December 23, 2024

Loading

 

ਚੜ੍ਹਤ  ਪੰਜਾਬ ਦੀ

ਅੰਮ੍ਰਿਤਸਰ14 ਮਈ  , (ਬਿਊਰੋ) : ਕਾਂਗਰਸ ਦੇ ਬਾਬਾ ਬੋਹੜ ਮੰਨੇ ਜਾਂਦੇ ਸਾਬਕਾ ਵਿਦੇਸ਼ ਰਾਜ ਮੰਤਰੀ ਰਘੂਨੰਦਨ ਲਾਲ ਭਾਟੀਆ ਦੀ ਅੱਜ ਸਵੇਰੇ ਕੋਰੋਨਾ ਨਾਲ ਮੌਤ ਹੋ ਗਈ ਉਹ 100 ਸਾਲ ਦੇ ਸਨ ਆਰ.ਐੱਲ. ਭਾਟੀਆ ਨੇ ਸੰਸਦ ਵਿਚ ਲੰਬੇ ਸਮੇਂ ਗੁਰੂਨਗਰੀ ਅੰਮ੍ਰਿਤਸਰ ਦੀ ਪ੍ਰਤੀਨਿਧਤਾ ਕੀਤੀ ਆਪਣੇ ਭਰਾ ਦੁਰਗਾਦਾਸ ਭਾਟੀਆ ਦੀ ਮੌਤ ਤੋਂ ਬਾਅਦ 1972 ਵਿਚ ਉਨਾਂ ਨੇ ਪਹਿਲੀ ਵਾਰ ਉਪ ਚੋਣ ਲੜੀ ਅਤੇ ਜਿੱਤ ਹਾਸਲ ਕਰਦੇ ਹੋਏ ਆਪਣਾ ਸਿਆਸਤ ਦਾ ਸਫ਼ਰ ਸ਼ੁਰੂ ਕੀਤਾ ਛੇ ਵਾਰ ਸੰਸਦ ਮੈਂਬਰ ਰਹਿ ਚੁੱਕੇ ਭਾਟੀਆ ਦੀ ਜਿੱਤ ਦਾ ਸਿਲਸਿਲਾ ਨਵਜੋਤ ਸਿੰਘ ਸਿੱਧੂ ਨੇ ਭਾਜਪਾ ਦੀ ਟਿਕਟਤੇ ਚੋਣ ਲੜ ਕੇ ਤੋੜਿਆ ਸੀ

ਭਾਟੀਆ 23 ਜੂਨ 2004 ਤੋਂ 10 ਜੁਲਾਈ 2008 ਤਕ ਕੇਰਲ ਦੇ ਰਾਜਪਾਲ ਅਤੇ 10 ਜੁਲਾਈ 2008 ਤੋਂ 28 ਜੂਨ 2009 ਤਕ ਬਿਹਾਰ ਦੇ ਰਾਜਪਾਲ ਰਹੇ ਇਸ ਤੋਂ ਇਲਾਵਾ ਭਾਟੀਆ ਪੀਵੀ ਨਰਸਿਮ੍ਹਾ ਦੀ ਸਰਕਾਰ ਵਿਚ 1992 ਵਿਚ ਵਿਦੇਸ਼ ਰਾਜ ਮੰਤਰੀ ਰਹੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਤੌਰਤੇ ਉਨਾਂ ਨੇ 1982 ਤੋਂ 1984 ਤਕ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ ਅਤੇ 1991 ਵਿਚ ਕਾਂਗਰਸ ਕਮੇਟੀ ਦੇ ਮੁੱਖ ਸਕੱਤਰ ਚੁਣੇ ਗਏ ਉਨਾਂ ਨੂੰ ਹਮੇਸ਼ਾ ਸਾਫ਼ ਸੁਥਰੀ ਰਾਜਨੀਤੀ ਦੀ ਉਦਾਹਰਣ ਵਜੋਂ ਯਾਦ ਕੀਤਾ ਜਾਂਦਾ ਰਹੇਗਾ

ਬਤੌਰ ਐੱਮਪੀ  ਭਾਟੀਆ ਨੇ ਸੰਯੁਕਤ ਰਾਸ਼ਟਰ ਵਿਚ ਡੈਲੀਗੇਟ ਵਜੋਂ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ ਮਾਰਚ 1983 ਵਿਚ, ਦਿੱਲੀ ਵਿਚ ਆਯੋਜਿਤ 7ਵੇਂ ਐੱਨਏਐੱਮ ਸੰਮੇਲਨ ਵਿਚ ਡੈਲੀਗੇਟ ਦੇ ਤੌਰਤੇ ਭਾਗ ਲਿਆਭਾਟੀਆ 1983 ਤੋਂ 1984 ਤਕ ਇੰਡੀਆ ਕੌਂਸਲ ਫਾਰ ਕਲਚਰਲ ਰੇਲਸ਼ਨਸ ਦਾ ਮੈਂਬਰ ਵੀ ਰਹੇ ਉਹ 1983 ਤੋਂ 1990 ਤਕ ਇੰਡੀਆ ਬੁਲਗਾਰੀਆ ਫ੍ਰੈਂਡਸ਼ਿਪ ਸੁਸਾਇਟੀ ਦੇ ਚੇਅਰਮੈਨ ਰਹੇ ਅਤੇ ਇੰਡੋਜੀਡੀਆਰ ਫਰੈਂਡਸ਼ਿਪ ਐਸੋਸੀਏਸ਼ਨ 1983 ਤੋਂ 1990 ਤਕ ਉਹ ਸਹਿਚੇਅਰਮੈਨ ਵੀ ਰਹੇ

67760cookie-checkਛੇ ਵਾਰ  ਸੰਸਦ ਮੈਂਬਰ ਰਹਿ ਚੁੱਕੇ  ਕਾਂਗਰਸ ਦੇ ਬਾਬਾ ਬੋਹੜ ਰਘੂਨੰਦਨ ਲਾਲ ਭਾਟੀਆ ਨਹੀਂ ਰਹੇ
error: Content is protected !!