ਚੜ੍ਹਤ ਪੰਜਾਬ ਦੀ
ਬਠਿੰਡਾ/ਭਗਤਾ ਭਾਈਕਾ 9 ਫਰਵਰੀ (ਪ੍ਰਦੀਪ ਸ਼ਰਮਾ) –ਬਠਿੰਡਾ ਜਿਲੇ ਦੇ ਸ਼ਹਿਰ ਭਗਤਾ ਕੈਂਪ ਐਟ ਦਿਆਲਪੁਰਾ ਦੀ ਪੁਲਿਸ ਚੌਂਕੀ ਦਾ ਸਬ-ਇੰਸਪੈਕਟਰ ਗੋਬਿੰਦ ਸਿੰਘ ਨੇ ਚਾਰਜ ਸੰਭਾਲ ਲਿਆ ਹੈ। ਉਨਾਂ ਆਪਣਾ ਅਹੁਦਾ ਸੰਭਾਲਣ ਉਪਰੰਤ ਕਿਹਾ ਕਿ ਭਗਤਾ ਭਾਈਕਾ ਤੇ ਆਸਪਾਸ ਦੇ ਇਲਾਕਿਆਂ ਦੇ ਪੰਚ, ਸਰਪੰਚ, ਮੋਹਤਬਰ ਤੇ ਆਮ ਜਨਤਾ ਆਪਣੇ ਇਲਾਕੇ ਅੰਦਰ ਗਲਤ ਅਨਸਰਾਂ ਦੇ ਹੋਣ ਬਾਰੇ ਪੁਲਿਸ ਨੂੰ ਜਾਣਕਾਰੀ ਜਰੂਰ ਦੇਣ ਤਾਂ ਜੋ ਇਲਾਕੇ ਅੰਦਰ ਅਮਨ ਸ਼ਾਤੀ ਨੂੰ ਕਾਇਮ ਰੱਖਿਆ ਜਾ ਸਕੇ। ਥਾਣੇ ਅੰਦਰ ਆਉਣ ਵਾਲੇ ਹਰ ਵਿਅਕਤੀ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ।
ਉਨਾਂ ਨਸ਼ਾਂ ਤਸਕਰਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਜ ਆ ਜਾਣ ਨਹੀ ਤਾਂ ਕਾਨੰਨੀ ਸ਼ਿਕੰਜੇ ਵਿੱਚ ਫਸ ਕੇ ਜੇਲ ਦੀਆਂ ਸਲਾਖਾਂ ਪਿੱਛੇ ਜਾਣ ਨੂੰ ਤਿਆਰ ਰਹਿਣ। ਉਨਾਂ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਦੁਕਾਨ ਦੇ ਬਾਹਰ ਰੱਖੇ ਸਮਾਨ ਨੂੰ ਆਪਣੀ ਹਦੂਦ ਅੰਦਰ ਹੀ ਰੱਖਣ ਤਾਂ ਜੋ ਟਰੈਫਿਕ ਵਿਵਸਥਾ ਸੁਚਾਰੂ ਢੰਗ ਨਾਲ ਬਹਾਲ ਰਹੇ। ਉਨਾਂ ਫਾਲਤੂ ਗੇੜੀਆਂ ਲਾਉਣ ਤੇ ਬੁਲਟ ਮੋਟਰ ਸਾਇਕਲ ਦੇ ਪਟਾਕੇ ਵਜਾਉਣ ਵਾਲਿਆਂ ਨੂੰ ਸਖਤ ਲਹਿਜੇ ਚ ਆਖਿਆ ਕਿ ਟਰੈਫਿਕ ਨਿਯਮਾਂ ਅਨੁਸਾਰ ਹੀ ਵਾਹਨ ਨੂੰ ਵਰਤੋਂ ਚ ਲਿਆਦਾਂ ਜਾਵੇ ਇਸ ਨਾਲ ਅਣਹੋਣੀਆਂ ਘਟਨਾਵਾਂ ਤੋਂ ਵੀ ਨਿਜਾਤ ਮਿਲੇਗੀ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਕਾਨੂੰਨ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾਵੇਗੀ। ਜਿਕਰਯੋਗ ਹੈ ਕਿ ਗੋਬਿੰਦ ਸਿੰਘ ਇਸ ਤੋਂ ਪਹਿਲਾਂ ਸਪੈਸਲ ਸਟਾਫ ਬਠਿੰਡਾ ਵਿਖੇ ਤਾਇਨਾਤ ਸਨ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
1399800cookie-checkਸਬ-ਇੰਸਪੈਕਟਰ ਗੋਬਿੰਦ ਸਿੰਘ ਨੇ ਚੌਂਕੀ ਭਗਤਾ ਭਾਈਕਾ ਦਾ ਸੰਭਾਲਿਆ ਚਾਰਜ