ਚੜ੍ਹਤ ਪੰਜਾਬ ਦੀ,
ਬਾਲਿਆਂਵਾਲੀ, 16 ਨਵੰਬਰ (ਭਾਰਤ ਭੂਸ਼ਨ / ਪ੍ਰਦੀਪ ਸ਼ਰਮਾ )-ਸਮਾਜਿਕ ਬੁਰਾਈ ਭਰੂਣ ਹੱਤਿਆ ਖਿਲਾਫ ਗੀਤਕਾਰ ਕੁਲਦੀਪ ਮਤਵਾਲਾ ਦੀ ਕਲਮ ਚੋਂ ਉਕਰੇ ਇਨਕਲਾਬੀ ਗੀਤ ‘ਮੇਰੀ ਮਾਂ’ ਜਿਸਨੂੰ ਗਾਇਕ ਸ਼ਿਵਪ੍ਰੀਤ ਸ਼ਰਮਾਂ ਨੇ ਗਾਇਆ ਹੈ, ਦੇ ਆਡੀਓ/ਵੀਡੀਓ ਨੂੂੰ ਸੀ.ਐਚ.ਸੀ ਬਾਲਿਆਂਵਾਲੀ ਦੇ ਐਸ.ਐਮ.ਓ ਡਾ. ਅਸ਼ਵਨੀ ਕੁਮਾਰ ਅਤੇ ਮੈਡੀਕਲ ਅਫਸਰ ਡਾ. ਕਮਲਜੀਤ ਸਿੰਘ ਵੱਲੋਂ ਜਾਰੀ ਕੀਤਾ ਗਿਆ ਹੈ।
ਇਸ ਮੌਕੇ ਡਾ. ਅਸ਼ਵਨੀ ਕੁਮਾਰ ਨੇ ਕਿਹਾ ਕਿ ਗੀਤਕਾਰ ਕੁਲਦੀਪ ਮਤਵਾਲਾ ਨੇ ਇਸ ਗੀਤ ਰਾਹੀ ਸਮਾਜ ਨੂੰ ਚੰਗਾ ਸੁਨੇਹਾ ਦੇਣ ਦੀ ਕਾਬਿਲੇ ਤਾਰੀਫ ਕੋਸ਼ਿਸ਼ ਕੀਤੀ ਹੈ, ਉਨਾਂ ਕਿਹਾ ਕਿ ਅਜੌਕੇ ਦੌਰ ਵਿੱਚ ਮੁੰਡੇ ਅਤੇ ਕੁੜੀਆਂ ‘ਚ ਕੋਈ ਅੰਤਰ ਨਹੀਂ ਹੈ ਅਤੇ ਕੁੜੀਆਂ ਹਰ ਖੇਤਰ ‘ਚ ਮੁੰਡਿਆਂ ਨਾਲੋਂ ਵੱਧ ਮੱਲਾਂ ਮਾਰਕੇ ਮਾਪਿਆਂ ਦਾ ਨਾਮ ਚਪਕਾ ਰਹੀਆਂ ਹਨ।ਡਾ.ਅਸਵਨੀ ਕੁਮਾਰ ਨੇ ਹਾਜਰੀਨ ਨੂੰ ਅਪੀਲ ਕਰਦਿਆਂ ਕਿਹਾ ਕਿ ਆਓ ਰਲ-ਮਿਲਕੇ ਇਸ ਬੁਰਾਈ ਦੇ ਵਿਰੁੱਧ ਆਵਾਜ਼ ਉਠਾਈਏ ਅਤੇ ਮੁੰਡੇ-ਕੁੜੀ ਦੇ ਲਿੰਗ ਦੇ ਪਾੜੇ ਨੂੰ ਖਤਮ ਕਰਨ ਦਾ ਬੀੜਾ ਚੁੱਕੀਏ।ਇਸ ਮੌਕੇ ਸਮਾਜ ਸੇਵੀ ਮੈਡੀਕਲ ਅਫਸਰ ਡਾ. ਕਮਲਜੀਤ ਸਿੰਘ ਨੇ ਕਿਹਾ ਕਿ ਗੀਤਕਾਰ ਕੁਲਦੀਪ ਮਤਵਾਲਾ ਨੇ ਇਸ ਗੀਤ ਰਾਹੀਂ ਇੱਕ ਅਣਜੰਮੀਂ ਧੀ ਦੀ ਪੁਕਾਰ ਨੂੰ ਪੇਸ਼ ਕਰਦਾ ਹੈ, ਜੋ ਆਪਣੀ ਮਾਂ ਦੀ ਆਤਮਾਂ ਨੂੰ ਝੰਜੋੜਦੀ ਹੈ ਕਿ ਭਰੂਣ ਹੱਤਿਆ ਕਰਨ ਗਲਤ ਹੈ।
