December 21, 2024

Loading

ਚੜ੍ਹਤ ਪੰਜਾਬ ਦੀ

ਲੁਧਿਆਣਾ, 04 ਜੂਨ(ਸਤ ਪਾਲ ਸੋਨੀ ) : ਜ਼ਿਲਾ ਕਾਂਗਰਸ ਕਮੇਟੀ ਲੁਧਿਆਣਾ (ਦਿਹਾਤੀ) ਦੇ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ਨੇ ਭਾਰਤ ਦੇ ਸਾਰੇ ਨਾਗਰਿਕਾਂ ਲਈ ਮੁਫਤ ਟੀਕਾਕਰਣ ਦੀ ਸਹੂਲਤ ਦਾ ਮੁੱਦਾ ਭਾਰਤ ਦੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਕੋਲ ਚੁੱਕਿਆ ਹੈਉਨਾਂ ਅੱਜ ਐਸ.ਡੀ.ਐਮ. ਜਗਰਾਉਂ ਨੂੰ ਭਾਰਤ ਦੇ ਰਾਸ਼ਟਰਪਤੀ ਦੇ ਨਾਮ ਇੱਕ ਮੰਗ ਪੱਤਰ ਸੌਂਪਿਆਇਸ ਮੌਕੇ ਉਨਾਂ ਨਾਲ ਕਾਂਗਰਸ ਦੇ ਬਲਾਕ ਪ੍ਰਧਾਨ ਰਵਿੰਦਰ ਸੱਭਰਵਾਲ, ਗੋਪਾਲ ਸ਼ਰਮਾ, ਸਤਿੰਦਰ ਤਾਟਲਾ ਅਤੇ ਸਰਪੰਚ ਨਵਦੀਪ ਗਰੇਵਾਲ ਵੀ ਸਨ

ਡੀ.ਸੀ.ਸੀ.(ਦਿਹਾਤੀ) ਦੇ ਪ੍ਰਧਾਨ ਨੇ, ਰੋਜ਼ਾਨਾ 1 ਕਰੋੜ ਟੀਕਾਕਰਨ ਦੀ ਗਰੰਟੀ ਦੇਣ ਅਤੇ ਭਾਰਤ ਦੇ ਸਾਰੇ ਨਾਗਰਿਕਾਂ ਲਈ ਮੁਫ਼ਤ ਟੀਕਾਕਰਨ ਨੂੰ ਯਕੀਨੀ ਬਣਾਉਣ ਲਈ ਲਿਖਿਆ ਪੱਤਰ

