December 22, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 15 ਜਨਵਰੀ (ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਗਾਇਕ ਛੀਨਾ ਦਾ ਗੀਤ 88 ਪਿੰਡ ਨੂੰ ਸਰੋਤਿਆਂ ਅਤੇ ਦਰਸ਼ਕਾਂ ਦਾ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਗੀਤ ਦੇ ਪੇਸ਼ਕਾਰ ਦਵਿੰਦਰ ਰਾਜ ਤੇ ਸੁਖਮੰਦਰ ਸਿੰਘ ਨੇ ਦੱਸਿਆ ਕਿ ਗੀਤ ਦੀ ਸਹਿ.ਗਾਇਕਾ ਜੋਤੀ ਗਿੱਲ ਹੈ। ਬਰੈਂਡ ਮੇਕਰਜ ਕੰਪਨੀ ਦੇ ਲੇਬਲ ਹੇਠ ਆਏ ਇਸ ਗੀਤ ਨੂੰ ਗੀਤਕਾਰ ਤੇਜੀ ਸਾਰੋਂ ਨੇ ਲਿਖਿਆ ਹੈ ਤੇ ਮਿਊਜਿਕ ਅੰਪਾਇਰ ਵੱਲੋਂ ਸੰਗੀਤਬੱਧ ਕੀਤਾ ਗਿਆ ਹੈ।
ਇਸ ਗੀਤ ਦੇ ਪ੍ਰੋਡਿਊਸਰ ਲਾਡੀ ਸੰਧੂ ਕੇਨੈਡਾ ਹਨ। ਸਤਨਾਮ ਛੀਨਾ ਨੇ ਕਿਹਾ ਕਿ ਉੱਕਤ ਗੀਤ ਸਰੋਤਿਆਂ ਦੀ ਕਸਵੱਟੀ ਤੇ ਖਰਾ ਉਤਰ ਰਿਹਾ ਹੈ। ਇਸ ਗੀਤ ਦਾ ਵੀਡੀਓ ਫ਼ਿਲਮਾਂਕਣ ਵੱਖ ਵੱਖ ਲੋਕੇਸ਼ਨਾਂ ਤੇ ਕੀਤਾ ਗਿਆ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਵੱਖ-ਵੱਖ ਚੈਨਲਾਂ ਤੇ ਵਿਖਾਈ ਦੇਵੇਗਾ।
100030cookie-checkਗਾਇਕ ਛੀਨਾ ਤੇ ਜੋਤੀ ਗਿੱਲ ਦਾ ਗੀਤ 88 ਪਿੰਡ ਨੂੰ ਮਿਲ ਰਿਹੈ ਭਰਪੂਰ ਹੁੰਗਾਰਾ
error: Content is protected !!