April 27, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ,(ਰਵੀ ਵਰਮਾ):ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਆਫ਼ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਅਤੇ ਜੀ.ਡੀ.ਐਸ. ਕਾਨਵੈਂਟ ਸਕੂਲ, ਰਾਹੋਂ ਦੇ ਚੇਅਰਮੇਨ ਮਨਮੋਹਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾ. ਜਗਜੀਤ ਸਿੰਘ ਧੂਰੀ ਵੱਲੋਂ ਮੋਹ ਦੀਆਂ ਤੰਦਾਂ ਪੰਜਾਬੀ ਪਾਠ ਪੁਸਤਕਾਂ ਸੰਪਾਦਤ ਕੀਤੀਆਂ ਗਈਆਂ ਹਨ। ਇਹ ਪਾਠ ਪੁਸਤਕਾਂ ਦਾ ਸੰਗ੍ਰਹਿ ਪੰਜਾਬੀ ਭਾਸ਼ਾ ਅਤੇ ਪੰਜਾਬੀ ਅਮੀਰ ਵਿਰਸੇ ਨੂੰ ਯੋਜਨਾਬੱਧ ਤਰੀਕੇ ਨਾਲ ਸਾਂਭਣ ਅਤੇ ਅਪਨਾਉਣ ਦਾ ਇੱਕ ਯਤਨ ਹੈ।
ਉਹਨਾਂ ਕਿਹਾ ਕਿ ਪੰਜਾਬੀ ਪਾਠ ਪੁਸਤਕਾਂ ਵਿੱਚ ਛਪਣ ਵਾਲੀ ਸਮੱਗਰੀ ਲਗਭਗ ਪਿਛਲੇ ਦੋ ਦਹਾਕਿਆਂ ਤੋਂ ਤਬਦੀਲ ਨਹੀਂ ਹੋਈ। ਭਾਸ਼ਾ ਦੇ ਮੁੱਢਲੇ ਸਿਧਾਂਤਾਂ ਵਿੱਚ ਬਹੁਤੀ ਤਬਦੀਲੀ ਨਹੀਂ ਆਈ ਪਰੰਤੂ ਸਮੇਂ—ਸਮੇਂ ਤੇ ਇਸ ਵਿੱਚ ਹੋਣ ਵਾਲੀਆਂ ਤਬਦੀਲੀਆਂ ਅਤੇ ਟੈਕਨੋਲੋਜੀ ਦੇ ਇਸ ਯੁੱਗ ਵਿੱਚ ਨਵੇਂ ਵਿਸ਼ੇ ਅਤੇ ਨਵੇਂ ਉਦੇਸ਼ ਜੁੜਨੇ ਬਹੁਤ ਜਰੂਰੀ ਹਨ। ਜਿਵੇਂ—ਜਿਵੇਂ ਸਮਾਂ ਬੀਤਦਾ ਗਿਆ ਪੰਜਾਬ ਦਾ ਅਮੀਰ ਵਿਰਸਾ, ਗੁਰੂਆਂ ਦੀ ਜੀਵਨੀ ਅਤੇ ਪੰਜਾਬ ਦੇ ਯੋਧਿਆਂ ਦੀਆਂ ਕਹਾਣੀਆਂ ਪਹਿਲਾਂ ਐਨ.ਸੀ.ਈ.ਆਰ.ਟੀ. ਦੇ ਹੋਰ ਵਿਸ਼ਿਆਂ ਦੀਆਂ ਪੁਸਤਕਾਂ ਵਿੱਚੋਂ ਗਾਇਬ ਹੋਣੀਆਂ ਸ਼ੁਰੂ ਹੋਈਆਂ ਅਤੇ ਹੁਣ ਇਸ ਦਾ ਅਸਰ ਹੌਲੀ—ਹੌਲੀ ਪੰਜਾਬੀ ਦੀਆਂ ਪਾਠ—ਪੁਸਤਕਾਂ ਉੱਪਰ ਪੈਣਾ ਸ਼ੁਰੂ ਹੋ ਗਿਆ ਹੈ।
ਉਹਨਾਂ ਕਿਹਾ ਕਿ ਡਾ. ਧੂਰੀ ਵੱਲੋਂ ਸੰਪਾਦਤ ਪੁਸਤਕਾਂ ਦਾ ਮੁੱਖ ਉਦੇਸ਼ ਗੁਰੂ ਸਾਹਿਬਾਨਾਂ ਦਾ ਜੀਵਨ ਫਲਸਫਾ, ਵਿਸ਼ਵ ਪ੍ਰਸਿੱਧ ਵਿਅਕਤੀਆਂ ਤੇ ਪੰਜਾਬ ਦੇ ਯੋਧਿਆਂ ਅਤੇ ਦੇਸ਼ ਭਗਤਾਂ ਦੀਆਂ ਜੀਵਨੀਆਂ, ਪੰਜਾਬੀ ਸੱਭਿਆਚਾਰ ਅਤੇ ਰੀਤੀ ਰਿਵਾਜ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਉਣਾ ਹੈ। ਉਹਨਾਂ ਡਾ. ਜਗਜੀਤ ਸਿੰਘ ਧੂਰੀ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਪੁਸਤਕਾਂ ਪੜ੍ਹਣ ਨਾਲ ਵਿਦਿਆਰਥੀ ਆਪਣੇ ਅਮੀਰ ਸੱਭਿਆਚਾਰ ਤੋਂ ਜਾਣੂ ਹੋਣਗੇ। ਪਹਿਲੇ ਐਡੀਸ਼ਨ ਵਜੋਂ ਵੱਖ ਵੱਖ ਸਕੂਲਾਂ ਦੇ ਅਧਿਆਪਕਾਂ ਵੱਲੋਂ ਅਤੇ ਉੱਘੇ ਸਿੱਖਿਆ ਸ਼ਾਸਤਰੀਆਂ ਵੱਲੋਂ ਆਏ ਸੁਝਾਵਾਂ ਮੁਤਾਬਕ ਪੁਸਤਕਾਂ ਵਿੱਚ ਸੋਧ ਕਰ ਦਿੱਤੀ ਗਈ ਹੈ।

.

108160cookie-checkਵਿਦਿਆਰਥੀ ਪੜ੍ਹਨਗੇ ਪੰਜਾਬ ਦਾ ਗੌਰਵਮਈ ਇਤਿਹਾਸ—ਮਨਮੋਹਨ ਸਿੰਘ
error: Content is protected !!