ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 27 ਸਤੰਬਰ(ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੇਠੂਕੇ ਵਿਖੇ ਤਰਕਸ਼ੀਲ ਸੁਸਾਇਟੀ ਤੇ ਦਿੱਲੀ ਕਿਸਾਨ ਮੋਰਚੇ ਦੇ ਸਾਂਝੇ ਉੱਦਮ ਨਾਲ ਸਕੂਲ ਦੇ ਵਿਦਿਆਰਥੀਆਂ ਨੇ ਮਾਲਵਿੰਦਰ ਵੜੈਚ ਦੀ ਪੁਸਤਕ ਸ਼ਹੀਦ ਭਗਤ ਪੁਸਤਕ ਵਿਚੋਂ ਪ੍ਰੀਖਿਆ ਦਿੱਤੀ। ਦੋ ਹਫ਼ਤੇ ਪਹਿਲਾਂ ਵਿਦਿਆਰਥੀਆਂ ਨੂੰ ਸ਼ਹੀਦ ਭਗਤ ਸਿੰਘ ਦੀ ਸੋਚ ਨਾਲ ਜੋੜਨ ਲਈ ਇੱਕ ਸੌ ਕਿਤਾਬਾਂ ਵੰਡੀਆਂ ਗਈਆਂ ਸਨ। ਸਕੂਲ ਵਿਚ ਵਿਦਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ। ਦਿੱਲੀ ਕਿਸਾਨ ਮੋਰਚੇ ਦੇ ਆਗੂ ਸੁਖਵਿੰਦਰ ਸਿੰਘ, ਤਰਕਸ਼ੀਲ ਸੁਸਾਇਟੀ ਵੱਲੋਂ ਜ਼ੋਨ ਆਗੂ ਜੰਟਾ ਸਿੰਘ ਤੇ ਇਕਾਈ ਮੀਡੀਆ ਮੁਖੀ ਮਾਸਟਰ ਸੁਰਿੰਦਰ ਗੁਪਤਾ ਰਾਮਪੁਰਾ ਨੇ ਇਹ ਪ੍ਰੀਖਿਆ ਲਈ। ਪ੍ਰੀਖਿਆ ਬਾਅਦ ਪ੍ਰੀਖਿਆ ਲੈਣ ਦੇ ਮੰਤਵ ਤੇ ਤਰਕਸ਼ੀਲ ਸੁਸਾਇਟੀ ਦੀ ਸੋਚ ਵਾਰੇ ਵਿਦਿਆਰਥੀਆਂ ਨੇ ਆਗੂਆਂ ਦੇ ਵਿਚਾਰ ਸੁਣੇ। ਪ੍ਰੀਖਿਆ ਦੇ ਮਿਡਲ ਤੇ ਸੈਕੰਡਰੀ ਗਰੁੱਪ ਚੋਂ ਪੁਜੀਸ਼ਨਾਂ ਲੈਣ ਵਿਦਿਆਰਥੀਆਂ ਨੂੰ 6 ਅਕਤੂਬਰ ਨੂੰ ਪਿੰਡ ਵਿੱਚ ਹੋ ਰਹੇ ਕੀਰਤੀ ਕੌਰ ਦੇ ਨਾਟਕਾਂ ਸਮੇਂ ਸਨਮਾਨਿਆ ਜਾਵੇਗਾ।
841200cookie-checkਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੀ ਯਾਦ ਵਿੱਚ ਵਿਦਿਆਰਥੀਆਂ ਦੀ ਪ੍ਰੀਖਿਆ ਲਈ