Share on Google+
Share on Tumblr
Share on Pinterest
Share on LinkedIn
Share on Reddit
Share on XING
Share on WhatsApp
Share on Hacker News
Share on VK
Share on Telegram
April 25, 2025

Loading

ਚੜ੍ਹਤ ਪੰਜਾਬ ਦੀ

ਹਰਜਿੰਦਰ ਸਿੰਘ ਜਵੰਦਾ

ਚੰਡੀਗੜ੍ਹ- ਪੰਜਾਬੀ ਮਨੋਰੰਜਨ ਇੰਡਸਟਰੀ , ਪੰਜਾਬ ਫਿਲਮ ਵਰਲਡ,ਸਾਜ ਸਿਨੇ ਪ੍ਰਡੰਕਸ਼ਨ ਤੇ ਐਮ ਡੀ ਐਨ ਇੰਟਰਟੇਨਮੈਂਟ ਦਾ ਸਾਂਝਾ ਉਪਰਾਲਾ  ‘ਸਿੰਪਾ ਐਵਾਰਡ 2025’ (ਸਿਨੇ ਮੀਡੀਆ ਪੰਜਾਬੀ ਐਵਾਰਡ)  ਆਗਾਮੀ 22 ਮਾਰਚ ਨੂੰ ਸੀ ਜੀ ਸੀ  ਕਾਲਜ ਝੰਜੇੜੀ, ਮੋਹਾਲੀ ਵਿਖੇ ਹੋਣ ਜਾ ਰਿਹਾ ਹੈ।ਇਹ ਪ੍ਰੋਗਰਾਮ 12 ਵਜੇ ਤੋਂ ਲੈਕੇ ਸ਼ਾਮੀ 4 ਵਜ਼ੇ ਤੱਕ ਚੱਲੇਗਾ ਦੱਸ ਦਈਏ ਕਿ ਪੰਜਾਬੀ ਇੰਡਸਟਰੀ ਦੀ ਇਹ  ਸੁਨਾਹਿਰਾ ਦਿਨ ਹੋਵੇਗਾ ਹੈ ਜਿੱਥੇ ਦਰਸ਼ਕਾਂ ਦੇ ਭਰਪੂਰ ਮਨੋਰੰਜਨ ਦੇ ਨਾਲ ਨਾਲ  ਪੰਜਾਬੀ ਸਿਨਮਾ ਤੇ ਸੰਗੀਤ ਨੂੰ ਸਮਰਪਿਤ ਵੱਖ ਵੱਖ ਸਖਸ਼ੀਅਤਾਂ ਨੂੰ ਐਵਾਰਡ ਦੇ ਰੂਪ ਵਿੱਚ ਸਨਮਾਨਿਤ ਕਰਕੇ ਉਨ੍ਹਾਂ ਦੇ ਮਾਣ ਸਨਮਾਨ  ਵਿੱਚ ਹੋਰ ਵਾਧਾ ਕੀਤਾ ਜਾਵੇਗਾ।