ਡਾ.ਕਮਲਜੀਤ ਸਿੰਘ ਨੇ ਭਰੂਣ ਹੱਤਿਆ ਖਿਲਾਫ ਲੋਕਾਂ ਨੂੰ ਜਾਗਰੂਕ ਕਰਦਿਅੳਾ ਅਪੀਲ ਕੀਤੀ ਕਿ ਭਰੂਣ ਦੀ ਜਾਂਚ ਅਤੇ ਭਰੂਣ ਹੱਤਿਆ ਕਰਨ ਅਤੇ ਕਰਵਾਉਣਾ ਕਾਨੂੰਨੀ ਅਪਰਾਧ ਹੈ ਤੇ ਧੀਆਂ ਨੂੰ ਵੀ ਪੁੱਤਾਂ ਵਾਂਗ ਪਿਆਰ ਦੇਵੋ।ਯੂਟਿਊਬ ਚੈਨਲ ਮਤਵਾਲਾ ਰਿਕੋਰਡਜ਼ ਦੇ ਚੇਅਰਮੈਨ ਹਰਿੰਦਰ ਹਨੀ ਨੇ ਦੱਸਿਆ ਕਿ ਪ੍ਰੋਡੂਸਰ ਅਤੇ ਗੀਤਕਾਰ ਕੁਲਦੀਪ ਮਤਵਾਲਾ ਦੇ ਲਿਖੇ ਗਏ ਗੀਤ ‘ਮੇਰੀ ਮਾਂ’ ਨੂੰ ਸੰਗੀਤਕਾਰ ਹਿੰਦੀ ਕੇਸ਼ਰੀ ਨੇ ਸੰਗੀਤਕ ਧੁੰਨਾਂ ਨਾਲ ਸਿੰਗਾਰਿਆ ਹੈ ਜਦਕਿ ਵੀਡੀਓ ਦਾ ਫਿਲਮਾਕਣ ਦੀਪਕ ਕੁਮਾਰ ਅਤੇ ਸੰਦੀਪ ਸ਼ੈਨ ਵੱਲੋਂ ਆਡਿਟਿੰਗ ਕੀਤਾ ਗਿਆ। ਮਤਵਾਲਾ ਰਿਕਾਰਡਜ਼ ਕੰਪਨੀ ਵੱਲੋਂ ਆਪਣੇ ਯੂ-ਟਿਉਬ ਚੈਨਲ ਅਤੇ ਹੋਰ ਸਾਈਟਾਂ ਤੇ ਪ੍ਰਸਾਰਿਤ ਕੀਤਾ ਗਿਆ ਹੈ।ਗੀਤਕਾਰ ਕੁਲਦੀਪ ਮਤਵਾਲਾ ਅਤੇ ਗਾਇਕ ਸ਼ਿਵਪ੍ਰੀਤ ਸ਼ਰਮਾਂ ਨੇ ਡਾ. ਸਾਹਿਬਾਨਾਂ ਅਤੇ ਹੋਰ ਸਜਿਯੋਗੀ ਸੱਜਣਾਂ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਗੀਤਕਾਰ ਕੁਲਦੀਪ ਮਤਵਾਲਾ,ਗਾਇਕ ਸ਼ਿਵਪ੍ਰੀਤ ਸ਼ਰਮਾ,ਹਰਿੰਦਰ ਹਨੀ, ਹੈਪੀ ਗਰਗ ਆਦਿ ਹਾਜਰ ਸਨ।
913200cookie-checkਗਾਇਕ ਸ਼ਿਵਪੀ੍ਤ ਦਾ ਗੀਤ ‘ਮੇਰੀ ਮਾਂ’ ਨੂੂੰ ਐਸ.ਐਮ.ਓ ਡਾ.ਅਸ਼ਵਨੀ ਕੁਮਾਰ ਤੇ ਡਾ.ਕਮਲਜੀਤ ਸਿੰਘ ਨੇ ਕੀਤਾ ਜਾਰੀ