ਕਰਨਜੀਤ ਸਿੰਘ ਸੋਨੀ ਗਾਲਿਬ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਸੰਬੋਧਤ ਪੱਤਰ ਵਿੱਚ ਕਿਹਾ ਕਿ ਕੋਵਿਡ-19 ਮਹਾਂਮਾਰੀ ਕਰਕੇ ਲਗਭਗ ਹਰ ਭਾਰਤੀ ਪਰਿਵਾਰ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਦਿਆਂ ਅਥਾਹ ਦੁੱਖ ਝੱਲਣਾ ਪਿਆ ਹੈ।”ਦੁੱਖ ਦੀ ਗੱਲ ਹੈ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਕੋਰੋਨਾ ਨਾਲ ਲੜਨ ਦੇ ਆਪਣੇ ਫਰਜ਼ ਨੂੰ ਪੂਰੀ ਤਰ੍ਹਾਂ ਭੁਲਾ ਦਿੱਤਾ ਹੈ ਅਤੇ ਲੋਕਾਂ ਨੂੰ ਤਿਆਗ ਦਿੱਤਾ ਹੈ ਅਤੇ ਉਨਾਂ ਨੂੰ ਆਪਣੀ ਰੱਖਿਆ ਆਪ ਕਰਨ ਲਈ ਛੱਡ ਦਿੱਤਾ ਹੈਉਨਾਂ ਕਿਹਾ ਕਿ ਕੋਵਿਡ-19 ਮਹਾਂਮਾਰੀ ਤੋਂ ਬਚਾਅ ਲਈ ਟੀਕਾਕਰਨ ਹੀ ਇਕੋ ਇਕ ਸੁਰੱਖਿਆ ਹੈ ਅਤੇ ਦੋਸ਼ ਲਾਇਆ ਕਿ ਮੋਦੀ ਸਰਕਾਰ ਦੀ ਟੀਕਾਕਰਣ ਰਣਨੀਤੀ ਗਲਤਫਹਿਮੀ ਅਤੇ ਭੁੱਲ ਦਾ ਇਕ ਖ਼ਤਰਨਾਕ ਕਾਕਟੇਲ ਰਹੀ ਹੈ। ”ਸਾਡੀ ਸਰਕਾਰ ਨੇ,ਟੀਕਾਕਰਨ ਦੀ ਯੋਜਨਾਬੰਦੀ ਲਈ ਆਪਣੇ ਫਰਜ਼ ਤੋਂ ਟਾਲਾ ਵੱਟਿਆ ਹੈਸਾਡੀ ਸਰਕਾਰਟੀਕਿਆਂ ਦੀ ਖਰੀਦਤੋਂ ਮੁਨਾਸਿਬ ਤੌਰਤੇ ਅਣਜਾਣ ਹੈ‘। ਸਾਡੀ ਸਰਕਾਰ ਨੇ ਜਾਣਬੁੱਝ ਕੇ ਇੱਕ ਡਿਜੀਟਲ ਵੰਡ ਬਣਾਈ ਹੈ ਜਿਸ ਨਾਲ ਟੀਕਾਕਰਣ ਦੀ ਚਾਲ ਮੱਧਮ ਹੋ ਰਹੀ ਹੈਸਾਡੀ ਸਰਕਾਰ ਉਸੇ ਵੈਕਸੀਨ ਲਈਮਲਟੀਪਲ ਪਰਾਈਸਿੰਗ ਸਲੈਬਜ਼ਅਰਥਾਤ ਵੱਖਰੇ ਭਾਅ ਬਣਾਉਣ ਲਈ ਜਾਣ ਬੁੱਝ ਕੇ ਜੁਟ ਗਈ ਹੈ ਜਿਵੇਂ ਕਿ ਦੂਜੇ ਮੁਲਕਾਂ ਨੇ ਮਈ 2020 ਤੋਂ ਵੈਕਸੀਨ ਦੀ ਖਰੀਦ ਲਈ ਆਰਡਰ ਦੇਣਾ ਸ਼ੁਰੂ ਕਰ ਦਿੱਤਾ, ਪਰ ਮੋਦੀ ਸਰਕਾਰ ਨੇ ਭਾਰਤ ਨੂੰ ਫੇਲ ਕਰ ਦਿੱਤਾਇਨਾਂ ਵੱਲੋਂ ਵੈਕਸੀਨ ਦਾ ਪਹਿਲਾ ਆਰਡਰ ਜਨਵਰੀ 2021 ਵਿਚ ਦਿੱਤਾ ਗਿਆਉਨ੍ਹਾਂ ਕਿਹਾ ਕਿ ਜਨਤਕ ਤੌਰਤੇ ਉਪਲੱਬਧ ਜਾਣਕਾਰੀ ਦੇ ਅਨੁਸਾਰ, ਮੋਦੀ ਸਰਕਾਰ ਅਤੇ ਰਾਜ ਸਰਕਾਰਾਂ ਵੱਲੋਂ ਹੁਣ ਤੱਕ ਕੁੱਲ 140 ਕਰੋੜ ਦੀ ਆਬਾਦੀ ਲਈ ਸਿਰਫ 39 ਕਰੋੜ ਟੀਕੇ ਦੀਆਂ ਖੁਰਾਕਾਂ ਦਾ ਆਰਡਰ ਦਿੱਤਾ ਹੈ