ਇੰਟਰਟੇਨਮੈਂਟ ਇੰਡਸਟਰੀ ਦੇ ਇਸ ਸਾਂਝੇ ਉਪਰਾਲੇ ਬਾਰੇ ਗੱਲਬਾਤ ਕਰਦਿਆਂ ਪੰਜਾਬ ਫਿਲਮ ਦੇ ਡਾਇਰੈਕਟਰ ਕੁਲਵੰਤ ਗਿੱਲ,ਐਨ ਐਸ ਲਹਿਲ  ਅਤੇ ਤੇਜਿੰਦਰ ਕੌਰ ਨੇ ਦੱਸਿਆ ਕਿ ਇਸ ਐਵਾਰਡ ਸਮਾਗਮ ਦੌਰਾਨ ਪੰਜਾਬੀ ਇੰਡਸਟਰੀ ਦੇ ਪਰਿਵਾਰ ਨੂੰ ਇਕ ਰੂਪ ਵਿੱਚ ਇੱਕੋ ਜਗ੍ਹਾ ਇਕੱਠੇ ਕਰਨਾ ਅਤੇ ਉਨ੍ਹਾਂ ਦੇ ਮਨੋਰੰਜਨ ਦੇ ਨਾਲ ਨਾਲ ਪੰਜਾਬੀ ਸਿਨਮਾ ਤੇ ਸੰਗੀਤ ਦੀ ਪ੍ਰਫੁੱਲਤਾ ਅਤੇ ਪ੍ਰਸਿੱਧੀ ਵਿੱਚ ਆਪਣਾ ਯੋਗਦਾਨ ਪਾਉਣ ਵਾਲੀਆਂ ਵੱਖ ਵੱਖ ਸਖਸ਼ੀਅਤਾਂ ਜਿਵੇਂ ਕਿ ਐਕਟਰ ਤੇ ਐਕਟ੍ਰਸ, ਫਿਲਮ ਨਿਰਮਾਤਾ, ਪ੍ਰੋਡਕਸ਼ਨ ਬੈਨਰ, ਫਿਲਮ ਲੇਖਕ, ਡਾਇਲਾਗ ਲੇਖਕ, ਸੰਗੀਤਕਾਰ, ਫਿਲਮ ਕੈਮਰਾਮੈਨ, ਲਾਈਟਮੈਨ, ਮੈੱਕਅਪ ਆਰਟਿਸਟ, ਡਰੈਸ ਡੀਜਾਈਨਰ, ਸੈਟ ਡਿਜ਼ਾਈਨਰ, ਆਰਟ ਡਾਇਰੈਕਟਰ,  ਕਲਾਕਾਰ ਕਾਸਟਿੰਗ, ਐਡੀਟਰ, ਸਪੋਟ ਬੁਆਏ, ਸਕਰੀਨ ਪਲੇਅ, ਨੈਗੇਟਿਵ ਰੋਲ, ਐਕਸ਼ਨ ਡਾਇਰੈਕਟਰ, ਬਾਲ ਕਲਾਕਾਰ ਅਤੇ ਪੁਰਾਣੇ ਕਲਾਕਾਰ ਆਦਿ ਨੂੰ ਵੱਖ ਵੱਖ ਐਵਾਰਡ ਦੇ ਕੇ ਨਿਵਾਜਿਆ ਜਾਵੇਗਾ।

