮੈਨ ਸ੍ਰੀਮਤੀ ਨਿਰਮਲਾ ਗਰਗ, ਗਾਇਕ ਕੌਰ ਬਿੱਲੋ, ਜਗਜੀਤ ਸਿੰਘ, ਪ੍ਰਭਜੋਤ ਕੌਰ, ਵੀਰਪਾਲ ਕੌਰ, ਬਿੰਦੀਆਂ ਮੈਡਮ, ਸੰਜੀਵ ਅਰੋੜਾ, ਅੰਜਲੀ ਅਰੋੜਾ, ਵਾਰਡ ਨੰਬਰ – 34 ਤੋਂ ਪ੍ਰਦੀਪ ਗੁਪਤਾ, ਵਾਰਡ ਨੰਬਰ-੪੫ ਤੋਂ ਸਚਿਨ ਸ਼ਰਮਾ, ਗਾਇਕ ਕੌਰ ਬਿੱਲੋ, ਸਿੰਗਰ ਮਨੀ ਸੰਧੂ, ਮੰਗਤ ਫੁਰਤੀਲਾ, ਢੋਲ ਪਲੇਅਰ ਜਸ਼ਨਪ੍ਰੀਤ  ਆਦਿ ਨੇ ਇਸ ਤਿਉਹਾਰ ਤੇ ਬਹੁਤ ਸਾਰੀਆ ਸ਼ੁਭਕਾਮਨਾਵਾ ਦਿੱਤੀਆਂ ਅਤੇ ਆਉਣ ਵਾਲੇ ਭਵਿੱਖ ਨੂੰ ਇਕ ਨਵੀਂ ਰੌਸ਼ਨੀ ਦੇਣ ਦੇ ਜਤਨ ਲਈ ਲੋਕਾਂ ਦਾ ਸਾਥ ਮੰਗਿਆ।#For any kind of News and advertisement contact us on 980-345-0601
Kindly Like,share and subscribe our News Portal http://charhatpunjabdi.com/wp-login.php
159040cookie-checkਸੁਨਹਿਰਾ ਭਾਰਤ ਪਾਰਟੀ ਵੱਲੋ ਤੀਜ ਦੇ ਤਿਉਹਾਰ ਨੂੰ ਸ਼ਿਮਲਾਪੁਰੀ ਵਿਚ ਬੜੀ ਧੂਮ ਧਾਮ ਨਾਲ ਮਨਾਇਆ ਗਿਆ: ਨਰਿੰਦਰ ਨੂਰ, ਨਰੈਣ ਨਿੰਦੀ
error: Content is protected !!