 ਭਾਰਤ ਸਰਕਾਰ ਦੇ ਅਨੁਸਾਰ, ਇਨ੍ਹਾਂ ਵੱਲੋਂ 31 ਮਈ, 2021 ਤੱਕ 21.31 ਕਰੋੜ ਟੀਕੇ ਦੀ ਖੁਰਾਕ ਦਿੱਤੀ ਹੈਪਰ, ਸਿਰਫ 4.45 ਕਰੋੜ ਭਾਰਤੀਆਂ ਨੂੰ ਟੀਕੇ ਦੀਆਂ ਦੋਵੇਂ ਖੁਰਾਕਾਂ ਪ੍ਰਾਪਤ ਹੋਈਆਂ ਹਨ, ਜੋ ਕਿ ਭਾਰਤ ਦੀ ਆਬਾਦੀ ਦਾ ਸਿਰਫ 3.17% ਹੈ ਪਿਛਲੇ 134 ਦਿਨਾਂ ਵਿੱਚ, ਟੀਕਾਕਰਣ ਦੀ ਔਸਤਨ ਪ੍ਰਤੀ ਦਿਨ ਰਫ਼ਤਾਰ ਲਗਭਗ 16 ਲੱਖ ਟੀਕਾ ਖੁਰਾਕ ਹੈਇਸ ਰਫ਼ਤਾਰ ਨਾਲ, ਸਾਨੂੰ ਆਪਣੀ ਬਾਲਗ ਆਬਾਦੀ ਦੇ ਟਾਕਾਕਰਨ ਲਈ ਤਿੰਨ ਸਾਲ ਲੱਗ ਜਾਣਗੇ ਜੇਕਰ ਅਜਿਹੀ ਸਥਿਤੀ ਰਹੀ, ਤਾਂ ਅਸੀਂ ਆਪਣੇ ਸਾਥੀ ਨਾਗਰਿਕਾਂ ਨੂੰ ਕੋਰੋਨਾ ਦੀ ਤੀਜੀ ਲਹਿਰ ਤੋਂ ਕਿਵੇਂ ਬਚਾਵਾਂਗੇ? ਇਹ ਸਵਾਲ ਹੈ ਜਿਸਦਾ ਜਵਾਬ ਮੋਦੀ ਸਰਕਾਰ ਨੂੰ ਦੇਣਾ ਚਾਹੀਦਾ ਹੈਗਾਲਿਬ ਨੇ ਕਿਹਾ ਕਿ ਜਿਵੇਂ ਸਾਡੇ ਨਾਗਰਿਕ ਭਿਆਨਕ ਮਹਾਂਮਾਰੀ ਦੇ ਮੱਧ ਵਿੱਚ ਕੋਰੋਨਾ ਤੋਂ ਸੰਕਰਮਿਤ ਹੋ ਰਹੇ ਹਨ, ਮੋਦੀ ਸਰਕਾਰ ਟੀਕੇ ਦੇ ਨਿਰਯਾਤ ਵਿੱਚ ਰੁੱਝੀ ਹੋਈ ਹੈ। ”ਹੁਣ ਤੱਕ, ਯੂਨੀਅਨ ਭਾਜਪਾ ਸਰਕਾਰ ਨੇ 6.63 ਕਰੋੜ ਟੀਕਿਆਂ ਦੀਆਂ ਖੁਰਾਕਾਂ ਦੂਜੇ ਦੇਸ਼ਾਂ ਨੂੰ ਭੇਜੀਆਂ ਹਨਇਹ ਰਾਸ਼ਟਰ ਲਈ ਸਭ ਤੋਂ ਵੱਡੀ ਮੁਸੀਬਤ ਹੈਉਨਾਂ ਕਿਹਾ, ਮੋਦੀ ਸਰਕਾਰ ਦੁਆਰਾ ਨਿਰਧਾਰਤ ਟੀਕੇ ਲਈ ਬਹੁਭਾਅ ਸਲੈਬ ਲੋਕਾਂ ਦੇ ਦੁੱਖ ਤੋਂ ਮੁਨਾਫਾ ਕਮਾਉਣ ਦੀ ਇਕ ਹੋਰ ਮਿਸਾਲ ਹੈ”।

68330cookie-checkਸੋਨੀ ਗਾਲਿਬ ਨੇ ਭਾਰਤ ਦੇ ਸਾਰੇ ਨਾਗਰਿਕਾਂ ਲਈ ਮੁਫ਼ਤ ਟੀਕਾਕਰਨ ਦੀ ਸਹੂਲਤ ਦਾ ਮੁੱਦਾ ਰਾਸ਼ਟਰਪਤੀ ਕੋਲ ਚੁੱਕਿਆ
error: Content is protected !!