ਉਨ੍ਹਾਂ ਅੱਗੇ ਦੱਸਿਆ ਕਿ ਇਸ ਸਮਾਗਮ ਦੌਰਾਨ ਉਨ੍ਹਾਂ ਫਿਲਮੀ ਪੱਤਰਕਾਰਾਂ ਦਾ ਵੀ ਵਿਸ਼ੇਸ਼ ਸਨਮਾਨ ਹੋਵੇਗਾ ਜਿਨ੍ਹਾਂ ਵਲੋਂ ਮੰਨੋਰੰਜ਼ਨ ਜਗਤ ਵਿੱਚ ਫਿਲਮਾਂ ਨੂੰ ਪ੍ਰਮੋਟ ਕਰਨ ਵਿਚ ਵੱਡਾ ਯੋਗਦਾਨ ਰਿਹਾ ਹੈ।ਉਨਾਂ ਅੱਗੇ ਕਿਹਾ ਕਿ ਇਸ ਐਵਾਰਡ ਨੂੰ ਲੈ ਕੇ ਤੇਜ਼ੀ ਨਾਲ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਮੌਕੇ ਪੰਜਾਬੀ ਫਿਲਮ ਇੰਡਸਟਰੀ ਅਤੇ ਸੰਗੀਤਕ ਖੇਤਰ ਦੀਆਂ ਨਾਮੀ ਸਖਸ਼ੀਅਤਾਂ ਹਾਜ਼ਰੀ ਭਰਨਗੀਆਂ।ਅੱਜ ਇਸ ਦੀਆਂ ਤਿਆਰੀਆਂ ਦੇ ਸਬੰਧ ਵਿੱਚ ਮੋਹਾਲੀ ‘ਚ ਹੰਗਾਮੀ ਮੀਟਿੰਗ ਕੀਤੀ ਗਈ ਜਿਸ ਵਿੱਚ ਪੱਤਰਕਾਰ ਤੇ ਪੰਜਾਬ ਫਿਲਮ ਵਰਲਡ,ਬੋਲ ਪੰਜਾਬ ਦੇ ਸੱਭਿਆਚਾਰਕ ਮੰਚ ਤੇ ਮੈਂਬਰ,ਪੰਜ ਦਰਿਆ ਸੱਭਿਆਚਾਰਕ ਮੰਚ ਦੇ ਮੈਂਬਰ ਹਾਜ਼ਿਰ ਸਨ ਜਿਹਨਾਂ ਵਿਚ ਉੱਘੀ ਸਮਾਜ ਸੇਵੀ ਤੇ ਪ੍ਰੋਗਰਾਮ ਦੀ ਸਰਪ੍ਰਸਤ ਸ਼੍ਰੀਮਤੀ ਜਗਜੀਤ ਕੌਰ ਕਾਹਲੋਂ,ਪੱਤਰਕਾਰ ਤਿਲਕ ਰਾਜ,ਓਮਕਾਰ ਸਿੰਘ ਸਿੱਧੂ,ਨਿਰਮਾਤਾ ਪ੍ਰਦੀਪ ਢੱਲ,ਆਰ.ਪੀ ਸਿੰਘ,ਕਰਨੈਲ ਸਿੰਘ,ਦਵਿੰਦਰ ਸਿੰਘ ਚੌਹਾਨ,ਸਿਮਰਪ੍ਰੀਤ ਕੌਰ,ਦਿਨੇਸ਼,ਸਰਬਜੀਤ ਸਿੰਘ ਗਿੱਲ,ਨਿਰਮਾਤਾ ਦਲੀਪ ਸ਼ਾਹ,ਜਸ਼ਨ ਗਿੱਲ,ਸੈਂਡੀ ਜੁਨੇਜਾ,ਮਨਪ੍ਰੀਤ ਔਲਖ,ਹਰਪ੍ਰੀਤ ਸਿੰਘ,ਕੁਲਦੀਪ ਸਿੰਘ,ਗਾਇਕ ਬੌਬੀ ਬਾਜਵਾ,ਰਮਨਦੀਪ ਸਿੰਘ,ਬਿੰਦਰ,ਰਵਿੰਦਰ ਸਿੰਘ,ਗੁਰਪ੍ਰੀਤ ਸਿੰਘ,ਜਸਪ੍ਰੀਤ ਸਿੰਘ,ਸ਼ਾਈਨ ਸੰਦੀਪ,ਪ੍ਰਾਗ,ਸਰਬਜੀਤ ਸੋਢੀ,ਤਰਨਜੀਤ ਸਿੰਘ,ਹਰਪ੍ਰੀਤ ਹਨੀ,ਸੁਖਵਿੰਦਰ ਕੌਰ,ਸਿਮਰਨ ਹੰਸ ਹਾਜ਼ਰ ਸਨ ।

ਇਸ ਮੀਟਿੰਗ ਵਿੱਚ ਪ੍ਰੋਗਰਾਮ ਨੂੰ ਸਹੀ ਢੰਗ ਨਾਲ ਚਲਾਉਣ ਲਈ ਵਿਚਾਰ ਚਰਚਾ ਕੀਤੀ ਗਈ ,ਪ੍ਰਬੰਧਕਾਂ ਨੇ ਕਿਹਾ ਕਿ ਫਿਲਮ ਤੇ ਪੱਤਰਕਾਰਤਾ ਨਾਲ ਜੁੜੀਆਂ ਸਖਸ਼ੀਅਤਾ ਨੂੰ ਸਮੇਂ ਸਿਰ ਆਉਣ ਲਈ ਸੱਦਾ ਦਿੱਤਾ ਜਾਦਾਂ ਹੈ ਇਸ ਮੌਕੇ ਤੇ ਪ੍ਰਬੰਧਕਾ ਨੇ ਮੀਟਿੰਗ ਵਿੱਚ ਆਏ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ।

Kindly like,share and subscribe our youtube channel CPD NEWS.Contact for News and advertisement at 9803-4506-01

  

167730cookie-check‘ਸਿੰਪਾ ਐਵਾਰਡ 2025’ (ਸਿਨੇ ਮੀਡੀਆ ਪੰਜਾਬੀ ਅਵਾਰਡ) 22 ਮਾਰਚ ਨੂੰ
error: Content is protected !!